ਪੰਜਾਬ : 'ਲਿਵ-ਇਨ' ਰਿਲੇਸ਼ਨਸ਼ਿਪ 'ਚ ਰਹਿ ਰਹੇ ਪ੍ਰੇਮੀ ਜੋੜੇ ਨੇ ਕੀਤੀ ਆਤਮ ਹੱਤਿਆ ਦੀ ਕੋਸ਼ਿਸ਼, ਦੇਖੋ ਵੀਡਿਓ

ਪੰਜਾਬ : 'ਲਿਵ-ਇਨ' ਰਿਲੇਸ਼ਨਸ਼ਿਪ 'ਚ ਰਹਿ ਰਹੇ ਪ੍ਰੇਮੀ ਜੋੜੇ ਨੇ ਕੀਤੀ ਆਤਮ ਹੱਤਿਆ ਦੀ ਕੋਸ਼ਿਸ਼, ਦੇਖੋ ਵੀਡਿਓ

ਫਿਰੋਜ਼ਪੁਰ : ਪਿੰਡ ਜੰਗ ਦੇ ਪ੍ਰੇਮੀ ਜੋੜਾ ਪਤੀ-ਪਤਨੀ ਨੇ ਆਪਣੀ ਦੁਨੀਆਂ ਭਗਤ ਸਿੰਘ ਰਾਜ ਦਰਬਾਰ ਦੇ ਸੂਬਾ ਕਨਵਰਨਰ ਲਾਲੀ ਜੀਵਾਂ ਅਰਾਈ ਦੇ ਉਪਰ ਕਥਿਤ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਅਸੀਂ ਦੋਨੋਂ ਮਾਣਯੋਗ ਕੋਰਟ ਦੇ ਹੁਕਮਾਂ ਦੇ ਤਹਿਤ ਇਕੱਠੇ ਰਹਿ ਰਹੇ ਹਾਂ । ਪਰ ਸਾਡੇ ਖਿਲਾਫ਼ ਲਾਲੀ ਪਿੰਡ ਦੇ ਲੋਕਾਂ ਨੂੰ ਭੜਕਾ ਕੇ ਧਰਨੇਬਾਜ਼ੀ ਕਰ ਰਿਹਾ ਹੈ ਅਤੇ ਫੋਨ ਕਰਕੇ ਕਹਿੰਦਾ ਹੈ ਕਿ ਤੂੰ ਮੈਨੂੰ ਪੈਸੇ ਦੇ ਅਸੀਂ ਤੇਰਾ ਮਾਮਲਾ ਹੱਲ ਕਰਵਾ ਦਿੰਦੇ ਹਾਂ। ਪੀੜਤ ਪ੍ਰੇਮੀ ਜੋੜਾ ਪਤੀ ਪਤਨੀ ਨੇ ਕਥਿਤ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਾਡੇ ਪਿੰਡ ਜੰਗ ਦੇ ਉਕਤ ਵਿਅਕਤੀਆਂ ਨਾਲ ਮਿਲ ਕੇ ਨਾਜਾਇਜ਼ ਤੌਰ ਤੇ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਜਿਸ ਤੋਂ ਅਸੀਂ ਤੰਗ ਪ੍ਰਸ਼ਾਸਨ ਹੋ ਕੇ ਪਤੀ ਪਤਨੀ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਣੀ ਹੈ। ਪੀੜੀਤ ਪਤੀ- ਪਤਨੀ ਨੇ ਕਿਹਾ ਕਿ ਉਕਤ ਲਾਲੀ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤੇ ਸਾਨੂੰ ਇਨਸਾਫ ਦਵਾਇਆ ਜਾਵੇ । ਇਸ ਮੌਕੇ ਆਪਣੀ ਦੁਨੀਆਂ ਭਗਤ ਸਿੰਘ ਰਾਜ ਦਰਬਾਰ ਦੇ ਸੂਬਾ ਕਨਵੀਨਰ ਲਾਲੀ ਜੀਵਾਂ ਅਰਾਈਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਿਆਸੀ ਤੇ ਪਰੀ ਪਲੈਨ ਕਰਕੇ ਮੇਰਾਂ ਅਤੇ ਮੇਰੇ ਜਥੇਬੰਦੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਉਕਤ ਵਿਅਕਤੀ ਜੋ ਲੀਵਿੰਗ ਰਿਲੇਸ਼ਨ ਵਿੱਚ ਰਹਿ ਰਿਹਾ ਹੈ, ਉਸ ਦੀ ਘਰ ਵਾਲੀ ਨੇ ਸਾਡੇ ਜਥੇਬੰਦੀ ਨਾਲ ਸੰਪਰਕ ਕੀਤਾ ਸੀ ਤੇ ਸਾਡੇ ਜਥੇਬੰਦੀ ਦਾ ਵੀ ਮਕਸਦ ਹੈ। ਪੀੜਤ ਲੋਕਾਂ ਨੂੰ ਇਨਸਾਫ ਦਵਾਇਆ ਜਾਵੇ। ਫਿਲਹਾਲ ਪੀੜਿਤ ਲੋਕਾਂ ਦੀਆਂ ਮੰਗਾਂ ਸਬੰਧੀ ਸਾਡੀ ਭੁੱਖ ਹੜਤਾਲ ਡੀ ਸੀ ਦਫ਼ਤਰ ਫਿਰੋਜ਼ਪੁਰ ਵਿਖੇ ਪੰਜ ਦਿਨਾਂ ਤੋਂ ਲਗਾਤਾਰ ਜਾਰੀ ਹੈ।