ਪੰਜਾਬ ’ਚ ਵਧੀ ਕੜਾਕੇ ਦੀ ਠੰਢ, ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ, ਦੇਖੋ ਵੀਡਿਓ

ਪੰਜਾਬ ’ਚ ਵਧੀ ਕੜਾਕੇ ਦੀ ਠੰਢ, ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ, ਦੇਖੋ ਵੀਡਿਓ

ਬਠਿੰਡਾ :  ਪੰਜਾਬ 'ਚ ਕੜਾਕੇ ਦੀ ਠੰਢ ਪੈ ਰਹੀ ਹੈ। ਸੀਤ ਲਹਿਰ ਦੇ ਵਿਚਕਾਰ ਧੁੰਦ ਦਾ ਕਹਿਰ ਵੀ ਦੇਖਣ ਨੂੰ ਮਿਲ ਰਿਹਾ ਹੈ। ਪਹਾੜਾਂ 'ਤੇ ਹੋਈ ਬਰਫਬਾਰੀ ਨੇ ਮੈਦਾਨੀ ਇਲਾਕਿਆਂ 'ਚ ਠੰਡ ਵਧਾ ਦਿੱਤੀ ਹੈ। ਬਠਿੰਡਾ ਦੇ ਵਿੱਚ ਅੱਜ ਦੂਸਰੇ ਦਿਨ ਵੀ ਸੰਘਣੀ ਧੁੰਦ ਦੇਖਣ ਨੂੰ ਮਿਲੀ ਹੈ। ਧੁੰਦ ਦੀ ਸਫੇਦ ਚਾਦਰ ਛਾਈ ਹੋਈ ਹੈ। ਜਿਸ ਕਾਰਣ ਵਾਹਨਾਂ ਦੀ ਰਫਤਾਰ ਦੇ ਵਿੱਚ ਕਮੀ ਆਈ ਹੈ। ਬਠਿੰਡਾ ਦੇ ਵਿੱਚ ਘੱਟ ਤੋਂ ਘੱਟ ਤਾਪਮਾਨ ਛੇ ਡਿਗਰੀ ਵੱਧ ਤੋਂ ਵੱਧ ਤਾਪਮਾਨ ਬਾਈ ਡਿਗਰੀ ਰਿਹਾ।

ਮੌਸਮ ਵਿਭਾਗ ਦੇ ਮੁਤਾਬਿਕ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਹੀ ਧੁੰਦ ਰਵੇਗੀ। 29 ਅਤੇ 30 ਦਸੰਬਰ ਨੂੰ ਹਲਕੀ ਬਰਸਾਤ ਹੋਣ ਦੀ ਸੰਭਾਵਨਾ ਹੈ। ਲੋਕਾਂ ਦੇ ਮੁਤਾਬਕ ਉਨਾਂ ਨੂੰ ਸੰਘਣੀ ਧੁੰਦ ਤੋਂ ਕਾਫੀ ਪਰੇਸ਼ਾਨੀਆਂ ਆ ਰਹੀਆਂ ਹਨ, ਉਹ ਘਰੋਂ ਘੱਟ ਨਿਕਲ ਰਹੇ ਹਨ। ਧੁੰਦ ਦੇ ਕਾਰਨ ਆਟੋ ਚਾਲਕਾਂ ਦਾ ਵੀ ਕੰਮ ਠੱਪ ਹੋ ਗਿਆ ਹੈ।