ਪੰਜਾਬ: ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਨੇ ਧਰਨਾ ਲਗਾ ਕੇ ਕੀਤੀ ਕਲਮ ਛੋੜ ਹੜਤਾਲ , ਦੇਖੋਂ ਵੀਡਿਓ

ਪੰਜਾਬ: ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਨੇ ਧਰਨਾ ਲਗਾ ਕੇ ਕੀਤੀ ਕਲਮ ਛੋੜ ਹੜਤਾਲ , ਦੇਖੋਂ ਵੀਡਿਓ

ਬਠਿੰਡਾ: ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਬਠਿੰਡਾ ਬਾਡੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 10ਵੇਂ ਦਿਨ ਰੋਸ ਮੁਜਾਹਰਾ ਅਤੇ ਧਰਨਾ ਲਗਾ ਕੇ ਮੁਲਾਜਮ ਮੰਗਾਂ ਦੀ ਪੂਰਤੀ ਨਾਂ ਹੋਣ ਕਾਰਨ ਸਰਕਾਰ ਦਾ ਵਿਰੋਧ ਕੀਤਾ ਗਿਆ। ਇਸ ਦੌਰਾਨ ਲਗਾਤਾਰ ਕਲਮ ਛੋੜ ਹੜਤਾਲ ਵੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਮੰਗਾਂ ਪੂਰੇ ਨਾ ਕੀਤੇ ਜਾਣ ਤੇ ਸੰਘਰਸ਼ ਤਿੱਖਾ ਕਰਨ ਦੀ ਚੇਤਾਵਨੀ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ 2004 ਤੋਂ ਬਾਅਦ ਭਰਤੀ ਹੋਏ ਮੁਲਾਜਮ ਸਾਥੀਆਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ, 01.01.2016 ਤੋਂ ਦਿੱਤੇ ਬੇ-ਕਮਿਸ਼ਨ ਦੀਆਂ ਤਰੂਟੀਆਂ ਦੂਰ ਕਰਨ ਅਤੇ ਬਣਦਾ ਬਕਾਇਆ ਦੇਣ ਸਬੰਧੀ, ਡੀ.ਏ. ਦਾ 12% ਤੁਰੰਤ ਐਲਾਨ ਕਰਨ, 01.01.2015 ਅਤੇ 17.07.2020 ਦਾ ਪੱਤਰ ਵਾਪਿਸ ਲੈਣ।

ਇਸ ਦੇ ਨਾਲ ਹੀ ਏ.ਸੀ.ਪੀ. ਸਕੀਮ ਦੋਬਾਰਾ ਚਾਲੂ ਕਰਨ ਸਬੰਧੀ, 2000/- ਰੁਪਏ ਵਿਕਾਸ ਟੈਕਸ ਵਾਪਿਸ ਲੈਣ ਸਬੰਧੀ, ਪੇਂਡੂ ਭੱਤਾ ਬਹਾਲ ਕਰਨ ਸਬੰਧੀ ਅਤੇ ਹੋਰ ਰਹਿੰਦੀਆਂ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣ। ਮੰਗਾਂ ਮਨਵਾਉਣ ਸਬੰਧੀ ਪ੍ਰਦਰਸ਼ਨਕਾਰੀਆਂ ਨੇ ਰੋਸ ਮੁਜਾਹਰਾ ਕਰਕੇ ਕਲਮ ਛੋੜ ਹੜਤਾਲ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ 2011 ਵਿੱਚ ਉਨਾਂ ਨੂੰ ਬਹੁਤ ਵਧੀਆ ਸਕੇਲ ਦਿੱਤੇ ਗਏ ਸਨ। ਪਰ ਉਸ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਉਨਾਂ ਦੀ ਬਾਂਹ ਨਹੀਂ ਫੜੀ, ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ।