ਪੰਜਾਬ: ਕੈਬਿਨੇਟ ਮੰਤਰੀ ਨੇ ਕੀਤਾ ਸਰਹੱਦੀ ਪਿੰਡਾਂ ਦਾ ਦੋਰਾ, ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ, ਦੇਖੋਂ ਵੀਡਿਓ

ਪੰਜਾਬ: ਕੈਬਿਨੇਟ ਮੰਤਰੀ ਨੇ ਕੀਤਾ ਸਰਹੱਦੀ ਪਿੰਡਾਂ ਦਾ ਦੋਰਾ, ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ, ਦੇਖੋਂ ਵੀਡਿਓ

ਪਠਾਨਕੋਟ/ਅਨਮੋਲ: ਪੰਜਾਬ ਵਿਖੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਇਕ ਸਾਲ ਤੋਂ ਵਧੇਰਾ ਸਮਾਂ ਬੀਤ ਚੁੱਕਿਆ ਹੈ ਅਤੇ ਹੁਣ ਲੋਕਾਂ ਵਲੋਂ ਵਿਧਾਨਸਭਾ ਚੋਣਾਂ ਚ ਦਿਤੀ ਗਈ ਵਡੀ ਜਿਤ ਅਤੇ ਉਹਨਾਂ ਦੀਆਂ ਆਸਾਂ ਉਮੀਦਾਂ ਤੇ ਖਰਾ ਉਤਰਨ ਦੇ ਲਈ ਆਮ ਆਦਮੀ ਪਾਰਟੀ ਵਲੋਂ ਯਤਨ ਕੀਤੇ ਜਾ ਰਹੇ ਹਨ। ਜਿਸ ਦੇ ਚਲਦੇ ਜਿਥੇ ਵਿਕਾਸ ਕਾਰਜਾਂ ਨੂੰ ਹੁਲਾਰਾ ਦਿਤਾ ਜਾ ਰਿਹਾ ਹੈ, ਉਥੇ ਹੀ ਆਮ ਆਦਮੀ ਆਰਤੀ ਦੇ ਆਗੂਆਂ ਵਲੋਂ ਲੋਕਾਂ ਵਿਚ ਵਿਚਰ ਊਨਾ ਦੀਆਂ ਮੁਸ਼ਕਿਲਾਂ ਸੁਨ ਹਲ ਕੀਤਾ ਜਾ ਰਿਹਾ ਹੈ। ਅਜਿਹਾ ਹੀ ਕੁਝ ਪਠਾਨਕੋਟ ਦੇ ਹਲਕਾ ਭੋਆ ਵਿਖੇ ਵੇਖਣ ਮਿਲਿਆ ਜਿਥੇ ਕੈਬਿਨੇਟ ਮੰਤਰੀ ਲਾਲਚੰਦ ਕਟਾਰੁਚਕ ਵਲੋਂ ਵਿਧਾਨਸਭਾ ਹਲਕਾ ਭੋਆ ਦੇ ਸਰਹੱਦੀ ਪਿੰਡਾਂ ਦਾ ਦੋਰਾ ਕੀਤਾ ਗਿਆ ਅਤੇ ਲੋਕ ਮਿਲਣੀ ਤਹਿਤ ਲੋਕਾਂ ਦੀ ਦੀਆਂ ਮੁਸ਼ਕਿਲਾਂ ਸੁਨ ਹਲ ਕਰਨ ਦਾ ਭਰੋਸਾ ਦਿਤਾ ਗਿਆ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਬਿਨੇਟ ਮੰਤਰੀ ਲਾਲਚੰਦ ਕਟਾਰੁਚਕ ਨੇ ਕਿ ਅੱਜ ਹਲਕੇ ਦੇ ਸਰਹੱਦੀ ਪਿੰਡਾਂ ਦਾ ਦੋਰਾ ਕੀਤਾ ਗਿਆ ਹੈ। ਜਿਸ ਵਿਚ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਹਨ ਅਤੇ ਨਾਲ ਦੀ ਨਾਲ ਕਈ ਲੋਕ ਵੱਖੋ ਵੱਖ ਪਾਰਟੀਆਂ ਛੱਡ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ। ਇਸ ਮੌਕੇ ਊਨਾ ਕਿਹਾ ਕਿ ਅੱਜ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦੀ ਇਮਾਰਤ ਨੂੰ ਵੀ ਲੋਕ ਅਰਪਿਤ ਕੀਤਾ ਗਿਆ ਹੈ ਨਾਲ ਦੀ ਨਾਲ ਨਗਰ ਪੰਚਾਇਤ  ਨਰੋਟ ਜੈਮਲ ਸਿੰਘ ਨੂੰ ਦੋ ਵੱਡੇ ਪ੍ਰੋਜੈਕਟ ਵੀ ਦਿਤੇ ਗਏ ਹਨ। ਜਿਸ ਦੇ ਚਲਦੇ ਨਰੋਟ ਜੈਮਲ ਸਿੰਘ ਵਿਖੇ ਪਾਣੀ ਦੀ ਸਮੱਸਿਆ ਨੂੰ ਹਮੇਸ਼ਾ ਲਈ ਖਤਮ ਕੀਤਾ ਗਿਆ ਹੈ ਅਤੇ ਹੁਣ 24 ਘੰਟੇ ਲੋਕਾਂ ਨੂੰ ਪਾਣੀ ਮਿਲਿਆ ਕਰੇਗਾ। ਊਨਾ ਕਿਹਾ ਕਿ ਨਰੋਟ ਜੈਮਲ ਸਿੰਘ ਨੂੰ ਨਗਰ ਪੰਚਾਇਤ ਤਾਂ ਬਣਾ ਦਿੱਤਾ ਗਿਆ ਹੈ, ਪਰ ਸੀਵਰੇਜ ਦੀ ਵਿਵਸਥਾ ਅਜੇ ਤਕ ਨਹੀਂ ਕੀਤੀ ਗਈ ਸੀ। ਜਿਸ ਨੂੰ ਪ੍ਰਵਾਨਗੀ ਮਿਲ ਚੁੱਕੀ ਹੈ ਅਤੇ ਜਲਦ ਹੀ ਨਰੋਟ ਜੈਮਲ ਸਿੰਘ ਨਗਰ ਪੰਚਾਇਤ ਚ ਸੀਵਰੇਜ ਪਾ ਦਿਤਾ ਜਾਵੇਗਾ।