ਪੰਜਾਬ : ਲੁੱਟ ਦੀ ਨੀਅਤ ਨਾਲ ਕਤਲ ਮਾਮਲੇ 'ਚ ਮਾਸਟਰ ਮਾਇੰਡ ਗ੍ਰਿਫਤਾਰ, ਦੇਖੋ ਵੀਡਿਓ

ਪੰਜਾਬ : ਲੁੱਟ ਦੀ ਨੀਅਤ ਨਾਲ ਕਤਲ ਮਾਮਲੇ 'ਚ ਮਾਸਟਰ ਮਾਇੰਡ ਗ੍ਰਿਫਤਾਰ, ਦੇਖੋ ਵੀਡਿਓ

ਅੰਮ੍ਰਿਤਸਰ :  ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰੀਕੇ ਨਾਲ ਫੇਲ ਹੁੰਦੀ ਨਜ਼ਰ ਆ ਰਹੀ ਹੈ। ਆਏ ਦਿਨ ਹੀ ਲੁੱਟ ਖੋਹ ਤੇ ਕਤਲ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਸਨ। ਜਿਸ ਨੂੰ ਲੈ ਕੇ ਪੁਲਿਸ ਵੀ ਕਾਫੀ ਚਿੰਤਤ ਨਜ਼ਰ ਆ ਰਹੀ ਸੀ। ਪੁਲਿਸ ਵੱਲੋਂ ਹਰ ਇੱਕ ਤਰੀਕੇ ਦੇ ਖਤੰਡੇ ਅਪਣਾ ਕੇ ਲੁਟੇਰਿਆਂ ਉੱਪਰ ਨਕੇਲ ਕੱਸਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਇਸ ਦੌਰਾਨ ਅੰਮ੍ਰਿਤਸਰ ਛੇਹਰਟਾ ਪੁਲਿਸ ਨੂੰ ਉਸ ਸਮੇਂ ਸਫਲਤਾ ਹਾਸਿਲ ਹੋਈ। ਜਦੋਂ ਪੁਲਿਸ ਨੇ ਪਿਛਲੇ ਮਹੀਨੇ ਹੋਏ ਕਤਲ ਦੇ ਮਾਮਲੇ ਚ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਨਿਸ਼ਾਨ ਸਿੰਘ ਨੇ ਦੱਸਿਆ ਕਿ ਥਾਣਾ ਛੇਹਾਟਾ ਅਧੀਨ ਭੱਲਾ ਕਲੋਨੀ ਵਿਖੇ ਇਕ ਦੁਕਾਨ ਦੇ ਉੱਪਰ ਲੁੱਟ ਦੀ ਨੀਤ ਨਾਲ ਕੁਝ ਆਰੋਪੀਆਂ ਵੱਲੋਂ ਦੁਕਾਨਦਾਰ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿੱਚ ਕਿ ਆਰੋਪੀਆਂ ਵੱਲੋਂ ਦੁਕਾਨ ਦੇ ਉੱਪਰ 9500 ਦੀ ਲੁੱਟ ਵੀ ਕੀਤੀ ਗਈ ਸੀ।

ਇਸ ਮਾਮਲੇ 'ਚ ਪੁਲਿਸ ਵੱਲੋਂ 2 ਵਿਅਕਤੀਆਂ ਨੂੰ ਪਹਿਲਾਂ ਹੀ ਗ੍ਰਫਤਾਰ ਕਰ ਦਿੱਤਾ ਗਿਆ ਸੀ। ਹੁਣ ਇਸ ਮਾਮਲੇ ਵਿੱਚ ਪੁਲਿਸ ਨੇ ਇਸ ਲੁੱਟ ਦੇ ਮਾਸਟਰਮਾਇੰਡ ਅਰਸ਼ਦੀਪ ਸਿੰਘ ਉਰਫ ਘੁੱਲੀ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਹੈ। ਪੁਲਿਸ ਨੇ ਦੱਸਿਆ ਕਿ ਇਹ ਲੁੱਟਖੋ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਅਰਸ਼ਦੀਪ ਸਿੰਘ ਉਰਫ ਘੁਲੀ ਜੋ ਕਿ ਜਿਲਾ ਤਰਨਤਰਨ ਦਾ ਰਹਿਣ ਵਾਲਾ ਹੈ। ਜਿਸ ਨੂੰ ਕਿ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਅਰਸ਼ਦੀਪ ਸਿੰਘ ਉਰਫ ਘੁੱਲੀ ਭੱਲਾ ਕਲੋਨੀ ਵਿਖੇ ਹੋਏ ਕਤਲ ਦੀ ਵਾਰਦਾਤ ਦਾ ਮਾਸਟਰ ਮਾਇੰਡ ਸੀ। ਪੁਲਿਸ ਨੇ ਇਸ ਦੇ ਕੋਲੋਂ ਵਾਰਦਾਤ ਸਮੇਂ ਵਰਤਿਆ ਪਿਸਤੋਲ ਵੀ ਬਰਾਮਦ ਕਰ ਲਿੱਤਾ ਹੈ। ਫਿਲਹਾਲ ਪੁਲਿਸ ਵੱਲੋਂ ਇਸ ਨੂੰ ਗ੍ਰਿਫਤਾਰ ਕਰਕੇ ਇਸ ਦਾ ਮਾਨਯੋਗ ਅਦਾਲਤ ਵੱਲੋਂ ਰਿਮਾਂਡ ਲਿੱਤਾ ਜਾਵੇਗਾ। ਤੇ ਹੋਰ ਵੀ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।