ਪੰਜਾਬ: DSP ਹੀਣਾ ਗੁਪਤਾ ਨੇ ਕਮਰਸ਼ੀਅਲ ਰਿਕਵਰੀ ਤੋਂ ਬਾਅਦ ਤਸਕਰ ਦੀ ਪ੍ਰਾਪਰਟੀ ਕੀਤੀ ਫਰੀਜ, ਦੇਖੋ ਵੀਡੀਓ

ਪੰਜਾਬ: DSP ਹੀਣਾ ਗੁਪਤਾ ਨੇ ਕਮਰਸ਼ੀਅਲ ਰਿਕਵਰੀ ਤੋਂ ਬਾਅਦ ਤਸਕਰ ਦੀ ਪ੍ਰਾਪਰਟੀ ਕੀਤੀ ਫਰੀਜ, ਦੇਖੋ ਵੀਡੀਓ

ਬਠਿੰਡਾ: ਪੰਜਾਬ ਸਰਕਾਰ ਦੀ ਨਸ਼ੇ ਅਤੇ ਨਸ਼ੇ ਦੀਆ ਸੌਦਾਗਰਾ ਦੇ ਖਿਲਾਫ ਚਲਾਈ ਗਈ ਮੁਹਿਮ ਦੇ ਤਹਿ ਬਠਿੰਡਾ ਦੇ ਐਸ.ਐਸ.ਪੀ ਹਰਮਨਬੀਰ ਗਿੱਲ ਦੇ ਨਿਰਦੇਸ਼ਾ ਤੇ ਪਿੰਡ ਚੁੱਗੇ ਕਲਾਂ ਦੇ ਵਿੱਚ ਕਮਰਸ਼ੀਅਲ ਰਿਕਵਰੀ ਤੋਂ ਬਾਅਦ ਡੀਐਸਪੀ ਹੀਨਾ ਗੁਪਤਾ ਦੀ ਅਗਵਾਈ ਵਿੱਚ ਪੁਲਿਸ ਨੇ ਦੋਸ਼ੀ ਦੀ 2 ਕਰੋੜ ਦੇ ਕਰੀਬ  ਦੀ ਪ੍ਰੋਪਰਟੀ ਨੂੰ ਫਰੀਜ ਕਰ ਦਿਤਾ। 

 ਡੀਐਸਪੀ ਹੀਨਾ ਗੁਪਤਾ ਨੇ ਦੱਸਿਆ ਕਿ ਅਲਬੇਲ ਸਿੰਘ ਨਾਂ ਦਾ ਵਿਅਕਤੀ ਕੋਲੋਂ ਕਮਰਸ਼ੀਅਲ ਨਸ਼ੇ ਦੀ ਰਿਕਵਰੀ ਹੋਈ ਸੀ। l ਜਿਸਦਾ ਕੇਸ ਬਣਾ ਕੇ ਕੰਪੀਟੀਟਿਵ ਅਥੋਰਿਟੀ ਦਿੱਲੀ ਨੂੰ  ਭੇਜਿਆ ਗਿਆ ਸੀ। ਜਿਸਦੀ ਮਨਜੂਰ ਹੋਣ ਤੋਂ ਬਾਅਦ ਦੋਸ਼ੀ ਦੀ ਪ੍ਰੋਪਰਟੀ ਨੂੰ ਫਰੀਜ ਕਰ ਦਿੱਤਾ ਗਿਆ ਹੈ। ਡੀਐਸਪੀ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ  ਉਹਨਾਂ ਦੇ ਖਿਲਾਫ ਮੁਹਿਮ ਲਗਾਤਾਰ ਜਾਰੀ ਰਹੇਗੀ।