ਪੰਜਾਬ : ਗਰੀਬਾਂ ਨੂੰ ਮਿਲਣ ਵਾਲੇ ਸਰਕਾਰੀ ਅਨਾਜ ਵਿੱਚ ਮਿਲਾਈਆ ਜਾ ਰਿਹਾ ਪਾਣੀ, ਦੇਖੋ ਵੀਡਿਓ

ਪੰਜਾਬ : ਗਰੀਬਾਂ ਨੂੰ ਮਿਲਣ ਵਾਲੇ ਸਰਕਾਰੀ ਅਨਾਜ ਵਿੱਚ ਮਿਲਾਈਆ ਜਾ ਰਿਹਾ ਪਾਣੀ, ਦੇਖੋ ਵੀਡਿਓ

ਫਿਰੋਜ਼ਪੁਰ : ਗਰੀਬਾਂ ਨੂੰ ਮਿਲ ਰਹੈ ਸਰਕਾਰੀ ਅਨਾਜ ਵਿੱਚ ਕਿਸ ਤਰ੍ਹਾਂ ਘਪਲਾ ਕੀਤਾ ਜਾਂਦਾ ਹੈ, ਇਹ ਗੁਰੂਹਰਸਹਾਏ ਵਿਖੇ ਦੇਖਣ ਨੂੰ ਮਿਲਿਆ ਹੈ, ਜਿੱਥੇ ਕਿ ਮੋਹਨਕੇ ਨਜ਼ਦੀਕ ਸਥਿਤ ਸ਼ਿਵਾ ਗਡਾਉਣ ਵਿੱਚ ਪਏ ਸਰਕਾਰੀ ਅਨਾਜ ਵਿੱਚ ਵਜਨ ਵਧਾਉਣ ਲਈ ਪਾਣੀ ਪਾਇਆ ਜਾ ਰਿਹਾ ਸੀ। ਮੌਕੇ ਤੇ ਪਹੁੰਚ ਪੱਤਰਕਾਰਾਂ ਨੇ ਮੌਕੇ ਤੇ ਪਹੁੰਚ ਕੇ ਇਸ ਸਾਰੇ ਮਾਮਲੇ ਦਾ ਪਰਦਾਫਾਸ਼ ਕੀਤਾ ਅਤੇ ਸਰਕਾਰੀ ਅਨਾਜ ਵਿੱਚ ਪਾਣੀ ਮਿਲਾਉਣ ਦੀ ਸਾਰੀ ਘਟਨਾ ਆਪਣੇ ਕੈਮਰੀਆਂ ਵਿੱਚ ਕੈਦ ਕਰ ਲਈ। ਇਹ ਸਾਰੀ ਘਟਨਾ ਦਾ ਪਰਦਾਫਾਸ ਹੁੰਦਾ ਦੇਖ ਡਿਊਟੀ ਦੇ ਰਹੇ ਤਾਇਨਾਤ ਕਰਮਚਾਰੀਆਂ ਨੇ ਪੱਤਰਕਾਰਾਂ ਦੇ ਕੈਮਰੇ ਖੋਹਣ ਦੀ ਕੋਸ਼ਿਸ਼ ਵੀ ਕੀਤੀ ਅਤੇ ਪੱਤਰਕਾਰਾਂ ਨਾਲ ਧੱਕਾ ਮੁੱਕੀ ਵੀ ਕੀਤੀ  ਗਈ ।

ਇਸ ਸਾਰੇ ਮਾਮਲੇ ਦੀ ਸ਼ਿਕਾਇਤ ਸੰਬੰਧਿਤ ਵਿਭਾਗ ਨੂੰ ਕਰ ਦਿੱਤੀ ਗਈ ਹੈ। ਜਦੋਂ ਇਸ ਸਬੰਧ ਵਿੱਚ ਫੂਡ ਸਪਲਾਈ ਦੇ ਅਧਿਕਾਰੀ ਸਮਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ, ਪਰ ਫਿਲਹਾਲ ਕਾਰਵਾਈ ਠੰਡੇ ਬਸਤੇ ਵਿੱਚ ਪਈ ਹੀ ਨਜ਼ਰ ਆ ਰਹੀ ਹੈ।