ਪੰਜਾਬ : ਨਗਰ ਨਿਗਮ ਕਰਮਚਾਰੀਆਂ ਨੇ ਕੀਤਾ ਪ੍ਰਦਰਸ਼ਨ, ਦੇਖੋ ਵੀਡਿਓ

ਪੰਜਾਬ : ਨਗਰ ਨਿਗਮ ਕਰਮਚਾਰੀਆਂ ਨੇ ਕੀਤਾ ਪ੍ਰਦਰਸ਼ਨ, ਦੇਖੋ ਵੀਡਿਓ

ਬਠਿੰਡਾ : ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਅਤੇ ਸਫਾਈ ਕਰਮਚਾਰੀ ਨੇ ਦੱਸਿਆ ਕਿ ਨਗਰ ਨਿਗਮ ਦੇ ਵਿੱਚ ਇੱਕ ਅਧਿਕਾਰੀ ਨੇ ਸਾਡੇ ਸਫਾਈ ਸੇਵਕਾਂ ਨੂੰ ਗਲਤ ਬੋਲਿਆ ਹੈ। ਜੋ ਸ਼ਬਦ ਵਰਤੇ ਗਏ ਸੀ ਮੀਡੀਆ ਨੂੰ ਨਹੀਂ ਦੱਸ ਸਕਦੇ, ਬਹੁਤ ਸ਼ਰਮ ਆਉਂਦੀ ਹੈ। ਇਸ ਅਧਿਕਾਰੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਹਨੂੰ ਕੁਰਸੀ ਤੋਂ ਹਟਾਇਆ ਜਾਵੇ।

ਦੂਸਰੀ ਮੰਗ ਸਾਡੀ ਇਹ ਹੈ ਕਿ ਸਾਡੇ ਸਫਾਈ ਕਰਮਚਾਰੀਆਂ ਦੀ ਤਨਖਾਹ ਵੀ ਨਹੀਂ ਵਧਾਈ ਗਈ। ਉਲਟਾ ਉਹਨਾਂ ਦੀ ਗੈਰ ਹਾਜ਼ਰੀ ਲਗਾਈ ਜਾਂਦੀ ਹੈ। ਜਦੋਂ ਤੱਕ ਸਾਡੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਅਸੀਂ ਕੂੜੇ ਵਾਲੀ ਗੱਡੀਆਂ ਨਹੀਂ ਹਟਾਵਾਂਗੇ। ਦੂਸਰੇ ਪਾਸੇ ਜਦੋਂ ਨਗਰ ਨਿਗਮ ਨਗਰ ਨਿਗਮ ਦੇ ਮੇਅਰ ਤੋਂ ਇਸ ਬਾਰੇ ਪੁੱਛਿਆ ਤਾਂ ਉਨਾਂ ਨੇ ਆਖਿਆ ਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ।

ਅਗਰ ਮੇਰੇ ਕੋਲੇ ਸਫਾਈ ਕਰਮਚਾਰੀ ਆਣਗੇ ਆਪਣੀ ਮੰਗਾਂ ਲੈ ਕੇ ਤੇ ਮੈਂ ਜਰੂਰ ਇਸ ਬਾਰੇ ਨਗਰ ਨਿਗਮ ਦੇ ਕਮਿਸ਼ਨਰ ਦੇ ਨਾਲ ਇਸ ਸੰਬੰਧ ਦੇ ਵਿੱਚ ਗੱਲਬਾਤ ਕਰੂੰਗਾ ਪਰ ਸਫਾਈ ਕਰਮਚਾਰੀਆਂ ਨੂੰ ਨਗਰ ਨਿਗਮ ਦਫਤਰ ਦੇ ਬਾਹਰ ਕੂੜੇ ਵਾਲੀਆਂ ਗੱਡੀਆਂ ਖੜਾ ਕਰਕੇ ਪ੍ਰਦਰਸ਼ਨ ਨਹੀਂ ਕਰਨਾ ਚਾਹੀਦਾ, ਉਹ ਪਹਿਲਾਂ ਇੱਕ ਵਾਰ ਮੈਨੂੰ ਜਰੂਰ ਮਿਲਦੇ।