ਪੰਜਾਬ : ਲੁਟੇਰਿਆਂ ਨੇ ਕੰਮ ਤੋ ਘਰ ਆ ਰਹੇ ਵਿਅਕਤੀ ਨੂੰ ਮਾਰੀ ਗੋਲੀ, ਦੇਖੋ ਵੀਡਿਓ

ਪੰਜਾਬ : ਲੁਟੇਰਿਆਂ ਨੇ ਕੰਮ ਤੋ ਘਰ ਆ ਰਹੇ ਵਿਅਕਤੀ ਨੂੰ ਮਾਰੀ ਗੋਲੀ, ਦੇਖੋ ਵੀਡਿਓ

ਲੁਧਿਆਣਾ : ਦੇਰ ਰਾਤ ਪਿੰਡ ਰਾਮਗੜ੍ਹ ਨੇੜੇ ਬਾਈਕ ਸਵਾਰ ਬਦਮਾਸ਼ਾਂ ਨੇ ਕੰਮ ਤੋਂ ਘਰ ਪਰਤ ਰਹੇ ਵਿਅਕਤਿਆਂ 'ਤੇ ਗੋਲੀ ਚਲਾ ਦਿੱਤੀ। ਗੋਲੀ ਅਤੇ ਛਰੇ ਵਿਅਕਤੀ ਦੀ ਗਰਦਨ 'ਤੇ ਵੱਜੇ। ਬਦਮਾਸ਼ ਉਸ ਦੀ ਜੇਬ 'ਚੋਂ ਕਰੀਬ 3 ਹਜ਼ਾਰ ਰੁਪਏ ਕੱਢ ਕੇ ਫ਼ਰਾਰ ਹੋ ਗਏ। ਜ਼ਖਮੀ ਵਿਅਕਤੀ ਸੋਨੂੰ ਕੁਮਾਰ ਘਟਨਾ ਤੋਂ ਬਾਅਦ ਕਰੀਬ ਇਕ ਘੰਟਾ ਦਰਦ ਨਾਲ ਉਥੇ ਪਿਆ ਰਿਹਾ। ਬਾਅਦ ਵਿਚ ਰਾਤ ਨੂੰ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਦੋਂ ਨਕਾਬਪੋਸ਼ ਲੁਟੇਰੇ ਮੋਬਾਈਲ ਖੋਹਣ ਲੱਗੇ ਤਾਂ ਸੋਨੂੰ ਦੀ ਉਹਨਾਂ ਨਾਲ ਝੜਪ ਹੋ ਗਈ। ਸੋਨੂੰ ਕੁਮਾਰ ਦੇ ਦੋਸਤ ਸੋਮਨਾਥ ਥਾਪਾ ਨੇ ਦੱਸਿਆ ਕਿ ਲੁਟੇਰਿਆਂ ਨੇ ਮੂੰਹ 'ਤੇ ਕੱਪੜਾ ਬੰਨ੍ਹਿਆ ਹੋਇਆ ਸੀ।

ਗੋਲੀਬਾਰੀ ਤੋਂ ਬਾਅਦ ਮੌਕੇ 'ਤੇ ਸੋਨੂੰ ਦੀ ਗਰਦਨ 'ਚੋਂ ਖੂਨ ਵਹਿਣ ਲੱਗਾ। ਉਸ ਨੇ ਤੁਰੰਤ ਲੋਕਾਂ ਦੀ ਮਦਦ ਨਾਲ ਐਂਬੂਲੈਂਸ ਅਤੇ ਪੁਲਸ ਨੂੰ ਸੂਚਨਾ ਦਿੱਤੀ। ਕਰੀਬ ਇੱਕ ਘੰਟੇ ਬਾਅਦ ਐਂਬੂਲੈਂਸ ਮੌਕੇ ’ਤੇ ਪੁੱਜੀ ਪਰ ਪੁਲੀਸ ਫਿਰ ਵੀ ਮੌਕੇ ’ਤੇ ਨਹੀਂ ਆਈ। ਆਖ਼ਰ ਜਦੋਂ ਜ਼ਖ਼ਮੀ ਸੋਨੂੰ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਪੁਲੀਸ ਮੁਲਾਜ਼ਮ ਜ਼ਰੂਰ ਉਸ ਨੂੰ ਮਿਲਣ ਆਏ। ਸੋਨੂੰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਡਾਕਟਰਾਂ ਨੇ ਪੀਜੀਆਈ ਰੈਫਰ ਕੀਤਾ ਪਰ ਐਂਬੂਲੈਂਸ ਨਹੀਂ ਦਿੱਤੀ।

ਸੋਮਨਾਥ ਥਾਪਾ ਨੇ ਦੱਸਿਆ ਕਿ ਬਦਮਾਸ਼ਾਂ ਨੇ ਜ਼ਖਮੀ ਸੋਨੂੰ ਦੇ ਪੈਸੇ ਲੁੱਟ ਲਏ ਹਨ। ਉਹ ਉਸ ਦਾ ਗੁਆਂਢੀ ਹੈ ਉਹ ਉਸ ਨੂੰ ਹਸਪਤਾਲ ਲੈ ਕੇ ਆਇਆ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਗੋਲੀ ਲੱਗਣ ਨਾਲ ਜ਼ਖ਼ਮੀ ਮਰੀਜ਼ ਨੂੰ ਪ੍ਰਾਈਵੇਟ ਐਂਬੂਲੈਂਸ ਰਾਹੀਂ ਪੀਜੀਆਈ ਰੈਫ਼ਰ ਕਰਨਾ ਗ਼ਲਤ ਹੈ। ਸਰਕਾਰ ਦਾ ਦਾਅਵਾ ਹੈ ਕਿ ਡਾਕਟਰੀ ਸਹੂਲਤਾਂ ਕਾਫੀ ਹਨ ਪਰ ਅਸਲ ਸੱਚਾਈ ਕੁਝ ਹੋਰ ਹੈ।