ਪੰਜਾਬ. ਸ਼੍ਰੀ ਰਾਮ ਚੰਦਰ ਕਲਾ ਕੇਂਦਰ ਕਲੱਬ ਵੱਲੋਂ ਮਨਾਈ ਗਈ ਪਹਿਲੀ ਵਾਰ ਰਾਮਲੀਲਾ, ਦੇਖੋ ਵੀਡਿਓ

ਪੰਜਾਬ. ਸ਼੍ਰੀ ਰਾਮ ਚੰਦਰ ਕਲਾ ਕੇਂਦਰ ਕਲੱਬ ਵੱਲੋਂ ਮਨਾਈ ਗਈ ਪਹਿਲੀ ਵਾਰ ਰਾਮਲੀਲਾ, ਦੇਖੋ ਵੀਡਿਓ

ਬਠਿੰਡਾ:  ਬਠਿੰਡਾ ਦੇ ਐਸ.ਐਸ.ਡੀ ਸਕੂਲ ਦੇ ਗਰਾਊਂਡ ਵਿੱਚ ਸ਼੍ਰੀ ਰਾਮ ਚੰਦਰ ਕਲਾ ਕੇਂਦਰ ਕਲੱਬ ਵੱਲੋਂ ਪਹਿਲੀ ਵਾਰ ਵਿਖਾਈ ਜਾ ਰਹੀ ਹੈ ਰਾਮਲੀਲਾ। ਪ੍ਰਧਾਨ ਅਤੇ ਪ੍ਰਬੰਧਕ ਨੇ ਦੱਸਿਆ ਕਿ ਅਸੀਂ ਇਸ ਵਾਰ ਭਗਵਾਨ ਸ੍ਰੀ ਰਾਮ ਚੰਦਰ ਦੀ ਜਨਮ ਭੂਮੀ ਤੋਂ ਕਲਾਕਾਰ ਰਾਮਲੀਲਾ ਦਿਖਾਉਣ ਲਈ ਬੁਲਵਾਏ ਹਨ, ਸ਼ੁੱਧ ਸੰਸਕ੍ਰਿਤੀ ਹਿੰਦੀ ਵਿੱਚ ਰਾਮਲੀਲਾ ਵਿਖਾਈ ਜਾ ਰਹੀ ਹੈ। ਇਸ ਰਾਮਲੀਲਾ ਦੇ ਵਿੱਚ ਕੋਈ ਵੀ ਸੀਨ ਉੱਤੇ ਫਿਲਮੀ ਗਾਣਾ ਨਹੀਂ ਵਿਖਾਇਆ ਜਾ ਰਿਹਾ ਅਤੇ ਨਾ ਹੀ ਕੋਈ ਇਸ ਦੇ ਵਿੱਚ ਬਰੇਕ ਹੈ ਲਗਾਤਾਰ ਇਹ ਰਾਮਲਾ ਚਲਦੀ ਹੈ।

ਦੂਜੇ ਪਾਸੇ ਅਯੁੱਧਿਆ ਤੋਂ ਆਏ ਰਾਮ ਲੀਲਾ ਕਰਨ ਲਈ ਕਲਾਕਾਰ ਨੇ ਦੱਸਿਆ ਕਿ ਸਾਨੂੰ ਪਹਿਲੀ ਵਾਰ ਪੰਜਾਬ ਦੇ ਬਠਿੰਡਾ ਵਿਖੇ ਅਸੀਂ ਬੁਲਾਇਆ ਗਿਆ ਹੈ ਅਤੇ ਅਸੀਂ ਪੂਰੀ ਮਰਿਆਦਾ ਹਿੰਦੂ ਧਰਮ ਦੇ ਹਿਸਾਬ ਦੇ ਨਾਲ ਰਾਮ ਲੀਲਾ ਲੋਕਾਂ ਨੂੰ ਵਿਖਾਉਂਦੇ ਹਾਂ ਸਾਡੀ ਰਾਮ ਲੀਲਾ ਪੂਰੇ ਭਾਰਤ ਵਿੱਚ ਮੰਨੀ ਜਾਂਦੀ ਹੈ।

ਕਲਾਕਾਰ ਬੜੀ ਮਿਹਨਤ ਦੇ ਨਾਲ ਰਾਮਲੀਲਾ ਵਿੱਚ ਰੋਲ ਕਰਦੇ ਹਨ ਕਈ ਸਾਲਾਂ ਤੋਂ ਰਾਮਲੀਲਾ ਕਰਦੇ ਆ ਰਹੇ ਹਨ। ਸਾਡੀ ਰਾਮਲੀਲਾ ਦੇ ਵਿੱਚ 9 ਸਾਲ ਦੇ ਬੱਚੇ ਤੋਂ ਲੈ ਕੇ 70 ਸਾਲ ਦੇ ਬਜ਼ੁਰਗ ਤੱਕ ਰਾਮਲੀਲਾ ਵਿੱਚ ਆਪਣਾ ਰੋਲ ਕਰ ਰਹੇ ਹਨ।