ਪੰਜਾਬ: ਸਿਵਲ ਹਸਪਤਾਲ ਵਿੱਚ ਲੋਕ ਹੋ ਰਹੇ ਖੱਜਲ-ਖੁਆਰ, ਬਾਹਰੋਂ ਲੈਣੀਆਂ ਪੈ ਰਹੀਆਂ ਦਵਾਈਆਂ, ਦੇਖੋ ਵੀਡਿਓ

ਪੰਜਾਬ: ਸਿਵਲ ਹਸਪਤਾਲ ਵਿੱਚ ਲੋਕ ਹੋ ਰਹੇ ਖੱਜਲ-ਖੁਆਰ, ਬਾਹਰੋਂ ਲੈਣੀਆਂ ਪੈ ਰਹੀਆਂ ਦਵਾਈਆਂ, ਦੇਖੋ ਵੀਡਿਓ

ਫਿਰੋਜ਼ਪੁਰ: ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਸਿਹਤ ਸਹੂਲਤਾਂ ਨੂੰ ਲੈਕੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਲੋਕਾਂ ਦੀਆਂ ਸੇਹਤ ਸਹੂਲਤਾਂ ਲਈ ਵਧੀਆ ਹਸਪਤਾਲ ਬਣਾਏ ਗਏ ਹਨ। ਹਰ ਪੱਖੋਂ ਪੰਜਾਬ ਦਾ ਵਿਕਾਸ ਪਹਿਲ ਦੇ ਅਧਾਰ ਤੇ ਕੀਤਾ ਜਾ ਰਿਹਾ ਹੈ। ਪਰ ਲੋਕਾਂ ਵੱਲੋਂ ਲਗਾਤਾਰ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ। ਕਿ ਸਰਕਾਰੀ ਹਸਪਤਾਲਾਂ ਵਿੱਚ ਨਾ ਤਾਂ ਡਾਕਟਰ ਮਿਲਦੇ ਹਨ ਅਤੇ ਨਾ ਦਵਾਈਆਂ ਬਲਕਿ ਲੋਕਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਗਰ ਗੱਲ ਕਰੀਏ ਸਰਹੱਦੀ ਜਿਲ੍ਹਾ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੀ ਤਾਂ ਇਥੇ ਵੀ ਸਥਿਤੀ ਕੁੱਝ ਅਜਿਹੀ ਹੀ ਬਣੀ ਹੋਈ ਹੈ। ਜਿਥੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਫਿਰੋਜ਼ਪੁਰ ਦਾ ਸਿਵਲ ਹਸਪਤਾਲ ਸਿਹਤ ਸਹੂਲਤਾਂ ਨੂੰ ਲੈਕੇ ਲਗਾਤਾਰ ਸੁਰਖੀਆਂ ਵਿੱਚ ਹੈ। ਜਿਥੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਨਾ ਤਾਂ ਸਾਫ ਸਫਾਈ ਦਾ ਕੋਈ ਪ੍ਰਬੰਧ ਹੈ ਅਤੇ ਨਾ ਹੀ ਪੀਣ ਵਾਲੇ ਪਾਣੀ ਦੀ ਕੋਈ ਸੁਵਿਧਾ ਹੈ। ਮਰੀਜਾਂ ਨੂੰ ਜਾਂ ਤਾਂ ਮਜਬੂਰਨ ਟੈਂਕੀ ਦਾ ਪਾਣੀ ਪੀਣਾ ਪੈ ਰਿਹਾ ਜਾਂ ਫਿਰ ਉਨ੍ਹਾਂ ਨੂੰ ਪਾਣੀ ਬਾਹਰੋਂ ਲਿਆਕੇ ਪੀਣਾ ਪੈਂਦਾ ਹੈ। ਇਥੋਂ ਤੱਕ ਕਿ ਹਸਪਤਾਲ ਵਿਚੋਂ ਦਵਾਈਆਂ ਵੀ ਨਹੀਂ ਮਿਲ ਰਹੀਆਂ। ਉਨ੍ਹਾਂ ਕਿਹਾ ਜਿਹੜੀ ਸਸਤੀ ਦਵਾਈ ਹੁੰਦੀ ਹੈ ਸਿਰਫ ਉਹ ਦਵਾਈ ਹਸਪਤਾਲ ਵਿਚੋਂ ਮਿਲਦੀ ਹੈ ਅਤੇ ਜੋ ਮਹਿੰਗੀ ਦਵਾਈ ਹੁੰਦੀ ਹੈ ਉਹ ਲਿਖਕੇ ਬਾਹਰੋਂ ਮੰਗਾਈ ਜਾਂਦੀ ਹੈ। ਉਨ੍ਹਾਂ ਕਿਹਾ ਅਗਰ ਸਾਫ-ਸਫਾਈ ਦੀ ਗੱਲ ਕਰੀਏ ਤਾਂ ਸੀਵਰੇਜ਼ ਬਲੌਕ ਹੋਣ ਕਾਰਨ ਬਦਬੂ ਫੈਲ ਰਹੀ ਹੈ। ਜਿਸ ਵੱਲ ਨਾ ਤਾਂ ਹਸਪਤਾਲ ਦੇ ਕਿਸੇ ਅਧਿਕਾਰੀ ਦਾ ਧਿਆਨ ਅਤੇ ਨਾ ਹੀ ਜਿਲ੍ਹਾ ਪ੍ਰਸ਼ਾਸਨ ਦਾ ਇਸ ਵੱਲ ਧਿਆਨ ਹੈ। ਉਨ੍ਹਾਂ ਮੰਗ ਕੀਤੀ ਹੈਕਿ ਹਸਪਤਾਲ ਦੀਆਂ ਸਿਹਤ ਸਹੂਲਤਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। 

ਦੂਜੇ ਪਾਸੇ ਜਦੋਂ ਇਨ੍ਹਾਂ ਸਮੱਸਿਆਵਾਂ ਨੂੰ ਲੈਕੇ ਸਿਵਲ ਹਸਪਤਾਲ ਦੇ ਐਸ.ਐਮ.ਓ. ਨਵੀਨ ਸੇਠੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਮੱਸਿਆ ਉਨ੍ਹਾਂ ਦੇ ਧਿਆਨ ਵਿੱਚ ਹੁਣ ਹੀ ਆਈ ਹੈ। ਜਿਸਦਾ ਹੱਲ ਜਲਦ ਕਰਵਾ ਦਿੱਤਾ ਜਾਵੇਗਾ।