ਪੰਜਾਬ : ਦੀਵਾਲੀ ਤੋਂ ਪਹਿਲਾਂ ਪਾਕਿਸਤਾਨ ਨੇ 80 ਭਾਰਤੀ ਮਛੁਆਰਿਆਂ ਨੂੰ ਕੀਤਾ ਰਿਹਾਅ, ਦੇਖੋ ਵੀਡਿਓ

ਪੰਜਾਬ : ਦੀਵਾਲੀ ਤੋਂ ਪਹਿਲਾਂ ਪਾਕਿਸਤਾਨ ਨੇ 80 ਭਾਰਤੀ ਮਛੁਆਰਿਆਂ ਨੂੰ ਕੀਤਾ ਰਿਹਾਅ, ਦੇਖੋ ਵੀਡਿਓ

ਅੰਮ੍ਰਿਤਸਰ : ਦੀਵਾਲੀ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਨੇ 80 ਭਾਰਤੀ ਮਛੁਆਰੇ ਨੂੰ ਰਿਹਾਅ ਕੀਤਾ ਹੈ। ਇਨ੍ਹਾਂ ਭਾਰਤੀ ਮਛੁਆਰੇ ਨੂੰ ਅੱਲਾਮਾ ਇਕਬਾਲ ਐਕਸਪ੍ਰੈਸ ਟਰੇਨ 'ਚ ਸਵਾਰ ਹੋ ਕੇ ਭਾਰਤ ਭੇਜਿਆ ਗਿਆ ਹੈ। ਭਾਰਤੀ ਮਛੁਆਰੇ ਸ਼ੁੱਕਰਵਾਰ ਨੂੰ ਲਾਹੌਰ ਪਹੁੰਚੇ ਸਨ। ਜਿਸ ਤੋਂ ਬਾਅਦ ਇਨ੍ਹਾਂ 80 ਮਛੁਆਰੇ ਨੂੰ ਵਾਹਗਾ ਸਰਹੱਦ 'ਤੇ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਅਟਾਰੀ-ਵਾਹਗਾ ਬਾਰਡਰ ਰਾਹੀਂ ਆਪਣੇ ਵਤਨ ਪਰਤੇ ਭਾਰਤੀ ਮਛੁਆਰੇ। ਇਨ੍ਹਾਂ 80 ਭਾਰਤੀ ਮਛੁਆਰੇ ਨੂੰ ਪਾਕਿਸਤਾਨ ਨੇ ਰਿਹਾਅ ਕਰ ਦਿੱਤਾ ਹੈ।

ਇਹ ਮਛੁਆਰੇ ਗੁਜਰਾਤ ਦੇ ਸਮੁੰਦਰ 'ਚ ਮੱਛੀਆਂ ਫੜਦੇ ਹੋਏ ਪਾਕਿਸਤਾਨ ਦੀ ਸਰਹੱਦ ਪਾਰ ਕਰ ਗਏ ਸਨ। ਜਦੋਂ ਉਨ੍ਹਾਂ ਨੂੰ ਪਾਕਿਸਤਾਨ ਕੋਸਟ ਗਾਰਡ ਨੇ ਗ੍ਰਿਫਤਾਰ ਕਰ ਲਿਆ। ਇਕ ਮਛੁਆਰੇ ਨੇ ਦੱਸਿਆ ਕਿ ਸਮੁੰਦਰ ਵਿਚ ਤੂਫਾਨ ਕਾਰਨ ਗਲਤੀ ਨਾਲ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਵਾਲੇ 12 ਵਿਅਕਤੀ ਸਨ। ਉਸ ਨੂੰ 3 ਸਾਲ ਪਾਕਿਸਤਾਨ ਦੀ ਜੇਲ੍ਹ ਵਿਚ ਰਹਿਣਾ ਪਿਆ। ਹੁਣ ਉਹ ਆਪਣੇ ਦੇਸ਼ ਪਰਤਣ ਦੇ ਯੋਗ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਪਾਕਿਸਤਾਨ ਦੀ ਜੇਲ੍ਹ ਵਿੱਚ 184 ਹੋਰ ਬੰਦ ਹਨ।