ਪੰਜਾਬ : ਮਾਈਨਿੰਗ ਨੂੰ ਲੈ ਕੇ ਪ੍ਰਸ਼ਾਸਨ ਨਹੀ ਕਰ ਰਿਹਾ ਕਾਰਵਾਈ, ਲਗੇ ਆਰੋਪ, ਦੇਖੋ ਵੀਡਿਓ

ਪੰਜਾਬ :  ਮਾਈਨਿੰਗ ਨੂੰ ਲੈ ਕੇ ਪ੍ਰਸ਼ਾਸਨ ਨਹੀ ਕਰ ਰਿਹਾ ਕਾਰਵਾਈ, ਲਗੇ ਆਰੋਪ,  ਦੇਖੋ ਵੀਡਿਓ

ਗੁਰਦਾਸਪੁਰ :  ਵਿਧਾਨ ਸਭਾ ਹਲਕਾ ਦੀਨਾ ਨਗਰ ਦੇ ਅਧੀਨ ਪੈਂਦੇ ਪਿੰਡ ਰਸੂਲਪੁਰ ਵਿਖੇ ਦਿਨ ਦਿਹਾੜੇ ਹੋ ਰਹੀ ਮਿੱਟੀ ਦੀ ਮਾਈਨਿੰਗ ਨੂੰ ਲੈ ਕੇ ਜਿੱਥੇ ਸੰਬੰਧਿਤ ਵਿਭਾਗ ਮੂਕ ਦਰਸ਼ਕ ਬਣਿਆ ਹੋਇਆ ਹੈ। ਉਥੇ ਮਾਈਨਿੰਗ ਮਾਫੀਆ ਉੱਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਨਾ ਹੋਣ ਕਰਕੇ ਮਿੱਟੀ ਦੀ ਮਾਈਨਿੰਗ ਦਾ ਗੋਰਖ ਧੰਦਾ ਧੜਲੇ ਨਾਲ ਚੱਲ ਰਿਹਾ ਹੈ। ਦੱਸ ਦਈਏ ਕਿ ਪੁਲਿਸ ਪ੍ਰਸ਼ਾਸਨ ਦੀ ਨੱਕ ਹੇਠ ਚੱਲ ਰਿਹਾ ਗੈਰ ਕਾਨੂੰਨੀ ਮਿੱਟੀ ਮਾਈਨਿੰਗ ਦਾ ਗੋਰਖ ਧੰਦਾ ਦਿਨੋ ਦਿਨ ਵੱਧ ਫੁੱਲ ਰਿਹਾ ਹੈ। ਉੱਥੇ ਮਿੱਟੀ ਮਾਫੀਆ ਵੱਲੋਂ ਕਾਨੂੰਨ ਨੂੰ ਛਿੱਕੇ ਤੇ ਟੰਗ ਕੇ ਮਿੱਟੀ ਦੀ ਮਾਈਨਿੰਗ ਕਰ ਰਹੇ ਹਨ। ਜਿਸ ਕਾਰਨ ਸਰਕਾਰ ਨੂੰ ਰੋਜ਼ਾਨਾ ਲੱਖਾਂ ਰੁਪਿਆ ਦਾ ਚੂਨਾ ਲੱਗ ਰਿਹਾ ਹੈ।

ਇਸ ਮੌਕੇ ਤੇ ਜਦ ਪੁਲਿਸ ਥਾਣਾ ਦੀਨਾ ਨਗਰ ਦੇ ਐਸਐਚਓ ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਮਿੱਟੀ ਮਾਫੀਆ ਤੇ ਕਾਰਵਾਈ ਕਰਨ ਨੂੰ ਲੈ ਕੇ ਸਾਫ ਇਨਕਾਰ ਕਰਦੇ ਹੋਏ, ਮਾਈਨਿੰਗ ਵਿਭਾਗ ਨੂੰ ਕਾਰਵਾਈ ਕਰਨ ਲਈ ਕਿਹਾ। ਜਦੋ ਕੇ ਮਾਈਨਿੰਗ ਵਿਭਾਗ ਅਤੇ ਪੁਲੀਸ ਪ੍ਰਸਾਸਨ ਇੱਕ ਦੂਜੇ ਤੇ ਕਾਰਵਾਈ ਕਰਣ ਨੂੰ ਕਹਿ ਕੇ ਪੱਲਾ ਚਾੜ੍ਹਦੇ ਹੋਏ ਨਜ਼ਰ ਆਏ। ਇਸ ਸਬੰਧੀ ਦੀਨਾਨਗਰ ਪਹੁੰਚੇ ਜਦ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਸੀ ਪਹਿਲਾਂ ਵੀ ਮਾਈਨਿੰਗ ਮਾਫੀਆ ਤੇ ਸਕੱਜਾ ਕੱਸਿਆ ਹੈ ਅਤੇ ਕਈ ਲੋਕ ਅੰਦਰ ਕੀਤੇ ਹਨ। ਜਲਦ ਹੀ ਮਿੱਟੀ ਮਾਫੀਆ ਤੇ ਸਿਕੰਜਾ ਕਸਿਆ ਜਾਵੇਗਾ।