ਪੰਜਾਬ: ਕਰਵਾ ਚੌਥ ਤੇ ਕਰਾਇਆ ਗਿਆ ਮਾਡਲਿੰਗ ਦਾ ਪ੍ਰਗੋਰਾਮ, ਦੇਖੋਂ ਵੀਡਿਓ

ਪੰਜਾਬ: ਕਰਵਾ ਚੌਥ ਤੇ ਕਰਾਇਆ ਗਿਆ ਮਾਡਲਿੰਗ ਦਾ ਪ੍ਰਗੋਰਾਮ, ਦੇਖੋਂ ਵੀਡਿਓ

ਅੰਮ੍ਰਿਤਸਰ : ਪੂਰੇ ਦੇਸ਼ ਦੇ ਵਿੱਚ ਅੱਜ ਔਰਤਾਂ ਵੱਲੋਂ ਕਰਵਾ ਚੌਥ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਔਰਤਾਂ ਵੱਲੋਂ ਆਪਣੇ ਪਤੀ ਦੀ ਲੰਬੀ ਉਮਰ ਦੇ ਲਈ ਵਰਤ ਰੱਖਿਆ ਹੋਇਆ ਹੈ। ਜਿਸ ਦੇ ਚਲਦੇ ਅੰਮ੍ਰਿਤਸਰ ਦੇ ਵਿੱਚ ਇੱਕ ਨਿੱਜੀ ਹੋਟਲ ਦੇ ਵਿੱਚ ਈਸ਼ਾਨ ਮੀਡੀਆ ਹਾਊਸ ਵੱਲੋਂ ਕਰਵਾ ਚੌਥ ਦਾ ਤਿਉਹਾਰ ਮਨਾਉਂਦੇ ਹੋਏ ਔਰਤਾਂ ਦੇ ਮਾਡਲਿੰਗ ਦੇ ਅਤੇ ਸਭ ਤੋਂ ਸੋਹਣੀ ਡਰੈਸ ਦੇ ਅਤੇ ਸਭ ਤੋਂ ਸੋਹਣੇ ਮੇਕਅਪ ਦੇ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਵਿਜੇਤਾ ਔਰਤਾਂ ਨੂੰ ਗਿਫਟ ਵੀ ਦਿੱਤੇ ਗਏ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਨੇ ਦੱਸਿਆ ਕਿ ਕਰਵਾ ਚੌਥ ਦੇ ਵਰਤ ਨੂੰ ਲੈ ਕੇ ਪੂਰਾ ਸਾਲ ਔਰਤਾਂ ਤਿਆਰੀ ਕਰਦੀਆਂ ਹਨ। ਅੱਜ ਦੇ ਦਿਨ ਸਾਰਾ ਦਿਨ ਭੁੱਖਿਆਂ ਰਹਿ ਕੇ ਇਸ ਵਰਤ ਨੂੰ ਰੱਖਦੀਆਂ ਹਨ। ਉਹਨਾਂ ਕਿਹਾ ਕਿ ਅੱਜ ਇੱਥੇ ਕਰਵਾ ਚੌਥ ਦੇ ਮੌਕੇ ਵੱਡੀ ਗਿਣਤੀ ਵਿੱਚ ਔਰਤਾਂ ਇਕੱਠੀਆਂ ਹੋਈਆਂ ਹਨ। ਇਸ ਦੌਰਾਨ ਔਰਤਾਂ ਦੇ ਲਈ ਵੱਖ-ਵੱਖ ਐਕਟੀਵਿਟੀਜ਼ ਵੀ ਕਰਵਾਈਆਂ ਜਾ ਰਹੀਆਂ ਹਨ। ਜਿਸ ਨਾਲ ਸਾਰਾ ਦਿਨ ਔਰਤਾਂ ਨੂੰ ਬਿਜ਼ੀ ਰੱਖਿਆ ਜਾ ਸਕੇਂ। ਇਸ ਦੇ ਨਾਲ ਹੀ ਔਰਤਾਂ ਕੁਝ ਔਰਤਾਂ ਦਾ ਕਹਿਣਾ ਹੈ ਕਿ ਅਜਿਹੇ ਪ੍ਰੋਗਰਾਮ ਕਰਵਾਉਣੇ ਵੀ ਬਹੁਤ ਜਰੂਰੀ ਹੁੰਦੇ ਹਨ ਤਾਂ ਜੋ ਕਿ ਵਰਤ ਵਾਲੇ ਦਿਨ ਮਹਿਲਾਵਾਂ ਇੱਕ ਦੂਸਰੇ ਨਾਲ ਮਿਲ ਕੇ ਆਪਣਾ ਸਮਾਂ ਬਤੀਤ ਕਰ ਸਕਣ।