ਪੰਜਾਬ : ਇਤਿਹਾਸਿਕ ਚਰਚ 'ਚ ਮਨਾਇਆ ਗਿਆ ਕ੍ਰਿਸਮਸ-ਡੇ, ਦੇਖੋ ਵੀਡਿਓ

ਪੰਜਾਬ : ਇਤਿਹਾਸਿਕ ਚਰਚ 'ਚ ਮਨਾਇਆ ਗਿਆ ਕ੍ਰਿਸਮਸ-ਡੇ, ਦੇਖੋ ਵੀਡਿਓ

ਬਠਿੰਡਾ : ਹਿੰਦੁਸਤਾਨ ਅਤੇ ਪਾਕਿਸਤਾਨ ਦੇ ਬਟਵਾਰੇ ਦੇ ਵਕਤ ਦੀ ਬਣੀ ਰੇਲਵੇ ਠੰਡੀ ਸੜਕ ਤੇ 170 ਸਾਲ ਪੁਰਾਣੀ ਚਰਚ ਦੇ ਵਿੱਚ ਕ੍ਰਿਸਮਸ ਡੇ ਤੇ ਪ੍ਰਭੂ ਯਿਸ਼ੂ ਮਸੀਹ ਦਾ ਜਨਮਦਿਨ ਮਨਾਇਆ ਗਿਆ। ਚਰਚ ਦੇ ਫਾਦਰ ਨੇ ਦੱਸਿਆ ਕਿ ਇਹ ਚਰਚ ਤਕਰੀਬਨ 170 ਸਾਲ ਪੁਰਾਣੀ ਹੈ ਅਤੇ ਅੰਗਰੇਜ਼ਾਂ ਦੇ ਵਕਤ ਦੀ ਇਸ ਚਰਚ ਦੇ ਵਿੱਚ ਹਲੇ ਤੱਕ ਇੱਟਾਂ ਲੱਗੀ ਹੋਈਆਂ ਹਨ। ਉਦੋਂ ਦੀ ਹੀ ਚਰਚ ਇਹ ਬਣੀ ਹੋਈ ਹੈ। ਇਹ ਇਤਿਹਾਸਿਕ ਚਰਚ ਹੈ।

ਜਿਸ ਦੇ ਵਿੱਚ ਹਰ ਧਰਮ ਦੇ ਲੋਕ ਕ੍ਰਿਸਮਸ ਕ੍ਰਿਸਮਿਸ ਡੇ ਦੇ ਮੌਕੇ ਚਰਚ ਵਿੱਚ ਪ੍ਰਾਰਥਨਾ ਕਰਨ ਲਈ ਪਹੁੰਚੇ। ਅੱਜ ਦੇ ਦਿਨ ਨਵੇਂ ਸਾਲ ਦੀ ਸ਼ੁਰੂਆਤ ਹੋ ਜਾਂਦੀ ਹੈ, ਵੱਡੇ ਦਿਨ ਹੋ ਜਾਂਦੇ ਹਨ। ਪ੍ਰਭੂ ਯਿਸ਼ੂ ਮਸੀਹ ਹਰ ਕਿਸੀ ਨੂੰ ਆਸ਼ੀਰਵਾਦ ਦਿੰਦੇ ਹਨ। ਜੋ ਸੱਚੇ ਦਿਲ ਦੇ ਨਾਲ ਪ੍ਰਾਰਥਨਾ ਕਰਦਾ ਹੈ ਉਹਨਾਂ ਦਿਆਂ ਮਨੋਕਾਮਨਾ ਪੂਰੀ ਕਰਦੇ ਹਨ।