ਪੰਜਾਬ : ਵੱਡੇ ਨੇਤਾਵਾਂ ਤੋਂ ਬਾਅਦ ਹੁਣ ਕਾਂਗਰਸ 'ਚ ਛੋਟੇ ਨੇਤਾਵਾਂ ਦੀ ਵੀ ਹੋ ਰਹੀ ਹੈ ਘਰ ਵਾਪਸੀ, ਦੇਖੋ ਵੀਡਿਓ

ਪੰਜਾਬ : ਵੱਡੇ ਨੇਤਾਵਾਂ ਤੋਂ ਬਾਅਦ ਹੁਣ ਕਾਂਗਰਸ 'ਚ ਛੋਟੇ ਨੇਤਾਵਾਂ ਦੀ ਵੀ ਹੋ ਰਹੀ ਹੈ ਘਰ ਵਾਪਸੀ, ਦੇਖੋ ਵੀਡਿਓ

ਅੰਮ੍ਰਿਤਸਰ :  ਪੰਜਾਬ ਵਿੱਚ ਲਗਾਤਾਰ ਹੀ ਚੋਣਾਂ ਦਾ ਮਾਹੌਲ ਗਰਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਉਥੇ ਹੀ ਬੀਤੇ ਕੁਝ ਦਿਨ ਪਹਿਲਾਂ ਜਲੰਧਰ ਵਿੱਚ ਕਈ ਕਾਂਗਰਸੀ ਅਤੇ ਕਈ ਹੋਰ ਨੇਤਾਵਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਗਿਆ ਸੀ। ਉਥੇ ਹੀ ਅੰਮ੍ਰਿਤਸਰ ਵਿੱਚ ਹੁਣ ਕਾਂਗਰਸ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਕਈ ਵੱਡੇ ਨੇਤਾ ਅਤੇ ਸਰਪੰਚ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਦੁਬਾਰਾ ਆਪਣੀ ਮਾਂ ਪਾਰਟੀ ਕਾਂਗਰਸ ਵਿੱਚ ਸ਼ਾਮਿਲ ਹੋਏ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਜੀਤ ਸਿੰਘ ਔਜਲਾ ਨੇ ਜਾਣਕਾਰੀ ਦਿੱਤੀ ਕਿ ਇਹ ਜਿੰਨੇ ਵੀ ਲੋਕ ਸ਼ਾਮਿਲ ਹੋ ਰਹੇ ਹਨ, ਇਹਨਾਂ ਦੇ ਨਾਲ ਉਹਨਾਂ ਦੀ ਬਹੁਤ ਦੇਰ ਤੋਂ ਸਾਂਝ ਚਲਦੀ ਆ ਰਹੀ ਸੀ।

ਇਹਨਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦਾ ਕਮਲ ਦਾ ਫੁੱਲ ਫੜ ਲਿਤਾ ਸੀ। ਲੇਕਿਨ ਹੁਣ ਉਹਨਾਂ ਨੂੰ ਉੱਥੇ ਘੁਟਨ ਮਹਿਸੂਸ ਹੋਣ ਤੋਂ ਬਾਅਦ ਉਹ ਦੁਬਾਰਾ ਤੋਂ ਘਰ ਵਾਪਸੀ ਕਰ ਰਹੇ ਹਨ। ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਉਹਨਾਂ ਨੇਤਾਵਾਂ ਨੂੰ ਵੀ ਦੁਬਾਰਾ ਤੋਂ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਾਵਾਂਗੇ ਜੋ ਕਿ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਸ਼ਾਮਿਲ ਹੋ ਚੁੱਕੇ ਹਨ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇਹਨਾਂ ਨਾਲ ਸਾਨੂੰ ਬਹੁਤ ਸਾਰੀਆਂ ਚੋਣਾਂ ਦੇ ਵਿੱਚ ਫਾਇਦਾ ਹੋਵੇਗਾ। ਚਾਹੇ ਉਹ ਮਿਊਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਹੋਣ। ਚਾਹੇ ਸਰਪੰਚੀ ਦੀਆਂ ਅਤੇ ਚਾਹੇ ਉਹ ਮੈਂਬਰ ਪਾਰਲੀਮੈਂਟ ਦੀਆਂ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਅਸੀਂ ਹਰ ਇੱਕ ਵਿਅਕਤੀ ਦਾ ਸਵਾਗਤ ਕਰਾਂਗੇ ਅਤੇ ਆਪਣੀ ਪਾਰਟੀ ਵਿੱਚ ਉਸ ਨੂੰ ਸ਼ਾਮਿਲ ਜਰੂਰ ਕਰਵਾਵਾਂਗੇ।

ਉਥੇ ਹੀ ਦੂਸਰੇ ਪਾਸੇ ਘਰ ਵਾਪਸੀ ਕਰਨ ਤੋਂ ਬਾਅਦ ਨੇਤਾਵਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੀ ਪਾਰਟੀ ਨੂੰ ਛੱਡਿਆ ਗਿਆ ਸੀ ਅਤੇ ਹੁਣ ਭਾਰਤੀ ਜਨਤਾ ਪਾਰਟੀ ਦੀ ਮਾਰੂ ਨੀਤੀਆਂ ਕਰਕੇ ਅਸੀਂ ਦੁਬਾਰਾ ਤੋਂ ਕਾਂਗਰਸ ਵਿੱਚ ਸ਼ਾਮਿਲ ਹੋਏ ਹਾਂ। ਹੋਰ ਵੀ ਸੈਂਕੜਾ ਵਰਕਰ ਹਨ ਜੋ ਹੁਣ ਕਾਂਗਰਸ ਵਿੱਚ ਦੁਬਾਰਾ ਤੋਂ ਸ਼ਾਮਿਲ ਹੋਣ ਜਾ ਰਹੇ ਹਨ। ਉੱਥੇ ਦੂਸਰੇ ਪਾਸੇ ਸੰਜੀਵ ਅਰੋੜਾ ਦਾ ਕਹਿਣਾ ਹੈ ਕਿ ਇਹ ਸਾਰੇ ਸਰਪੰਚ ਅਤੇ ਪੰਚ ਉਹਨਾਂ ਨਾਲ ਲੰਮੇ ਚਿਰ ਤੋਂ ਸੰਪਰਕ ਵਿੱਚ ਸਨ। ਉਹਨਾਂ ਨੂੰ ਸਾਂਸਦ ਸਰਦਾਰ ਗੁਰਜੀਤ ਸਿੰਘ ਔਜਲਾ ਵੱਲੋਂ ਵੀ ਰੀਜਆਇਨਿੰਗ ਕਰਵਾਈ ਗਈ ਹੈ ਅਤੇ ਆਪਣੇ ਘਰ ਵਾਪਸੀ ਕਰਵਾਈ ਗਈ ਹੈ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਬਹੁਤ ਸਾਰੇ ਹੋਰ ਵੀ ਪਿੰਡਾਂ ਦੇ ਪੰਚ ਅਤੇ ਸਰਪੰਚ ਹਨ। ਜੋ ਉਹਨਾਂ ਦੇ ਸੰਪਰਕ ਵਿੱਚ ਹਨ ਅਤੇ ਜਲਦ ਹੀ ਉਹਨਾਂ ਨੂੰ ਉਹਨਾਂ ਦੀ ਆਪਣੀ ਪਾਰਟੀ ਦੇ ਵਿੱਚ ਵਾਪਸ ਲਿਆਂਦਾ ਜਾਵੇਗਾ।