ਪੰਜਾਬ : 23 ਸਾਲਾਂ ਨੌਜਵਾਨ ਨੇ PCS ਜੁਡੀਸ਼ਲ 'ਚ ਮਾਰੀ ਬਾਜੀ, ਦੇਖੋ ਵੀਡਿਓ

ਪੰਜਾਬ  : 23 ਸਾਲਾਂ ਨੌਜਵਾਨ  ਨੇ PCS ਜੁਡੀਸ਼ਲ 'ਚ ਮਾਰੀ ਬਾਜੀ, ਦੇਖੋ ਵੀਡਿਓ

ਪਠਾਨਕੋਟ : ਜੇਕਰ ਮਨ ਵਿਚ ਚਾਹ ਹੋਵੇ ਤਾਂ ਕੁਝ ਵੀ ਮੁਸ਼ਕਲ ਨਹੀਂ ਹੁੰਦਾ। ਅਜਿਹਾ ਹੀ ਕੁਝ ਕਰ ਵਿਖਾਇਆ ਹੈ ਜਿਲਾ ਛੋਟੇ ਜਿਹੇ ਪਿੰਡ ਗੁੰਗਰਾਂ ਦੇ ਵਿਅਕਤੀ ਨੇ। ਜੋ ਕਿ ਇਕ ਮਿਡਲ ਕਲਾਸ ਪਰਿਵਾਰ ਚ ਪਲਿਆ ਅਤੇ ਆਪਣੀ ਪੜਾਈ ਪੁਰੀ ਕੀਤੀ ਤੇ ਜੱਜ ਬਣਕੇ ਉਸ ਨੇ ਜਿਲੇ ਦਾ ਨਾਮ ਪੂਰੇ ਪੰਜਾਬ ਚ ਰੋਸ਼ਨ ਕੀਤਾ ਹੈ। ਇਸ ਸਬੰਧੀ ਜਦ ਅਰੁਣ ਥਾਪਾ ਜੋ ਕਿ ਜੱਜ ਬਣ ਵਾਪਸ ਆਪਣੇ ਘਰ ਪਰਤਿਆ ਹੈ। ਉਸ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਇਸ ਮੁਕਾਮ ਤੱਕ ਪਹੁੰਚਣ ਲਈ, ਉਸ ਵਲੋਂ ਬਹੁਤ ਮਿਹਨਤ ਕੀਤੀ ਗਈ ਹੈ।

ਉਸ ਦੇ ਇਸ ਮੁਕਾਮ ਤੱਕ ਪਹੁੰਚਣ ਵਿਚ ਬਹੁਤ ਸਾਰੇ ਲੋਕਾਂ ਦਾ ਯੋਗਦਾਨ ਹੈ। ਊਨਾ ਕਿਹਾ ਕਿ 10 ਪਾਸ ਕਰ ਉਹਨਾਂ ਵਲੋਂ ਆਟਸ ਦੇ ਸਬਜੈਕਟ ਚੁਣੇ ਗਏ ਅਤੇ ਗੁਰਦਾਸਪੁਰ ਤੋਂ ਉਹਨਾਂ ਵਲੋਂ ਵਕਾਲਤ ਪਾਸ ਕੀਤੀ ਹੈ। ਊਨਾ ਕਿਹਾ ਕਿ ਇਸ ਸਾਲ ਪਹਿਲੀ ਬਾਰ ਉਹਨਾਂ ਵਲੋਂ PCS ਜੁਡੀਸ਼ਲ ਦਾ ਟੈਸਟ ਦਿਤਾ ਗਿਆ ਸੀ ਅਤੇ ਪਹਿਲੀ ਬਾਰ ਚ ਊਨਾ ਦਾ 14 ਰੈਂਕ ਆਇਆ ਹੈ।