ਪੰਜਾਬ: ਨਸ਼ੇ ਦੀ ਓਵਰਡੋਜ ਨਾਲ ਮਹਿਲਾ ਦੀ ਹੋਈ ਮੌਤ, ਦੇਖੋ ਵੀਡਿਓ

ਪੰਜਾਬ: ਨਸ਼ੇ ਦੀ ਓਵਰਡੋਜ ਨਾਲ ਮਹਿਲਾ ਦੀ ਹੋਈ ਮੌਤ, ਦੇਖੋ ਵੀਡਿਓ

ਬਟਾਲਾ :  ਸਰਕਾਰੀ ਹਸਪਤਾਲ ਵਿੱਚ ਇਕ ਔਰਤ ਦੀ ਲਾਸ਼ ਮਿਲੀ ਹੈ ਇਹ ਔਰਤ ਨਸ਼ੇ ਦੀ ਆਦਿ ਸੀ।ਇਸਦੀ ਲਾਸ਼ ਨੇੜੇ ਟੀਕਾ ਲਗਾਨ ਵਾਲੀ ਸਰਿੰਜ ਵੀ ਪਈ ਸੀ। ਹਸਪਤਾਲ ਦੀ ਓਪੀਡੀ ਦੇ ਗੇਟ ਦੇ ਬਾਹਰ ਪਈ ਲਾਸ਼ ਨੂੰ ਹਸਪਤਾਲ ਪ੍ਰਸ਼ਾਸਨ ਨੇ ਚੁੱਕਣ ਦੀ ਕੋਸ਼ਿਸ਼ ਨਹੀਂ ਕੀਤੀ। ਲਾਸ਼ ਨੂੰ ਉਦੋਂ ਚੁੱਕ ਕੇ ਡੈਡ ਹਾਊਸ ਵਿੱਚ ਰੱਖਿਆ ਗਿਆ ਜਦੋਂ ਮੀਡੀਆ ਹਸਪਤਾਲ ਪੁਹੰਚਿਆ। ਮੋਕੇ ਤੇ ਡਿਊਟੀ ਕਰ ਰਹੀ ਨਰਸ ਦਾ ਕਹਿਣਾ ਸੀ ਕਿ ਉਸਦੀ ਡਿਊਟੀ 8 ਵਜੇ ਸ਼ੁਰੂ ਹੋਈ। ਉਸਤੋਂ ਪਹਿਲਾ ਡੈਡ ਬਾਡੀ ਪਈ ਸੀ।

ਐਮਰਜੈਂਸੀ ਡਿਊਟੀ ਕਰ ਰਹੇ ਡਾਕਟਰ ਨੇ ਕਿਹਾ ਕਿ ਮੈਨੂੰ ਵੀ ਜਦੋ ਪਤਾ ਲਗਾ ਕਿ ਕਿਸੇ ਦੀ ਮੋਤ ਹੋਈ ਹੈ ਤੇ ਮੈਂ ਆਪਣੀ ਡਿਊਟੀ ਕਰਦੇ ਬੋਡੀ ਚੁੱਕਵਾਂ ਦਿਤੀ ਹੈ। ਪਹਿਲਾ ਵੀ ਇਹ ਔਰਤ ਹਸਪਤਾਲ ਵਿੱਚ ਇਲਾਜ ਕਰਵਾਉਣ ਆਉਂਦੀ ਸੀ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਇਹ ਔਰਤ ਹਸਪਤਾਲ ਦੇ ਨੇੜੇ ਪਹਿਲਾਂ ਵੀ ਨਸ਼ਾ ਕਰਦੀ ਦੇਖੀ ਗਈ ਹੈ। ਸਾਡੇ ਹਸਪਤਾਲ ਵੀ ਆਉਂਦੀ ਸੀ ਇਲਾਜ ਲਈ ਜੋ ਅੱਜ ਜਾਣਕਾਰੀ ਮਿਲੀ ਕਿ ਇਸਦੀ ਮੋਤ ਹੋ ਗਈ ਹੈ