ਪੰਜਾਬ : ਨੇਕੀ ਅਤੇ ਬਦੀ ਦਾ ਤਿਉਹਾਰ ਦੁਸ਼ਹਿਰਾ ਧੂੰਮਧਾਮ ਨਾਲ ਮਨਾਇਆ ਗਿਆ, ਦੇਖੋ ਵੀਡਿਓ

ਪੰਜਾਬ :  ਨੇਕੀ ਅਤੇ ਬਦੀ ਦਾ ਤਿਉਹਾਰ ਦੁਸ਼ਹਿਰਾ ਧੂੰਮਧਾਮ ਨਾਲ ਮਨਾਇਆ ਗਿਆ, ਦੇਖੋ ਵੀਡਿਓ

ਅੰਮ੍ਰਿਤਸਰ : ਦੁਸਹਿਰੇ ਦਾ ਤਿਉਹਾਰ ਪੂਰੇ ਭਾਰਤ 'ਚ ਬੜੇ ਉਤਸ਼ਾਹ ਅਤੇ ਧਾਰਮਿਕ ਰੀਤੀ-ਰਿਵਾਜਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭਗਵਾਨ ਸ਼੍ਰੀ ਰਾਮ ਨੇ ਰਾਵਣ ਨੂੰ ਮਾਰ ਕੇ ਸੀਤਾ ਜੀ ਨੂੰ ਉਸ ਦੀ ਕੈਦ 'ਚੋਂ ਛੁਡਾਇਆ ਸੀ। ਕਿਹਾ ਜਾਂਦਾ ਹੈ ਕਿ ਰਾਮ ਅਤੇ ਰਾਵਣ 'ਚ ਯੁੱਧ ਨਰਾਤਿਆਂ ਦੌਰਾਨ ਹੋਇਆ ਸੀ। ਰਾਵਣ ਦੀ ਮੌਤ ਅਸ਼ਟਮੀ ਅਤੇ ਨੌਮੀ ਦੇ ਸੰਧੀਕਾਲ 'ਚ ਹੋਈ ਸੀ ਅਤੇ ਅੰਤਿਮ ਸੰਸਕਾਰ ਦਸਮੀ ਨੂੰ ਹੋਇਆ ਸੀ। ਇਸ ਲਈ ਦਸਮੀ ਨੂੰ ਇਹ ਤਿਉਹਾਰ ਦੁਸਹਿਰੇ ਦੇ ਰੂਪ 'ਚ ਮਨਾਇਆ ਜਾਂਦਾ ਹੈ। ਜਿਸ ਦੇ ਚਲਦੇ ਦੁਰਗਿਆਣਾ ਮੰਦਿਰ ਸਥਿਤ ਦੁਸ਼ਹਿਰਾ ਗਰਾਊਂਡ ਦੇ ਵਿੱਚ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਰਾਵਣ ਮੇਘਨਾਥ ਕੁੰਭਕਰਨ ਦੇ ਪੁਤਲੇ ਜਲਾ ਕੇ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਗਿਆ।

ਅਤੇ ਇਹ ਦੁਸ਼ਹਿਰਾ ਦੇਖਣ ਲਈ ਦੂਰੋਂ ਦੂਰੋਂ ਸ਼ਹਿਰ ਵਾਸੀ ਦੁਰਗਿਆਣਾ ਮੰਦਰ ਦੁਸ਼ਹਿਰਾ ਗਰਾਊਂਡ ਵਿੱਚ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਨ ਸਭਾ ਹਲਕਾ ਕੇਂਦਰੀ ਤੋਂ ਵਿਧਾਇਕ ਡਾਕਟਰ ਅਜੇ ਗੁਪਤਾ ਤੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਅਸ਼ੋਕ ਤਲਵਾਰ ਨੇ ਕਿਹਾ ਕਿ ਭਗਵਾਨ ਸ਼੍ਰੀ ਰਾਮ ਨੇ ਬੁਰਾਈ ਦੇ ਉੱਪਰ ਅੱਛਾਈ ਦੀ ਜਿੱਤ ਕੀਤੀ ਸੀ। ਸਾਡੇ ਪੰਜਾਬ ਵਿੱਚ ਵੀ ਬਹੁਤ ਸਾਰੀਆਂ ਬੁਰਾਈਆਂ ਚੱਲ ਰਹੀਆਂ ਹਨ ਅਤੇ ਸਾਨੂੰ ਮਿਲ ਕੇ ਸਾਰਿਆਂ ਨੂੰ ਇਹ ਬੁਰਾਈਆਂ ਖ਼ਤਮ ਕਰਨੀਆ ਚਾਹੀਦੀਆਂ ਹੈ।