ਪੰਜਾਬ : ਅਦਾਲਤ 'ਚ ਪੇਸ਼ੀ ਲਈ ਆਏ ਵਿਅਕਤੀ ਤੇ ਹਮਲਾ, ਦੇਖੋ ਵੀਡਿਓ

ਪੰਜਾਬ : ਅਦਾਲਤ 'ਚ ਪੇਸ਼ੀ ਲਈ ਆਏ ਵਿਅਕਤੀ ਤੇ ਹਮਲਾ, ਦੇਖੋ ਵੀਡਿਓ

ਲੁਧਿਆਣਾ : ਅਦਾਲਤ 'ਚ ਪੇਸ਼ੀ ਲਈ ਆਏ ਵਿਅਕਤੀ 'ਤੇ 2 ਵਿਅਕਤੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਾਅਦ ਵਿੱਚ ਪੁਲਿਸ ਉਸਨੂੰ ਮੁੱਢਲੀ ਸਹਾਇਤਾ ਲਈ ਸਿਵਲ ਹਸਪਤਾਲ ਲੈ ਗਈ। ਥਾਣਾ ਡਿਵੀਜ਼ਨ ਨੰਬਰ 5 ਦੇ ਐਸਐਚਓ ਨੀਰਜ ਚੌਧਰੀ ਨੇ ਦੱਸਿਆ ਕਿ ਪੀੜਤ ਚਿਰਾਗ ਜਗੋਤਾ ਅਦਾਲਤ ਵਿੱਚ ਤਰੀਕ ਦਾ ਸਾਹਮਣਾ ਕਰਨ ਗਿਆ ਸੀ।

ਉਸ ਖ਼ਿਲਾਫ਼ ਪਹਿਲਾਂ ਵੀ 2 ਕੇਸ ਦਰਜ ਹਨ। ਇਸ ਦੌਰਾਨ ਉਹ ਅਦਾਲਤ ਕੰਪਲੈਕਸ 'ਚ ਸਥਿਤ ਵਕੀਲ ਦੇ ਚੈਂਬਰ 'ਚ ਜਾ ਰਿਹਾ ਸੀ ਤਾਂ 2 ਵਿਅਕਤਿਆਂ ਨੇ ਹੱਥਾਂ 'ਚ ਪਾਏ ਕੜਿਆਂ ਨਾਲ ਉਸ 'ਤੇ ਹਮਲਾ ਕਰ ਦਿੱਤਾ। ਅਰੋਪੀਆਂ ਵਿਅਕਤਿਆਂ ਦਾ ਚਿਰਾਗ ਨਾਲ ਜੇਲ੍ਹ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਜਿਸ ਕਾਰਨ ਉਸ ਦੀ ਮੁਲਜ਼ਮਾਂ ਨਾਲ ਦੁਸ਼ਮਣੀ ਸੀ। ਪੁਲਿਸ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰੇਗੀ।