ਪੰਜਾਬ : ਪੁਲ ਦੇ ਰੁਕੇ ਨਿਰਮਾਣ ਕਰਕੇ ਕਾਰ ਚਾਲਕ ਦੀ ਹੋਈ ਮੌ'ਤ, ਦੇਖੋ ਵੀਡੀਓ

ਪੰਜਾਬ :  ਪੁਲ ਦੇ ਰੁਕੇ ਨਿਰਮਾਣ ਕਰਕੇ ਕਾਰ ਚਾਲਕ ਦੀ ਹੋਈ ਮੌ'ਤ, ਦੇਖੋ ਵੀਡੀਓ

ਰੋਪੜ : ਪੰਜਾਬ ਸਰਕਾਰ ਲੋਕਾ ਦੀ ਜਾਨ ਮਾਲ ਦੀ ਰੱਖਿਆ ਦੀ ਹਾਮੀ ਭਰਦੀ ਰਹਿੰਦੀ ਹੈ ਅਤੇ ਨਾਲ ਹੀ ਪੰਜਾਬ ਚ ਹੋ ਰਹੇ ਵਿਕਾਸ ਕਾਰਜਾਂ ਦਾ ਵੀ ਵੇਰਵਾ ਦਿੰਦੀ ਰਹਿੰਦੀ ਹੈ। ਪਰ ਜਦੋ ਗਲ ਕਰੀਏ ਵਿਕਾਸ ਦੇ ਰੁਕੇ ਹੋਏ ਕਮਾ ਦੀ ਤਾ ਇਸ ਪਾਸੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦਾ ਧਿਆਨ ਹੀ ਨਹੀਂ ਜਾਣਦਾ। ਜਿਸ ਕਾਰਨ ਲੋਕਾ ਨੂੰ ਆਪਣੀ ਜਾਨ ਗਵਾਉਣੀ ਪੈ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਸਾਮਣੇ ਆਇਆ ਹੈ। ਚੰਡੀਗੜ ਮਨਾਲੀ ਮਾਰਗ ਤੇ ਗੁਰਦੁਆਰਾ ਭੱਠਾ ਸਾਹਿਬ ਦੇ ਨਜ਼ਦੀਕ ਪੁਲ ਦੇ ਰੁਕੇ ਹੋਏ ਨਿਰਮਾਣ ਕਰਕੇ ਇੱਕ ਕਾਰ ਹਾਦਸਾਗ੍ਰਸਤ ਹੋ ਗਈ। ਜਿਸਦੇ ਚੱਲਦਿਆਂ ਕਾਰ ਚਾਲਕ ਦੀ ਮੋਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ।

ਦਸਿਆ ਜਾ ਰਿਹਾ ਹੈ ਕਿ ਚੰਡੀਗੜ ਤੋ ਕਾਰ ਵਿੱਚ ਸਵਾਰ ਹੋ ਕੇ ਮਨਾਲੀ ਦੇ ਲਈ ਨਿਕਲੇ ਅਕਸ਼ਿਤ ਭੱਲਾ ਤੇ ਪਿਯੂਸ਼ ਜਦੋ ਰੋਪੜ ਪੁੱਜੇ ਤਾਂ ਪੁਲ ਦੇ ਨਿਰਮਾਣ ਲਈ ਸੜਕ ਪਟੀ ਹੋਈ ਸੀ। ਜਿਸ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਬੈਰੀਗੇਟਾ ਚੋਂ ਲੰਘਦੀ ਹੋਈ ਪੱਟੀ ਸੜਕ ਵੱਲ ਚਲੀ ਗਈ। ਇਸ ਦੋਰਾਨ ਕਾਰ ਚਾਲਕ ਅਕਸ਼ਿਤ ਭੱਲਾ ਵਾਸੀ ਲੁਧਿਆਣਾ ਦੀ ਮੋਤ ਹੋ ਗਈ ਤੇ ਪਿਯੂਸ਼ ਵਾਸੀ ਚੰਡੀਗੜ ਜ਼ਖਮੀ ਹੋ ਗਿਆ। ਰਾਹਗੀਰਾਂ ਨੇ ਕਿਹਾ ਕਿ ਪੁਲ ਦਾ ਨਿਰਮਾਣ ਰੁਕੇ ਹੋਣ ਕਾਰਨ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ ਤੇ ਕਈ ਲੋਕ ਜਾਨਾਂ ਗਵਾ ਚੁੱਕੇ ਹਨ। ਪਰ ਇਸਦੇ ਬਾਵਜੂਦ ਸਬੰਧਤ ਵਿਭਾਗ ਗੰਭੀਰਤਾ ਨਹੀ ਦਿਖਾ ਰਿਹਾ ਹੈ।