ਪੰਜਾਬ : ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੋਜਵਾਨ ਹਥਿਆਰਾ ਸਮੇਤ ਕਾਬੁ, ਦੇਖੋਂ ਵੀਡਿਓ

ਪੰਜਾਬ : ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੋਜਵਾਨ ਹਥਿਆਰਾ ਸਮੇਤ ਕਾਬੁ, ਦੇਖੋਂ ਵੀਡਿਓ

ਅੰਮ੍ਰਿਤਸਰ : ਸ਼ਹਿਰ ਚ ਪੁਲਿਸ ਚੌਂਕੀ ਫੈਜ਼ਪੁਰਾ ਦੀ ਪੁਲਿਸ ਪਾਰਟੀ ਗਸ਼ਤ ਦੌਰਾਨ ਸਰਕੂਲਰ ਰੋਡ ਤੋਂ ਲਿੰਕ ਰੋਡ ਰਾਹੀ ਦੁਸ਼ਹਿਰਾ ਗਰਾਊਂਡ ਦੇ ਨਾਲ-ਨਾਲ ਮੈਂਟਲ ਹਸਪਤਾਲ ਨੂੰ ਜਾ ਰਹੀ ਸੀ। ਇਸ ਦੌਰਾਨ ਜਦੋ ਪੁਲਿਸ ਪਾਰਟੀ ਟੀ-ਪੁਆਇੰਟ ਮੈਂਟਲ ਹਸਪਤਾਲ ਪੁੱਜੀ ਤਾਂ ਮੈਂਟਲ ਹਸਪਤਾਲ ਵਾਲੀ ਸਾਈਡ ਤੋਂ ਇੱਕ ਬਿਨਾਂ ਨੰਬਰੀ ਮੋਟਰਸਾਈਕਲ ਮਾਰਕਾ ਪਲਸਰ ਰੰਗ ਕਾਲਾ ਤੇ 2 ਮੋਨੇ ਨੌਜਵਾਨ ਬੜੀ ਤੇਜ ਰਫਤਾਰ ਆਉਂਦੇ ਦਿਖਾਈ ਦਿੱਤੇ। ਉਕੱਤ ਨੋਜਵਾਨ ਪੁਲਿਸ ਪਾਰਟੀ ਨੂੰ ਦੇਖ ਯਕਦਮ ਮੋਟਰਸਾਈਕਲ ਦੀ ਬਰੇਕ ਮਾਰ ਕੇ ਮੋਟਰਸਾਈਕਲ ਪਿਛੇ ਮੋੜ ਕੇ ਭੱਜਣ ਲੱਗੇ।

ਇਸ ਦੌਰਾਨ ਪੁਲਿਸ ਪਾਰਟੀ ਵੱਲੋਂ ਬੜੀ ਮੁਸ਼ਤੈਦੀ ਦਿਖਾਉਂਦੇ ਹੋਏ ਯੋਜ਼ਨਾਬੰਦ ਤਰੀਕੇ ਨਾਲ ਮੋਟਰਸਾਈਕਲ ਤੇ ਸਵਾਰ ਵਿਅਕਤੀਆਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜੋ ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਪਤਾ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਪੁੱਤਰ ਲਾਟ ਸਿੰਘ ਵਾਸੀ ਪਿੰਡ ਭੋਏਵਾਲ, ਨੇੜੇ ਐਲੀਮੈਂਟਰੀ ਸਕੂਲ ਮਹਿਤਾ ਰੋਡ ਅੰਮ੍ਰਿਤਸਰ ਦੱਸਿਆ। ਪਿਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਪਤਾ ਅਕਾਸ਼ਦੀਪ ਸਿੰਘ ਉਰਫ ਜੋਲੀ ਪੁੱਤਰ ਜਸਮੇਰ ਸਿੰਘ ਵਾਸੀ ਪਿੰਡ ਭੋਏਵਾਲ, ਨੇੜੇ ਗੁਰੂਦੁਆਰਾ ਸਾਹਿਬ ਮਹਿਤਾ ਰੋਡ ਅੰਮ੍ਰਿਤਸਰ ਦੱਸਿਆ ਜਿੰਨਾ ਦੀ ਜਾਮਾ ਤਲਾਸ਼ੀ ਲੈਂਣ ਤੇ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਦੀ ਖੱਬੀ ਡੱਬ ਵਿੱਚੋਂ ਇੱਕ ਪਿਸਟਲ 32 ਬੋਰ ਬ੍ਰਾਮਦ ਹੋਇਆ। ਪੁਲਿਸ ਨੇ ਅਨਲੋਡ ਕਰਨ ਤੇ ਮੈਗਜੀਨ ਵਿੱਚੋਂ 3 ਰੌਂਦ .32 ਬੋਰ ਜਿੰਦਾ ਬ੍ਰਾਮਦ ਕੀਤੇ ਗਏ ਅਤੇ ਪਿਛੇ ਬੈਠੇ ਨੌਜਵਾਨ ਅਕਾਸ਼ਦੀਪ ਸਿੰਘ ਉਰਫ ਜੋਲੀ ਦੀ ਜਾਮਾ ਤਲਾਸ਼ੀ ਕਰਨ ਤੇ ਉਸਦੀ ਪਹਿਨੀ ਹੋਈ ਪੈਂਟ ਦੀ ਸੱਜੀ ਜੇਬ ਵਿੱਚੋ 2 ਰੋਂਦ ਜਿੰਦਾ .32 ਬੋਰ ਅਤੇ ਖੱਬੀ ਡੱਬ ਵਿੱਚੋ ਦਾਤਰ ਬ੍ਰਾਮਦ ਹੋਇਆ।

ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਤਲ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਅਧਿਕਾਰੀਆਂ ਵੱਲੋਂ ਸਖਤੀ ਦੇ ਨਾਲ ਪੁੱਛਗਿਛ ਕੀਤੀ ਗਈ ਤਾਂ ਉਹਨਾਂ ਵੱਲੋਂ ਰਣਜੀਤ ਅਵੇਨੂਏ ਵਿੱਚ ਇੱਕ ਮੋਬਾਇਲ ਫੋਨ ਕੁੜੀ ਕੋ ਖੋਨ ਦੀ ਵਾਰਦਾਤ ਨੂੰ ਕਬੂਲਿਆ ਗਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਹਨਾਂ ਦੇ ਖਿਲਾਫ ਆਰਮ ਐਕਟ ਤੇ ਤਹਿਤ ਮਾਮਲਾ ਦਰਜ ਕਰ ਫਿਰ ਹਿਰਾਸਤ ਵਿੱਚ ਲੈ ਲਿੱਤਾ ਗਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਇਹ ਪਿੰਡ ਦੇ ਰਹਿਣ ਵਾਲੇ ਹਨ ਅਤੇ ਨਸ਼ੇ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਹੀ ਇਹਨਾਂ ਵੱਲੋਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਤੋਂ ਅਸੀਂ ਹੋਰ ਵੀ ਪੁੱਛਕਿਛ ਕਰਾਂਗੇ ਤਾਂ ਜੋ ਕਿ ਹੋਰ ਖੁਲਾਸੇ ਹੋ ਸਕਣ ਅਤੇ ਇਹਨਾਂ ਦੇ ਪਿੰਡ ਦੇ ਨਜ਼ਦੀਕ ਬਣੀ ਚੌਂਕੀ ਤੋਂ ਵੀ ਪਤਾ ਕੀਤਾ ਜਾਵੇਗਾ ਕਿ ਇਹਨਾਂ ਦਾ ਪਿੰਡ ਦੇ ਵਿੱਚ ਤਾਂ ਨਹੀਂ ਕੋਈ ਮਾਮਲਾ ਦਰਜ ਹੈ।

ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਜੋ ਇਨਾ ਕੁ ਹਥਿਆਰ ਬਰਾਮਦ ਕੀਤਾ ਗਿਆ ਹੈ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਿ ਪਤਾ ਲੱਗ ਸਕੇ ਕਿ ਇਹ ਹਥਿਆਰ ਕਿੱਥੋਂ ਲਿਆਂਦਾ ਗਿਆ ਸੀ ਅਤੇ ਹੁਣ ਇਹਨਾਂ ਨੂੰ ਮਾਨਯੋਗ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਪੁੱਛਗਿੱਛ ਵੀ ਕੀਤੀ ਜਾਵੇਗੀ। ਏਸੀਪੀ ਵਰਿੰਦਰ ਸਿੰਘ ਖੋਸਾ ਨੇ ਕਿਹਾ ਕਿ ਅਕਸਰ ਹੀ ਪਿੰਡਾਂ ਦੇ ਨੌਜਵਾਨ ਮੁੰਡੇ ਸ਼ਹਿਰ ਵਿੱਚ ਚੰਗੇ ਕਾਰੋਬਾਰ ਲਈ ਅਤੇ ਆਪਣੇ ਚੰਗੇ ਭਵਿੱਖ ਲਈ ਆਉਂਦੇ ਹਨ ਲੇਕਿਨ ਕਈ ਇਸ ਤਰਾਂ ਦੇ ਵੀ ਨੌਜਵਾਨ ਹਨ ਜੋ ਕਿ ਨਸ਼ੇ ਦੀ ਪੂਰਤੀ ਲਈ ਲੋਕਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਉਂਦੇ ਹਨ। ਇਸੇ ਤਰਹਾਂ ਦਾ ਹੀ ਮਾਮਲਾ ਇਹ ਸਾਹਮਣੇ ਆਇਆ ਹੈ ਜਿਸ ਵਿੱਚ ਪਿੰਡ ਤੋਂ ਆਏ ਹੋਏ ਨੌਜਵਾਨ ਨਸ਼ੇ ਦੀ ਪੂਰਤੀ ਦੇ ਲਈ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਨਜ਼ਰ ਆ ਰਹੇ ਸਨ। ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ ਕਿ ਪਿੰਡ ਤੋਂ ਆਏ ਹੋਏ ਨੌਜਵਾਨ ਲੋਕਾਂ ਨੂੰ ਸ਼ਹਿਰ ਵਿੱਚ ਆਪਣਾ ਨਿਸ਼ਾਨਾ ਬਣਾਉਂਦੇ ਹਨ।