ਪੰਜਾਬ : ਡਾਕਟਰ ਤੇ ਲੁਟੇਰਿਆਂ ਨੇ ਚਲਾਇਆਂ ਗੋਲੀਆਂ, ਦੇਖੋ ਵੀਡਿਓ

ਪੰਜਾਬ : ਡਾਕਟਰ ਤੇ ਲੁਟੇਰਿਆਂ ਨੇ ਚਲਾਇਆਂ ਗੋਲੀਆਂ, ਦੇਖੋ ਵੀਡਿਓ

ਬਟਾਲਾ : ਘਟਨਾ ਦੇਰ ਰਾਤ ਬਟਾਲਾ ਦੇ ਨੇੜਲੇ ਪਿੰਡ ਰੰਗੜ ਨੰਗਲ ਦੀ ਹੈ। ਜਿਥੇ 2 ਲੁਟੇਰਿਆਂ ਨੇ ਸਰਬਜੀਤ ਨਾਮ ਦੇ ਵਿਅਕਤੀ ਨੂੰ ਲੱਤ ਵਿੱਚ ਦੋ ਗੋਲੀਆਂ ਮਾਰਕੇ ਕਰ ਦੀਤਾ। ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਪਿੰਡ 'ਚ ਹੀ ਪ੍ਰਾਈਵੇਟ ਕਲੀਨਿਕ ਚਲਾਉਂਦਾ ਹੈ, ਜ਼ਖਮੀ ਨੂੰ ਇਲਾਜ ਲਈ ਬਟਾਲਾ ਦੇ ਨਿੱਜੀ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ। ਜ਼ਖਮੀ ਸਰਬਜੀਤ ਨੇ ਦੱਸਿਆ ਕੀ ਉਹ ਆਪਣੇ ਕਲੀਨਿਕ ਤੇ ਸੀ ਕੀ 2 ਲੁਟੇਰੇ ਹੱਥ ਵਿੱਚ ਪਿਸਟਲ ਲੈਕੇ ਆਏ ਤੇ ਉਸਨੂੰ ਧਮਕੀ ਦੇਕੇ ਕਿਹਾ ਕੀ ਉਸਨੇ ਅਗਰ ਆਪਣੀ ਜਾਨ ਬਚਾਉਣੀ ਹੈ ਤੇ ਤਾਂ ਜੋ ਕੁਝ ਵੀ ਕੋਲ ਹੈ ਉਹ ਉਹਨਾਂ ਨੂੰ ਦੇ ਦੇਵੇ।

ਜਦੋ ਉਸਨੇ ਆਪਣੀ ਜਾਨ ਬਚਾਉਣ ਲਈ ਲੁਟੇਰਿਆਂ ਦਾ ਪਿਸਟਲ ਹੱਥ ਮਾਰਕੇ ਇਕ ਸਾਈਡ ਨੂੰ ਕੀਤਾ ਤੇ ਉਹਨਾਂ ਉਸ ਦੇ ਗੋਲੀਆਂ ਮਾਰ ਦਿਤੀਆ, ਜੋ ਮੇਰੀਂ ਲੱਤ ਵਿੱਚ ਲੱਗੀਆਂ। ਜਦੋ ਉਸਨੇ ਆਪਣਾ ਲਾਇਸੈਂਸੀ ਪਿਸਟਲ ਨਾਲ ਗੋਲੀ ਚਲਾਉਣੀ ਚਾਹੀ ਤੇ ਲੁਟੇਰੇ ਮੇਰਾ ਪਿਸਟਲ ਖੋਹ ਕੇ ਫਰਾਰ ਹੋ ਗਏ। ਮੋਕੇ ਤੇ ਆਏ ਪੁਲਿਸ ਦੇ ਏਐਸਆਈ ਨੇ ਕਿਹਾ ਕੀ ਓਹਨਾ ਨੂੰ ਜਾਣਕਾਰੀ ਮਿਲੀ ਸੀ ਕੀ ਗੋਲੀ ਚਲੀ ਹੈ। ਜਿਸ ਦੇ ਗੋਲੀ ਲਗੀ ਉਸਦਾ ਇਲਾਜ ਚੱਲ ਰਿਹਾ ਹੈ। ਉਸਦੇ ਲੱਤ ਵਿੱਚ 2 ਗੋਲੀਆਂ ਲੱਗੀਆਂ ਹਨ। ਉਹਨਾਂ ਦੇ ਬਿਆਨ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਕਰਾਂਗੇ।