ਪੰਜਾਬ: ਮਨਪ੍ਰੀਤ ਬਾਦਲ ਨੂੰ ਲੈਕੇ ਰਵਨੀਤ ਬਿੱਟੂ ਦਾ ਆਇਆ ਵੱਡਾ ਬਿਆਨ, ਦੇਖੋ ਵੀਡਿਓ

ਪੰਜਾਬ: ਮਨਪ੍ਰੀਤ ਬਾਦਲ ਨੂੰ ਲੈਕੇ ਰਵਨੀਤ ਬਿੱਟੂ ਦਾ ਆਇਆ ਵੱਡਾ ਬਿਆਨ, ਦੇਖੋ ਵੀਡਿਓ

ਲੁਧਿਆਣਾ: ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਲੁਧਿਆਣਾ ਆਰਟੀਏ ਦਫਤਰ ਪਹੁੰਚੇ। ਉਹਨਾਂ ਨੇ ਦਾਵਾ ਕੀਤਾ ਕਿ ਲੋਕਾਂ ਦੇ ਕੰਮ ਨਹੀਂ ਹੋ ਰਹੇ ਅਤੇ ਲੋਕ ਖੱਜਲ ਖ਼ਰਾਬ ਹੋ ਰਹੇ ਹਨ। ਇਸ ਦੌਰਾਨ ਉਹਨਾਂ ਕਿਹਾ ਕਿ ਟਰੇਲ ਕੇਂਦਰ ਦਾ ਦੌਰਾ ਕਰਕੇ ਆਏ ਹਨ। ਜਿੱਥੇ ਦੇ ਹਾਲਤ ਬਹੁਤ ਜਿਆਦਾ ਖਰਾਬ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਲੋਕਾਂ ਦੇ ਕੰਮ ਨਾ ਹੋਣ ਕਰਕੇ ਲੋਕ ਪਰੇਸ਼ਾਨ ਹੋ ਰਹੇ ਹਨ। ਜਦੋਂ ਕਿ ਅਫਸਰ ਫੋਟੋਆਂ ਖਿੱਚਣ ਦੇ ਵਿੱਚ ਮਸ਼ਹੂਰ ਹਨ। ਉਨ੍ਹਾਂ ਕਿਹਾ ਕਿ ਕੰਮ ਨਾ ਹੋਣ ਕਰਕੇ ਭ੍ਰਿਸ਼ਟਾਚਾਰ ਦਾ ਵੱਡਾ ਬੋਲਬਾਲਾ ਹੈ। ਇਸ ਦੌਰਾਨ ਉਹਨਾ ਨੇ ਕਿਹਾ ਕਿ ਇੱਕ ਸ਼ਖ਼ਸ ਤੋਂ ਲਾਇਸੰਸ ਬਣਾਉਣ ਦਾ 18 ਹਜਾਰ ਰੁਪਿਆ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਉਸ ਦਫ਼ਤਰ ਵਿੱਚ ਮੈਡਮ ਮੌਜੂਦ ਨਹੀਂ ਸੀ। ਬਿਟੂ ਨੇ ਕਿਹਾ ਕਿ ਉਹ ਇਹ ਮੁੱਦਾ ਪੰਜਾਬ ਦੇ ਚੀਫ਼ ਸੈਕਟਰੀ ਦੇ ਕੋਲ ਚੁੱਕਣਗੇ। ਉਨ੍ਹਾ ਕਿਹਾ ਕਿ ਮਹਿਕਮੇ ਕੋਲ ਸਟਾਫ ਦੀ ਵੱਡੀ ਕਮੀ ਹੈ। ਕੇਂਦਰ ਚ ਇਕ ਪੁਲਿਸ ਮੁਲਾਜ਼ਮ ਖੜਾ ਸਾਰਾ ਕੰਮ ਚਲਾ ਰਿਹਾ ਹੈ।

ਜਦੋਂ ਕਿ ਉਸ ਕੋਲ ਕੋਈ ਸ਼ਕਤੀ ਨਹੀਂ ਹੈਂ । ਇਸ ਦੌਰਾਨ ਮੌਕੇ ਤੇ ਲੋਕ ਵੀ ਪੁੱਜੇ, ਜਿਨ੍ਹਾ ਦੇ ਕੰਮ ਨਹੀਂ ਹੋ ਰਹੇ ਸਨ। ਉਨ੍ਹਾ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਭਰੋਸਾ ਦਿੰਦੇ ਹਾਂ ਕਿ ਜੇਕਰ ਉਨ੍ਹਾ ਦੇ ਮਸਲੇ ਹੱਲ ਨਾ ਹੋਏ ਤਾਂ ਅਸੀਂ ਮੁੜ ਇਸ ਦਫ਼ਤਰ ਚ ਆਵਾਂਗੇ। ਇਸ ਦੌਰਾਨ ਮਨਪ੍ਰੀਤ ਬਾਦਲ ਦੇ ਇੰਗਲੈਂਡ ਚਲੇ ਜਾਣ ਤੇ ਰਵਨੀਤ ਬਿੱਟੂ ਨੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਜਦੋਂ ਵਿਜੀਲੈਂਸ ਨੇ ਮਾਮਲਾ ਦਰਜ ਕੀਤਾ ਸੀ ਤਾਂ ਉਦੋਂ ਮਨਪ੍ਰੀਤ ਬਾਦਲ ਵੱਡੇ-ਵੱਡੇ ਦਾਅਵੇ ਕਰ ਰਹੇ ਸਨ। ਇਸ ਦੌਰਾਨ ਉਹ ਕਹਿ ਰਹੇ ਸਨ ਕਿ ਉਹ ਕਿਸੇ ਤੋਂ ਨਹੀਂ ਡਰਦੇ। ਉਹਨਾਂ ਕਿਹਾ ਮਨਪ੍ਰੀਤ ਬਾਦਲ ਪਹਿਲਾਂ ਅਕਾਲੀ ਦਲ ਦੇ ਸਮੇਂ ਵਿੱਚ ਮੰਤਰੀ ਰਹੇ। ਉਸ ਤੋਂ ਬਾਅਦ ਕਾਂਗਰਸ ਦੇ ਸਮੇਂ ਵਿੱਤ ਮੰਤਰੀ ਰਹੇ। ਉਹਨਾਂ ਕਿਹਾ ਕਿ ਭਾਰਤ ਭੂਸ਼ਨ ਤਾਂ ਵਿਦੇਸ਼ ਨਹੀਂ ਭਜਿਆ ਤਾਂ ਉਹ ਕਿਉਂ ਭੱਜ ਗਏ। ਉਹਨਾਂ ਨੂੰ ਇੱਥੇ ਹੀ ਰਹਿ ਕੇ ਹਾਲਾਤ ਨਾਲ ਨਜਿੱਠਣਾ ਚਾਹੀਦਾ ਸੀ। ਅੱਜ ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਵੀ ਹਾਲਾਤ ਬਣੇ ਹਨ, ਉਹਨਾਂ ਲਈ ਮਨਪ੍ਰੀਤ ਬਾਦਲ ਹੀ ਜਿੰਮੇਵਾਰ ਹੈ। ਉਹ ਸ਼ੇਰ- ਸ਼ਾਇਰੀ ਜਿਆਦਾ ਕਰਦੇ ਰਹੇ ਪਰ ਕੰਮ ਨਹੀਂ ਕੀਤੇ।