ਪੰਜਾਬ : ਲੁਟੇਰਿਆਂ ਨੇ ਪਿਸ਼ਤੌਲ ਦੇ ਬਲ ਦੇ ਪਤੀ-ਪਤਨੀ ਨੂੰ ਬਣਾਇਆ ਬੰਧੀ, ਕੀਤੀ ਲੁੱਟ ਖੋਹ, ਦੇਖੋ ਵੀਡਿਓ

ਪੰਜਾਬ : ਲੁਟੇਰਿਆਂ ਨੇ ਪਿਸ਼ਤੌਲ ਦੇ ਬਲ ਦੇ ਪਤੀ-ਪਤਨੀ ਨੂੰ ਬਣਾਇਆ ਬੰਧੀ,  ਕੀਤੀ ਲੁੱਟ ਖੋਹ, ਦੇਖੋ ਵੀਡਿਓ

ਤਰਨਤਾਰਨ : ਕਸਬਾ ਹਰੀਕੇ ਇਲਾਕੇ ਅੰਦਰ ਦਿਨੋਂ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀ ਲੈ ਰਹੀਆਂ। ਇਸੇ ਲੜੀ ਤਹਿਤ ਬੀਤੀ ਰਾਤ ਕਸਬਾ ਹਰੀਕੇ ਵਿਖੇ ਰਾਸ਼ਟਰੀ ਮਾਰਗ 54 ਹਰੀਕੇ ਬਾਈਬਾਸ ਤੇ ਹਥਿਆਰਬੰਦ ਲੁਟੇਰਿਆ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ। ਹਰੀਕੇ 'ਚ ਰਹਿੰਦੇ ਬਜ਼ੁਰਗ ਪਤੀ ਪਤਨੀ ਨੂੰ ਬੰਧੀ ਬਣਾ ਕੇ ਪਿਸ਼ਤੌਲ ਦੇ ਬਲ ਤੇ ਇਕ ਲੱਖ ਅਤੇ ਨਕਦੀ ਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ । ਇਸ ਸੰਬੰਧੀ ਚੋਰੀ ਸੰਬੰਧੀ ਜਾਣਕਾਰੀ ਦਿੰਦਿਆ ਬਜ਼ੁਰਗ ਜਰਨੈਲ ਸਿੰਘ ਪੁੱਤਰ ਨਾਜ਼ਰ ਸਿੰਘ ਵਾਸੀ ਹਰੀਕੇ ਨੇ ਦੱਸਿਆ ਕਿ ਮੈ ਤੇ ਮੇਰੀ ਪਤਨੀ ਘਰ ਵਿਚ ਇਕਲੇ ਰਹਿੰਦੇ ਹਾਂ। ਬੀਤੀ ਰਾਤ ਅਸੀ ਘਰ ਵਿਚ ਸ਼ੌ ਰਹੇ ਸੀ ਤਾਂ 12 ਵਜੇ ਦੇ ਕਰੀਬ 6 ਅਣਪਛਾਤੇ ਵਿਅਕਤੀ ਜਿੰਨ੍ਹਾਂ ਨੇ ਮੂੰਹ ਬੰਨੇ ਹੋਏ ਸੀ। ਜੋ ਕੰਧ ਟੱਪ ਕੇ ਅੰਦਰ ਆਏ ਅਤੇ ਜਿੰਨ੍ਹਾਂ ਨੇ ਹੱਥਾਂ ਵਿਚ ਪਿਸਤੌਲ ਅਤੇ ਦਾਤਰ ਫੜੇ ਹੋਏ ਸਨ। ਜਿਨ੍ਹਾਂ ਨੇ ਪਿਸਤੌਲ ਦੇ ਬਲ ਤੇ ਸਾਡੇ ਟਰੰਕ ਵਿਚ ਪਏ ਇਕ ਲੱਖ ਰੂਪੇ, 2 ਟੱਚ ਮੋਬਾਇਲ ਅਤੇ ਪਿੱਤਲ ਦੇ ਬਰਤਨ, ਕੱਪੜੇ ਅਤੇ ਘਰ ਦਾ ਸੌਦਾ ਪੱਤਾ ਨਾਲ ਲੈ ਗਏ ਹਨ ਅਤੇ ਸਾਡੀ ਕੁੱਟਮਾਰ ਕੀਤੀ ਗਈ, ਤੇ ਮੇਰੀ ਪਤਨੀ ਦਾ ਗਲਾ ਵੀ ਘੁਟਿਆ ਗਿਆ।

ਜਾਦੇ ਸਮੇਂ ਸਾਨੂੰ ਧੱਮਕੀਆਂ ਦੇ ਕੇ ਗਏ ਕਿ ਜੇਕਰ ਸਾਡੇ ਖਿਲਾਫ ਕੋਈ ਕਾਰਵਾਈ ਕੀਤੀ ਤਾਂ ਤੁਹਾਨੂੰ ਜਾਨੋਂ ਮਾਰ ਦੇਵਾਗਾ। ਮੇਰਾ ਬਟਨਾ ਵਾਲਾ ਮੋਬਾਇਲ ਲੈ ਗਏ। ਸਾਨੂੰ ਰਾਤ 12 ਵਜੇ ਤੋਂ ਲੈ ਕੇ ਸਵੇਰ 4 ਵਜੇ ਤੱਕ ਬੰਧੀ ਬਣਾ ਰੱਖਿਆ। ਇਸ ਸੰਬੰਧੀ ਥਾਣਾ ਹਰੀਕੇ ਪੁਲਿਸ ਨੂੰ ਇਸ ਘਟਨਾ ਸਬੰਧੀ ਸੂਚਨਾ ਦੇ ਦਿੱਤੀ ਹੈ। ਜ਼ਿਕਰਯੋਗ ਹੈ ਇਲਾਕੇ ਵਿਚ ਲੁੱਟਾਂ ਖੋਹਾਂ ਦੀਆਂ ਇਹੋ ਜਿਹੀਆਂ ਵਾਰਦਾਤਾਂ ਨਾਲ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ। ਸਮਾਜ ਸੇਵੀ ਅਤੇ ਇਲਾਕੇ ਭਰ ਦੇ ਲੋਕਾਂ ਦੀ ਮੰਗ ਹੈ ਥਾਣਾ ਮੁਖੀ ਦੀ ਢਿੱਲੀ ਕਾਰਵਾਈ ਕਾਰਨ ਚੋਰਾਂ ਵਲੋਂ ਦਿਨ ਦਿਹਾੜੇ ਤੇ ਰਾਤ ਸਮੇਂ ਲੁਟਾਂ ਖੋਹਾਂ ਨੂੰ ਅਸਾਨੀ ਨਾਲ ਆਮ ਲੋਕਾਂ ਨੂੰ ਲੁਟਿਆਂ ਜਾ ਰਿਹਾ ਹੈ। ਸਾਡੀ ਐਸਐਸਪੀ ਤੋਂ ਮੰਗ ਹੈ ਕਿ ਜਲਦ ਚੋਰਾਂ ਨੂੰ ਕਾਬੂ ਕੀਤਾ ਜਾਵੇ ਪਰਿਵਾਰ ਨੂੰ ਇਨਸਾਫ ਦੁਵਾਇਆ ਜਾਵੇ ।