ਪੰਜਾਬ : ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਲੀਚੀ ਐਸਟੇਟ ਦਾ ਕੀਤਾ ਦੋਰਾ, ਦੇਖੋ ਵੀਡਿਓ

ਪੰਜਾਬ : ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਲੀਚੀ ਐਸਟੇਟ ਦਾ ਕੀਤਾ ਦੋਰਾ, ਦੇਖੋ ਵੀਡਿਓ

ਪਠਾਨਕੋਟ : ਬਾਗਬਾਨੀ ਕਿਸਾਨਾਂ ਲਈ ਇੱਕ ਲਾਹੇਵੰਦ ਧੰਦਾ ਹੈ ਅਤੇ ਕਿਸਾਨ ਖੇਤੀ ਦੇ ਨਾਲ ਨਾਲ ਬਾਗਬਾਨੀ ਧੰਦਾ ਅਪਣਾ ਕੇ ਹੋਰ ਵੀ ਵਧੇਰੇ ਲਾਭ ਕਮਾ ਸਕਦੇ ਹਨ। ਅਗਰ ਪਠਾਨਕੋਟ ਦੀ ਗੱਲ ਕਰੀਏ ਦਾ ਪਠਾਨਕੋਟ ਦੀ ਲੀਚੀ ਜੋ ਕਿ ਪੂਰੇ ਦੇਸ ਅੰਦਰ ਵਧੀਆ ਕਵਾਲਿਟੀ ਕਾਰਨ ਜਾਣੀ ਜਾਂਦੀ ਹੈ ਅਤੇ ਬਾਗਬਾਨਾਂ ਨੂੰ ਵਧੇਰੇ ਲਾਭ ਪਹੁੰਚਾਂ ਰਹੀ ਹੈ। ਉਨ੍ਹਾਂ ਦਾ ਉਪਰਾਲਾ ਰਹੇਗਾ ਕਿ ਲੀਚੀ ਦੇ ਰੇਟ ਬਾਗਬਾਨਾਂ ਨੂੰ ਹੋਰ ਵਧੀਆ ਮਿਲ ਸਕਣ। ਇਸ ਦੇ ਲਈ ਲੀਚੀ ਨੂੰ ਦੁਸਰੇ ਦੇਸਾਂ ਤੱਕ ਪਹੁੰਚਾਉਂਣ ਦੀਆਂ ਕੋਸਿਸਾਂ ਜਾਰੀ ਹਨ। ਇਸ ਨਾਲ ਕਿਸਾਨਾਂ ਨੂੰ ਵੀ ਲਾਭ ਹੋਵੇਗਾ। ਇਹ ਪ੍ਰਗਟਾਵਾਂ ਸ. ਚੇਤਨ ਸਿੰਘ ਜੌੜਾਮਾਜਰਾ ਸੁਤੰਤਰਤਾ ਸੈਨਾਨੀ ਰੱਖਿਆ ਸੇਵਾਵਾਂ ਭਲਾਈ, ਬਾਗਬਾਨੀ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਨੇ ਸੁਜਾਨਪੁਰ ਵਿਖੇ ਸਥਿਤ ਲੀਚੀ ਐਸਟੇਟ ਦਾ ਦੋਰਾ ਕਰਨ ਮਗਰੋਂ ਕੀਤਾ।

ਜਿਕਰਯੋਗ ਹੈ ਕਿ ਉਨ੍ਹਾਂ ਅਪਣੇ ਇਸ ਦੋਰੇ ਦੋਰਾਨ ਜਿੱਥੇ ਬਾਗਬਾਨਾਂ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾਂ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਉਨ੍ਹਾਂ ਵੱਲੋਂ ਹੋਰ ਵੀ ਉਪਰਾਲੇ ਕੀਤੇ ਜਾਣਗੇ।  ਇਸ ਮੋਕੇ ਤੇ ਸ. ਚੇਤਨ ਸਿੰਘ ਜੌੜਾਮਾਜਰਾ ਸੁਤੰਤਰਤਾ ਸੈਨਾਨੀ ਰੱਖਿਆ ਸੇਵਾਵਾਂ ਭਲਾਈ, ਬਾਗਬਾਨੀ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਜੀ ਵੱਲੋਂ ਸੁਜਾਨਪੁਰ ਵਿਖੇ ਸਥਿਤ ਲੀਚੀ ਐਸਟੇਟ ਅਤੇ ਸੈਰੀਕਲਚਰ ਵਿਭਾਗ ਵੱਲੋਂ ਚਲਾਏ ਜਾ ਰਹੇ ਰੇਸਮ ਦੇ ਕੀੜਿਆਂ ਦੇ ਪ੍ਰੋਜੈਕਟਾਂ ਦਾ ਵੀ ਜਾਇਜਾ ਲਿਆ ਗਿਆ। ਇਸ ਮੋਕੇ ਤੇ ਉਨ੍ਹਾਂ ਵੱਲੋਂ ਲੀਚੀ ਐਸਟੇਟ ਵਿਖੇ ਬਾਗਬਾਨੀ ਦੇ ਲਈ ਖਰੀਦ ਕੀਤੀ ਮਸਿਨਰੀ ਦੇ ਬਾਰੇ ਵੀ ਜਾਣਕਾਰੀਆਂ ਪ੍ਰਾਪਤ ਕੀਤੀਆਂ। ਸੈਰੀਕਲਚਰ ਵਿਭਾਗ ਵੱਲੋਂ ਲੀਚੀ ਐਸਟੇਟ ਅੰਦਰ ਚਲ ਰਹੇ ਰੇਸਮ ਦੇ ਕੀੜਿਆਂ ਦੇ ਪ੍ਰੋਜੈਕਟਾਂ ਦਾ ਵੀ ਦੋਰਾ ਕਰਵਾਇਆ ਗਿਆ। ਜਿਲ੍ਹਾ ਪਠਾਨਕੋਟ ਵਿੱਚ ਪੈਦਾ ਹੋ ਰਹੇ ਰੇਸਮ ਦਾ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ।