ਪੰਜਾਬ: 19 ਤੋ ਲਾਪਤਾ ਪੁੱਤਰ ਦੀ ਭਾਲ ਚ ਅੰਮ੍ਰਿਤਰ ਪਹੁੰਚੇ ਮਾਂ ਬਾਪ, ਦੇਖੋ ਵੀਡਿਓ

ਪੰਜਾਬ: 19 ਤੋ ਲਾਪਤਾ ਪੁੱਤਰ ਦੀ ਭਾਲ ਚ ਅੰਮ੍ਰਿਤਰ ਪਹੁੰਚੇ ਮਾਂ ਬਾਪ, ਦੇਖੋ ਵੀਡਿਓ

ਅੰਮ੍ਰਿਤਸਰ: ਭਾਰਤ ਵਿੱਚ ਨਿਰਦੇਸ਼ ਹੋਈ ਫਿਲਮ ਬਜਰੰਗੀ ਭਾਈਜਾਨ ਜਿਸ ਵਿੱਚ ਇੱਕ ਅਦਾਕਾਰ ਵੱਲੋਂ ਪਾਕਿਸਤਾਨ ਜਾ ਕੇ ਇੱਕ ਬੱਚੀ ਨੂੰ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਗਈ। ਇਸੇ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਭਾਰਤ ਦੇ ਮਾਂ ਬਾਪ ਦਾ ਗੁਆਚਾ ਹੋਇਆ ਬੱਚਾ ਜਿਸ ਨੂੰ ਕਰੀਬ 19 ਸਾਲ ਹੋ ਚੁੱਕੇ ਹਨ। ਹੱਜੇ ਤੱਕ ਉਹਨਾਂ ਨੂੰ ਨਹੀਂ ਲੱਭ ਪਾਇਆ।

ਪਰਿਵਾਰ ਵੱਲੋਂ ਲਗਾਤਾਰ ਹੀ ਆਪਣੇ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਵੀ ਕਿਸੇ ਤੋਂ ਸੂਚਨਾ ਪ੍ਰਾਪਤ ਹੁੰਦੀ ਹੈ ਇਹ ਤੁਰੰਤ ਉੱਥੇ ਪਹੁੰਚ ਜਾਂਦੇ ਹਨ। ਅੱਜ ਵੀ ਮਾਂ ਬਾਪ ਨੂੰ ਉਮੀਦ ਹੈ ਕਿ ਉਹਦਾ ਪੁੱਤਰ ਵਾਪਸ ਆ ਜਾਵੇ। ਬੇਸ਼ੱਕ 2006 ਦੇ ਵਿੱਚ ਇੱਕ ਮਾਂ ਬਾਪ ਦਾ ਅਲੋਤਾ ਬੱਚਾ ਘਰੋਂ ਖਾਣ ਪੀਣ ਵਾਸਤੇ ਨਿਕਲਿਆ ਲੇਕਿਨ ਘਰ ਵਾਪਸ ਨਹੀਂ ਆਇਆ ਜਿਸ ਤੋਂ ਬਾਅਦ ਅੱਜ ਵੀ ਉਸ ਬੁੱਢੀ ਮਾਂ-ਬਾਪ ਦੀਆਂ ਅੱਖਾਂ ਆਪਣੇ ਬੱਚੇ ਨੂੰ ਲੱਭਦੀਆਂ ਹੋਈਆਂ ਨਜ਼ਰ ਆਉਂਦੀਆਂ ਹਨ।