ਪੰਜਾਬ : ਚਾਹ ਬਣਾਉਂਦੇ ਫਟਿਆ ਸਿਲੰਡਰ, ਦੇਖੋ ਵੀਡਿਓ

ਪੰਜਾਬ : ਚਾਹ ਬਣਾਉਂਦੇ ਫਟਿਆ ਸਿਲੰਡਰ, ਦੇਖੋ ਵੀਡਿਓ

ਕੋਟਕਪੂਰਾ : ਦਿਨ ਚੜ੍ਹਦੇ ਹੀ ਪਿੰਡ ਕਾਸਮ ਭੱਟੀ ਵਿਚ ਇਕ ਗਰੀਬ ਪਰਿਵਾਰ ਨਾ ਵੱਡਾ ਹਾਦਸਾ ਵਾਪਰਿਆ। ਜਿਸ ਵਿਚ ਉਹਨਾਂ ਦੇ ਪਰਿਵਾਰ ਦੇ ਜਿੱਥੇ ਦੋ ਜੀਅ ਬੁਰੀ ਤਰਾ ਜਖਮੀਂ ਹੋ ਗਏ। ਉਥੇ ਹੀ ਘਰ ਅੰਦਰ ਪਿਆ ਸਮਾਨ ਵੀ ਸੜ ਕੇ ਸੁਆਹ ਹੋ ਗਿਆ। ਗਰੀਬ ਪਰਿਵਰ ਦੇ ਕਮਰੇ ਦੀ ਕੱਚੀ ਛੱਤ ਵੀ ਧਮਾਕੇ ਕਾਰਨ ਉੱਡ ਗਈ । ਜਖਮੀਆਂ ਨੂੰ ਇਲਾਜ ਲਈ ਜੈਤੋ ਦੀ ਇਕ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਚ ਦਾਖਿਲ ਕਰਵਾਇਆ ਗਿਆ ਹੈ। ਜਿੱਥੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਬ ਡਵਿਜਨ ਜੈਤੋ ਅਧੀਨ ਪੈਂਦੇ ਪਿੰਡ ਕਾਸਮ ਭੱਟੀ ਵਿਚ ਸਕੂਲ ਦੇ ਨੇੜੇ ਬਾਬਾ ਰਾਮ ਨਾਂਮ ਦੇ ਇਕ ਮਜਦੂਰ ਦਾ ਘਰ ਸੀ ਜੋ ਦੇਰ ਰਾਤ ਆਪਣੀ ਮਾਤਾ ਸਮੇਤ ਕਮਰੇ ਅੰਦਰ ਸੁੱਤਾ ਹੋਇਆ ਸੀ। ਉਸ ਦਾ ਕਰੀਬ 16 ਕੁ ਸਾਲ ਦਾ ਲੜਕਾ ਬਾਹਰ ਸੁੱਤਾ ਹੋਇਆ ਸੀ।

ਸਵੇਰੇ ਵੇਲੇ ਜਦ ਬਾਬਾ ਰਾਮ ਦੀ ਬਿਰਧ ਮਾਤਾ ਜਿਸ ਦੀ ਉਮਰ ਕਰੀਬ 85 ਸਾਲ ਦੱਸੀ ਜਾ ਰਹੀ ਹੈ, ਜਦ ਚਾਹ ਬਣਾਉਣ ਲੱਗੀ ਤਾਂ ਅਚਾਨਕ ਗੈਸ ਦੀ ਲੀਕੇਜ ਕਾਰਨ ਸਿਲੰਡਰ ਨੂੰ ਅੱਗ ਲੱਗ ਗਈ ਅਤੇ ਉਹ ਫਟ ਗਿਆ। ਜਿਸ ਨਾਲ ਹੋਏ ਜੋਰਦਾਰ ਧਮਾਕੇ ਚ ਘਰ ਅੰਦਰ ਪਿਆ ਸਾਰਾ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ। ਉਥੇ ਹੀ ਕਮਰੇ ਦੀ ਸਰਕਾਨਿਆਂ ਨਾਲ ਬਣੀ ਛੱਤ ਵੀ ਉੱਡ ਗਈ। ਇਸ ਧਮਾਕੇ ਨਾਲ 55 ਸਾਲਾ ਬਾਬੂ ਰਾਮ ਅਤੇ ਉਸ ਦੀ ਬਿਰਧ ਮਾਤਾ ਬੁਰੀ ਤਰਾਂ ਜਖਮੀਂ ਹੋ ਗਏ। ਜਿੰਨਾਂ ਨੂੰ ਜੈਤੋ ਦੀ ਇਕ ਸਮਾਜ ਸੇਵੀ ਸੰਸ਼ਥਾ ਦੇ ਸਹਿਯੋਗ ਨਾਲ ਤੁਰੰਤ ਹੀ ਜੈਤੋ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਬਾਬਾ ਰਾਮ ਅਤੇ ਉਸ ਦੇ ਲੜਕੇ ਨੇ ਦੱਸਿਆ ਕਿ ਉਹਨਾਂ ਦੀ ਮਾਤਾ ਜਦ ਚਾਹ ਬਣਾਉਣ ਲੱਗੀ ਤਾਂ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗ ਗਈ। ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਉਹਨਾਂ ਕਿਹਾ ਕਿ ਉਹ ਦਿਹਾੜੀ ਮਜਦੁਰੀ ਕਰ ਕੇ ਆਪਣੇ ਘਰ ਦਾ ਗੁਜਾਰਾ ਕਰਦੇ ਹਨ। ਬੜੀ ਮੁਸ਼ਕਿਲ ਨਾਲ ਉਹਨਾਂ ਨੇ ਆਪਣੇ ਘਰ ਦਾ ਸਮਾਨ ਬਣਾਇਆ ਸੀ। ਜੋ ਇਸ ਧਮਾਕੇ ਕਾਰਨ ਸਾਰਾ ਹੀ ਨਸ਼ਟ ਹੋ ਗਿਆ। ਉਹਨਾਂ ਦੇ ਸਿਰ ਤੇ ਛੱਤ ਵੀ ਨਹੀਂ। ਆਸ ਪਾਸ ਦੇ ਲੋਕਾਂ ਨੇ ਸਰਕਾਰ ਨੂੰ ਇਸ ਗਰੀਬ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਅਪੀਲ ਵੀ ਕੀਤੀ ।