ਪੰਜਾਬ : ਦਾਣਾ ਮੰਡੀ ਵਿੱਚ ਲਿਫਟਿੰਗ ਨਾਂ ਹੋਣ ਕਰਕੇ ਲੱਗੇ ਝੋਨੇ ਦੇ ਅੰਬਾਰ, ਦੇਖੋਂ ਵੀਡਿਓ

ਪੰਜਾਬ : ਦਾਣਾ ਮੰਡੀ ਵਿੱਚ ਲਿਫਟਿੰਗ ਨਾਂ ਹੋਣ ਕਰਕੇ ਲੱਗੇ ਝੋਨੇ ਦੇ ਅੰਬਾਰ, ਦੇਖੋਂ ਵੀਡਿਓ

ਕੋਟਕਪੂਰਾ: ਟਰੱਕ ਯੂਨੀਅਨ ਅਤੇ ਵਪਾਰੀਆਂ ਦਰਮਿਆਨ ਚਲ ਰਹੇ ਵਿਵਾਦ ਅਤੇ ਕੋਟਕਪੂਰਾ ਵਿੱਚ ਸ਼ੈਲਰ ਮਾਲਕਾਂ ਵੱਲੋਂ ਕੀਤੀ ਗਈ ਹੜਤਾਲ ਕਾਰਨ ਦਾਣਾ ਮੰਡੀ ਵਿੱਚ ਲਿਫਟਿੰਗ ਦਾ ਕੰਮ ਨਾ ਹੋਣ ਕਾਰਨ ਮੰਡੀ ਵਿੱਚ ਝੋਨੇ ਦੀਆਂ ਬੋਰੀਆਂ ਦੇ ਢੇਰ ਲੱਗ ਗਏ ਹਨ।

ਬੀਤੀ ਦਿਨੀ ਮੀਂਹ ਪੈਣ ਕਾਰਨ ਸਰਕਾਰੀ ਏਜੇਂਸੀ ਵੱਲੋ ਖਰੀਦ ਕੀਤੇ ਗਏ ਲੱਖਾਂ ਝੋਨੇ ਦੇ ਗੱਟੇਆ ਦਾ ਖ਼ਰਾਬ ਹੋਣ ਦਾ ਡਰ ਹੈ । ਹੜਤਾਲ ਕਾਰਨ ਨਾਂ ਖਰੀਦ ਹੋ ਰਹੀ ਹੈ ਨਾਂ ਹੀ ਲਿਫਟਿੰਗ ਹੋ ਰਹੀ ਹੈ। ਓਥੇ ਹੀ ਕੁਜ ਕਿਸਾਨ ਪਿੱਛਲੇ ਚਾਰ ਪੰਜ ਦਿਨਾਂ ਤੋਂ ਝੋਨਾ ਮੰਡੀ ਵਿੱਚ ਲਿਆ ਕੇ ਬੈਠੇ ਹਨ ਪਰ ਬੋਲੀ ਨਹੀਂ ਹੋ ਰਹੀ। ਜਿਸ ਕਰਕੇ ਕਿਸਾਨਾਂ ਦਿਆਂ ਮੁਸ਼ਕਿਲਾਂ ਵਧਦਿਆਂ ਹੋਇਆਂ ਦਿਖਾਈ ਦੇ ਰਹਿਆ ਹੈ। ਦੂਸੇ ਪਾਸੇ ਕਿਸਾਨਾਂ ਦੀ ਇਸ ਪਰੇਸ਼ਾਨੀ ਨੂੰ ਲੈ ਕੇ ਕਾੰਗਰੇਸ ਨੇ ਮੰਡੀਆਂ ਵਿੱਚ ਧਰਨਾ ਲਗਾਣ ਦੀ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਮੰਡੀ ਵਿੱਚੋਂ ਕਿਸਾਨਾਂ ਦਾ ਝੋਨਾ ਨਾ ਚੁੱਕਿਆ ਗਿਆ ਤਾਂ ਉਹਨਾਂ ਵਲੋਂ ਮੰਡੀਆਂ ਵਿੱਚ ਪ੍ਰਦਰਸ਼ਨ ਕੀਤਾ ਜਾਵੇਗਾ।