ਪੰਜਾਬ : ਸ਼ਰਧਾਲੂਆਂ ਦਾ ਜਥਾ Pakistan ਲਈ ਹੋਇਆ ਰਵਾਨਾ, ਦੇਖੋ ਵੀਡਿਓ

ਪੰਜਾਬ  : ਸ਼ਰਧਾਲੂਆਂ ਦਾ ਜਥਾ Pakistan ਲਈ ਹੋਇਆ ਰਵਾਨਾ, ਦੇਖੋ ਵੀਡਿਓ

ਅੰਮ੍ਰਿਤਸਰ :  ਜੈ ਭੋਲੇਨਾਥ ਦੇ ਨਾਹਰੇ ਨਾਲ ਪਾਕਿਸਤਾਨ ਸਥਿਤ ਕਟਾਸਰਾਜ ਲਈ ਮੰਗਲਵਾਰ ਨੂੰ ਸ਼ਰਧਾਲੂਆਂ ਦਾ ਇੱਕ ਸਮੂਹ ਰਵਾਨਾ ਹੋਇਆ। ਇਹ ਜਥਾ ਸ਼੍ਰੀ ਦੁਰਗਿਆਣਾ ਤੀਰਥ ਤੋਂ ਰਵਾਨਾ ਹੋਇਆ ਅਤੇ ਵਾਹਗਾ ਬਾਰਡਰ ਰਾਹੀਂ ਲਾਹੌਰ ਪਹੁੰਚੇਗਾ। ਜਥਾ 25 ਦਸੰਬਰ ਨੂੰ ਵਾਪਸ ਪਰਤੇਗਾ। ਜਥੇ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 55 ਸ਼ਰਧਾਲੂ ਸ਼ਾਮਲ ਹਨ। ਜਿਨ੍ਹਾਂ ਵਿੱਚ 45 ਪੁਰਸ਼ ਅਤੇ 17 ਔਰਤਾਂ ਹਨ। ਇਸ ਸਮੂਹ ਵਿੱਚ ਝਾਰਖੰਡ ਤੋਂ 34, ਬਿਹਾਰ ਤੋਂ 11, ਗੁਜਰਾਤ ਤੋਂ 5, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ 3-3, ਦਿੱਲੀ ਤੋਂ ਦੋ ਅਤੇ ਤੇਲੰਗਾਨਾ ਤੋਂ ਇੱਕ ਯਾਤਰੀ ਸ਼ਾਮਲ ਹੋਏ ਹਨ। ਸ਼੍ਰੀ ਦੁਰਗਿਆਣਾ ਮੰਦਿਰ ਪ੍ਰਬੰਧਕ ਕਮੇਟੀ ਦੀ ਮੁਖੀ ਲਕਸ਼ਮੀ ਕਾਂਤਾ ਚਾਵਲਾ ਨੇ ਸਮੂਹ ਨੂੰ ਸਤਿਕਾਰ ਸਹਿਤ ਰਵਾਨਾ ਕੀਤਾ। ਸ਼੍ਰੀ ਸ਼ਿਵ ਸ਼ਕਤੀ ਪਰਿਵਾਰ ਟਾਟਾਨਗਰ ਦੇ ਮੁਖੀ ਕੈਲਾਸ਼ ਵਿਜੇ ਕੁਮਾਰ ਨੇ ਦੱਸਿਆ ਕਿ ਪਾਕਿਸਤਾਨ ਤੋਂ ਬਹੁਤ ਘੱਟ ਸ਼ਰਧਾਲੂਆਂ ਨੂੰ ਵੀਜ਼ਾ ਮਿਲਦਾ ਹੈ।

ਸ਼ੁਰੂ ਵਿੱਚ 149 ਲੋਕਾਂ ਨੇ ਵੀਜ਼ੇ ਲਈ ਅਪਲਾਈ ਕੀਤਾ ਸੀ, ਜਿਨ੍ਹਾਂ ਵਿੱਚੋਂ 66 ਲੋਕਾਂ ਨੇ ਅਤੇ ਅੰਤ ਵਿੱਚ ਸਿਰਫ਼ 55 ਲੋਕਾਂ ਨੂੰ ਹੀ ਵੀਜ਼ਾ ਮਿਲ ਸਕਿਆ। ਜਦੋਂ ਕਿ ਸਿੱਖਾਂ ਦਾ ਜਥਾ ਹਜ਼ਾਰਾਂ ਦੀ ਗਿਣਤੀ ਵਿੱਚ ਨਿਕਲਦਾ ਹੈ। ਉਨ੍ਹਾਂ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਵੱਧ ਤੋਂ ਵੱਧ ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਜਾਣ। ਇਨ੍ਹਾਂ ਵਿਚ ਸਭ ਤੋਂ ਬਜ਼ੁਰਗ ਗੁਜਰਾਤ ਦੇ 74 ਸਾਲਾ ਰਮੇਸ਼ ਚੰਦਰ ਰਾਵਲ ਹਨ। ਰਾਜਸਥਾਨ ਦਾ 23 ਸਾਲਾ ਮੁਦਿਤ ਸ਼ਰਮਾ ਵੀ ਸ਼ਾਮਲ ਹੈ। ਇਹ ਗਰੁੱਪ 19 ਦਸੰਬਰ ਨੂੰ ਰਵਾਨਾ ਹੋਵੇਗਾ ਅਤੇ 25 ਦਸੰਬਰ ਨੂੰ ਵਾਪਸ ਆਵੇਗਾ। ਇਸ ਦੌਰਾਨ ਸ਼੍ਰੀ ਕਟਾਸਰਾਜ ਮਹਾਦੇਵ ਦਰਸ਼ਨ, ਅੰਮ੍ਰਿਤਕੁੰਡ ਸਨਾਨ, ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਦੇ ਦਰਸ਼ਨ, ਸ਼੍ਰੀ ਰਾਮ ਦੇ ਬੇਟੇ ਲਵ ਦੇ ਨਿਰਵਾਣ ਸਥਾਨ ਲਾਹੌਰ ਦੇ ਦਰਸ਼ਨ, ਸ਼੍ਰੀ ਵਾਲਮੀਕਿ ਮੰਦਰ ਦੇ ਦਰਸ਼ਨ ਅਤੇ ਮਹਾਭਾਰਤ ਕਾਲ ਦੇ ਹੋਰ ਪ੍ਰਾਚੀਨ ਮੰਦਰਾਂ ਦੇ ਦਰਸ਼ਨ ਹੋਣਗੇ। ਇਸ ਦੌਰਾਨ ਰਾਮ ਰੁਦ੍ਰਾਭਿਸ਼ੇਕ, ਦੀਵੇ ਜਗਾਉਣ, ਵਾਰਤਾਲਾਪ ਅਤੇ ਗਾਇਨ ਦਾ ਪ੍ਰਬੰਧ ਵੀ ਪਾਕਿਸਤਾਨ ਦੇ ਈਟੀਬੀਪੀ ਵੱਲੋਂ ਕੀਤਾ ਗਿਆ ਹੈ।