ਪੰਜਾਬ : ਰਾਮਲੀਲਾ ਦੇ 'ਚ ਇਹ ਵਿਅਕਤੀ ਪਿਛਲੇ 7 ਸਾਲਾਂ ਤੋਂ ਕਰ ਰਿਹਾ ਰਾਵਣ ਦਾ ਰੋਲ, ਦੇਖੋ ਵੀਡਿਓ

ਪੰਜਾਬ : ਰਾਮਲੀਲਾ ਦੇ 'ਚ ਇਹ ਵਿਅਕਤੀ ਪਿਛਲੇ 7 ਸਾਲਾਂ ਤੋਂ ਕਰ ਰਿਹਾ ਰਾਵਣ ਦਾ ਰੋਲ, ਦੇਖੋ ਵੀਡਿਓ

ਬਠਿੰਡਾ : ਰਾਮਲੀਲਾ ਦੇ 'ਚ 55 ਸਾਲ ਦਾ ਰਾਜਕੁਮਾਰ ਪਿਛਲੇ ਸੱਤ ਸਾਲਾਂ ਤੋਂ ਰਾਵਣ ਦਾ ਰੋਲ ਕਰ ਰਿਹਾ ਹੈ। ਰਾਜਕੁਮਾਰ ਨੇ ਦੱਸਿਆ ਕਿ ਮੈਨੂੰ ਬਹੁਤ ਚੰਗਾ ਲੱਗਦਾ ਹੈ, ਮੈਂ ਰਾਮ ਲੀਲਾ ਦੇ ਵਿੱਚ ਰਾਵਣ ਦਾ ਰੋਲ ਕਰ ਰਿਹਾ ਹਾਂ ਰਾਵਣ ਨੂੰ ਆਪਣੇ ਉੱਤੇ ਹੰਕਾਰ ਹੁੰਦਾ ਹੈ, ਜਿਸ ਦਾ ਹੰਕਾਰ ਆਖਰੀ ਵਿੱਚ ਟੁੱਟ ਜਾਂਦਾ ਹੈ। ਅਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਕਿਸੇ ਕਿਸਮ ਦਾ ਆਪਣੇ ਉੱਤੇ ਹੰਕਾਰ ਨਾ ਕਰੋ ਨਸ਼ਾ ਨਾ ਕਰੋ ਨਸ਼ੇ ਤੋਂ ਦੂਰ ਰਹੋ ਆਪਣੇ ਮਾਂ ਬਾਪ ਦੀ ਸੇਵਾ ਕਰੋ।

ਇਹੀ ਰਾਮ ਲੀਲਾ ਕਰਨ ਦਾ ਸਾਡਾ ਮਕਸਦ ਹੈ ਅਤੇ ਇਸ ਲਈ ਹੀ ਮੈਂ ਰਾਮ ਲੀਲਾ ਦੇ ਵਿੱਚ ਰਾਵਣ ਦਾ ਰੋਲ ਪਿਛਲੇ ਸੱਤ ਸਾਲਾਂ ਤੋਂ ਕਰਦਾ ਆ ਰਿਹਾ ਹਾਂ।  ਮੇਰ ਤੋਂ ਪਹਿਲਾਂ ਮੇਰੇ ਬੱਚੇ, ਮੇਰੇ ਪਿਤਾ, ਪੀੜੀ ਦਰ ਪੀੜੀ ਰਾਮ ਲੀਲਾ ਨਾਲ ਜੁੜੇ ਹੋਏ ਸਨ, ਉਹ ਵੀ ਰੋਲ ਕਰਦੇ ਸਨ। ਦੂਸਰੇ ਪਾਸੇ ਰਾਮ ਲੀਲਾ ਕਰਾਣ ਵਾਲੇ ਪ੍ਰਧਾਨ ਦਾ ਦੱਸਣਾ ਹੈ ਕਿ ਬਠਿੰਡਾ ਦੀ ਦਾਣਾ ਮੰਡੀ ਵਿੱਚ ਪਿਛਲੇ 29 ਸਾਲਾਂ ਤੋਂ ਲਗਾਤਾਰ ਰਾਮਲੀਲਾ ਹੋ ਰਹੀ ਹੈ। ਪਹਿਲੀ ਵਾਰ 1994 ਦੇ ਵਿੱਚ ਅਸੀਂ ਰਾਮਲੀਲਾ ਇਸ ਮੰਡੀ ਵਿੱਚ ਸ਼ੁਰੂ ਕੀਤੀ ਸੀ।

ਉਦੋਂ ਲੋਕ ਬਹੁਤ ਘੱਟ ਆਉਂਦੇ ਸਨ, ਪਰ ਹੁਣ ਲੋਕਾਂ ਦੀ ਭੀੜ ਵੇਖਣ ਨੂੰ ਹੀ ਮਿਲਦੀ ਹੈ। ਸਾਡੀ ਰਾਮ ਲੀਲਾ ਵੇਖਣ ਨੂੰ ਹਰ ਧਰਮ ਦੇ ਲੋਕ ਆਉਂਦੇ ਹਨ ਜਿਵੇਂ ਕਿ ਸਿੱਖ ਮੁਸਲਿਮ ਇਸਾਈ ਹਿੰਦੂ ਭਾਈਚਾਰਾ। ਰਾਮ ਲੀਲਾ ਕਰਾਉਣ ਦਾ ਸਾਡਾ ਇੱਕੋ ਇੱਕ ਮਕਸਦ ਹੈ ਕਿ ਲੋਕ ਰਾਮ ਲੀਲਾ ਤੋਂ ਸਿੱਖਣ ਅਤੇ ਜਿਸ ਤਰ੍ਹਾਂ ਰਾਮਲੀਲਾ ਦੇ ਵਿੱਚ ਭਰਾ ਭਰਾ ਦਾ ਪਿਆਰ ਅਤੇ ਪਤੀ ਪਤਨੀ ਦਾ ਪਿਆਰ ਭਰਾ-ਭਾਬੀ ਦਾ ਪਿਆਰ, ਮਾਤਾ ਪਿਤਾ ਦਾ ਪਿਆਰ ਵਿਖਾਇਆ ਗਿਆ ਹੈ। ਉਸ ਤਰ੍ਹਾਂ ਹੀ ਲੋਕ ਵੀ ਅਪਣਾਉਣ।