ਹਾਜੀਪੁਰ: ਬਲਜੀਤ ਸਿੰਘ ਕਾਹਲੋਂ ਬਣੇ ਇੰਸਪੈਕਟਰ

ਹਾਜੀਪੁਰ: ਬਲਜੀਤ ਸਿੰਘ ਕਾਹਲੋਂ ਬਣੇ ਇੰਸਪੈਕਟਰ

ਤਲਵਾਡ਼ਾ (ਸੋਨੂੰ ਥਾਪਰ)। ਪੁਲਿਸ ਸਟੇਸ਼ਨ ਹਾਜੀਪੁਰ ਵਿਖੇ ਆਪਣੀ ਇਮਾਨਦਾਰੀ ਨਾਲ ਵਧੀਆ ਸੇਵਾਵਾਂ ਨਿਭਾਉਣ ਵਾਲੇ ਸਬ ਇੰਸਪੈਕਟਰ ਬਲਜੀਤ ਸਿੰਘ ਕਾਹਲੋਂ ਜੀ ਨੂੰ ਉਹਨਾਂ ਦੀਆਂ ਵਿਭਾਗ ਵਿੱਚ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਤਰੱਕੀ ਦੇ ਕੇ ਇੰਸਪੈਕਟਰ ਬਣਾ ਦਿੱਤਾ ਹੈ। 

ਇਸ ਮੌਕੇ ਐਸ ਐਸ ਪੀ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਜੀ ਅਤੇ ਐਸ ਪੀ ਹੈੱਡਕੁਆਰਟਰ ਹੁਸ਼ਿਆਰਪੁਰ ਮਨਜੀਤ ਕੌਰ ਜੀ ਨੇ ਉਹਨਾਂ ਨੂੰ ਤਰੱਕੀ ਦਾ ਸਟਾਰ ਲਾਉਂਦੇ ਹੋਏ ਉਹਨਾਂ ਦੇ ਸੁਨਿਹਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਬਲਜੀਤ ਸਿੰਘ ਕਾਹਲੋਂ ਨੂੰ ਇੰਸਪੈਕਟਰ ਬਣਨ ਦੀ ਖਬਰ ਨਾਲ ਪੂਰੇ ਹਾਜੀਪੁਰ ਪੁਲਿਸ ਸਟੇਸ਼ਨ ਦੇ ਉਹਨਾਂ ਦੇ ਸਾਥੀਆਂ ਅਤੇ ਉਹਨਾਂ ਦੇ ਸੱਜਣ ਮਿੱਤਰਾ ਵਿੱਚ ਖੁਸ਼ੀ ਦੀ ਲਹਿਰ ਹੈ।

ਥਾਣਾ ਹਾਜੀਪੁਰ ਦੇ ਥਾਣਾ ਮੁੱਖੀ ਇੰਸਪੈਕਟਰ ਅਮਰਜੀਤ ਕੌਰ ਨੇ ਵੀ ਉਹਨਾਂ ਦੀ ਤਰੱਕੀ ਤੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਹੈ ਅਤੇ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।