ਪੰਜਾਬ : ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪੈਦਾ ਹੋਇਆ ਵੱਡਾ ਖਤਰਾ, ਦੇਖੋ ਵੀਡਿਓ

ਪੰਜਾਬ : ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪੈਦਾ ਹੋਇਆ ਵੱਡਾ ਖਤਰਾ, ਦੇਖੋ ਵੀਡਿਓ

ਨੰਗਲ : ਨਹਿਰ ਦੀ ਸੁਰੱਖਿਆ ਕੰਧ ਨੂੰ ਉਸ ਸਮੇਂ ਵੱਡਾ ਖਤਰਾ ਪੈਦਾ ਹੋ ਗਿਆ। ਜਦੋਂ ਨਹਿਰ ਦੇ ਨਾਲ-ਨਾਲ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਨਹਿਰ ਦੀ ਸੁਰੱਖਿਆ ਕੰਧ ਦੇ ਨਾਲ ਲੱਗਦੀ ਜ਼ਮੀਨ ਡੂੰਘੀ ਧੱਸ ਗਈ। ਜੇਕਰ ਬੀਬੀਐਮਬੀ ਪ੍ਰਬੰਧਕਾਂ ਨੇ ਸਮੇਂ ਸਿਰ ਇਸ ਵੱਲ ਧਿਆਨ ਨਾ ਦਿੱਤਾ ਹੁੰਦਾ ਤਾਂ ਨੁਕਸਾਨ ਹੋਰ ਵੀ ਵੱਧ ਸਕਦਾ ਸੀ। ਵਿਭਾਗ ਦੇ ਐਕਸੀਅਨ ਰਾਜੇਸ਼ ਵਸ਼ਿਸ਼ਟ ਅਨੁਸਾਰ ਫਲਾਈਓਵਰ ਦੇ ਨਿਰਮਾਣ ਵਿੱਚ ਲੱਗੀ ਕੰਪਨੀ ਨੇ ਫਲਾਈਓਵਰ ਦੀਆਂ ਦੋਵੇਂ ਸਲਿਪ ਸੜਕਾਂ ਤਾਂ ਬਣਾ ਲਈਆਂ ਹਨ।

ਪਰ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਬਰਸਾਤੀ ਪਾਣੀ ਉੱਥੇ ਹੀ ਵਹਿ ਰਿਹਾ ਹੈ। ਪਿਛਲੇ 2 ਦਿਨ ਤੋਂ ਲਗਾਤਾਰ ਬਰਸਾਤ ਹੋ ਰਹੀ ਹੈ। ਜਿਸ ਕਾਰਨ ਇਹ ਦਰਾੜ ਪੈ ਗਈ ਹੈ । ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਆਰਸੀਸੀ ਪਾਈਪਾਂ ਨਾਲ ਆਊਟਫਾਲ ਬਣਾਏ ਜਾ ਰਹੇ ਹਨ ਤਾਂ ਜੋ ਭਵਿੱਖ ਵਿੱਚ ਵੀ ਜੇਕਰ ਬਰਸਾਤ ਦਾ ਪਾਣੀ ਇਕੱਠਾ ਹੋ ਜਾਵੇ, ਤਾਂ ਇਸ ਨਾਲ ਕੋਈ ਨੁਕਸਾਨ ਨਾ ਹੋ ਸਕੇ।