ਪੰਜਾਬ: ਕੋਰਟ ਕੰਪਲੈਕਸ ਗਏ ਵਿਅਕਤੀ ਦੀ ਪਾਰਕਿੰਗ ਚੇੋਂ ਮੋਟਰਸਾਈਕਲ ਚੋਰੀ, ਦੇਖੋਂ ਵੀਡਿਓ

ਪੰਜਾਬ: ਕੋਰਟ ਕੰਪਲੈਕਸ ਗਏ ਵਿਅਕਤੀ ਦੀ ਪਾਰਕਿੰਗ ਚੇੋਂ ਮੋਟਰਸਾਈਕਲ ਚੋਰੀ, ਦੇਖੋਂ ਵੀਡਿਓ

ਲੁਧਿਆਣਾ : ਨਵੀਂ ਕੋਰਟ ਕਚਹਿਰੀ ਦੇ ਕੋਲ ਮੌਜੂਦ ਮਲਟੀ ਸਟੋਰੀ ਪਾਰਕਿੰਗ ਅਤੇ ਡੀ.ਸੀ ਦਫਤਰ ਦੇ ਸਾਹਮਣੇ ਵਾਲੀ ਪਾਰਕਿੰਗ ਅਤੇ ਹੋਰ ਆਲੇ ਦੁਆਲੇ ਪਾਰਕਿੰਗਾਂ ਵਿੱਚ ਚੋਰਾਂ ਰੋਜ਼ਾਨਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਇਥੋਂ ਚੋਰ ਰੋਜ਼ਾਨਾ ਹੀ ਦੋ ਪਹੀਆ ਤੇ ਚਾਰ ਪਹੀਆ ਵਾਹਨ ਚੋਰੀ ਹੁੰਦੇ ਹਨ। ਪਰ ਇਸ ਉੱਪਰ ਠੱਲ ਪਾਉਣ ਲਈ ਪ੍ਰਸ਼ਾਸਨ ਵੱਲੋਂ ਕੋਈ ਵੀ ਕਦਮ ਨਹੀਂ ਚੁੱਕਿਆ ਜਾ ਰਿਹਾ। ਜ਼ਿਕਰਯੋਗ ਹੈ ਕਿ ਜਿਲਾ ਕਚਹਿਰੀ, ਡੀਸੀ ਦਫਤਰ, ਪੁਲਿਸ ਕਮਿਸ਼ਨਰ ਸਮਤੇ ਹੋਰ ਦੂਸਰੇ ਵਿਭਾਗਾਂ ਦੇ ਦਫ਼ਤਰ ਇੱਥੇ ਮੋਜੂਦ ਹਨ।

ਜਿੱਥੇ ਲੋਕ ਆਪਣੇ ਕੰਮ ਕਰਵਾਉਣ ਲਈ ਆਉਂਦੇ ਹਨ। ਉਹ ਆਪਣੇ ਦੋ ਪਹੀਆ ਤੇ ਚਾਰ ਪਹੀਆ ਵਾਹਨ ਪਾਰਕਿੰਗ ਵਿੱਚ ਲਾ ਕੇ ਚਲੇ ਜਾਂਦੇ ਹਨ, ਪਰ ਜਦੋਂ ਵਾਪਸ ਆਉਂਦੇ ਹਨ ਤਾਂ ਉੱਥੇ ਆਪਣੇ ਵਾਹਨ ਨੂੰ ਨਾ ਦੇਖ ਉਹਨਾਂ ਦੇ ਹੋਸ਼ ਉੱਡ ਜਾਂਦੇ ਹਨ ਅਤੇ ਜਦੋਂ ਭਾਲ ਕਰਦੇ ਹਨ ਤਾਂ ਪਤਾ ਲਗਦਾ ਹੈ ਕਿ ਉਨ੍ਹਾਂ ਦਾ ਵਾਹਨ ਚੋਰੀ ਹੋ ਚੁੱਕਾ ਹੈ। ਉਸ ਤੋਂ ਬਾਅਦ ਉਹਨਾਂ ਕੋਲ ਪੁਲਿਸ ਕੋਲ ਜਾਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੁੰਦਾ ਹੈ। ਪੁਲਿਸ ਵੀ ਸਿਰਫ ਦਰਖਾਸਤ ਲੈ ਲੈਂਦੀ ਹੈ ਅਤੇ ਜਾਂਚ ਦੇ ਨਾਮ ਤੇ ਖਾਨਾ ਪੂਰਤੀ ਕਰਦੀ ਰਹਿੰਦੀ ਹੈ। ਪਰ ਚੋਰੀ ਦਾ ਸਿਲਸਿਲਾ ਨਹੀਂ ਰੁਕਦਾ। ਆਪਣੇ ਪਤੀ ਦੇ ਕੇਸ ਦੇ ਸਿਲਸਿਲਾ ਵਿੱਚ ਇੱਕ ਮਹਿਲਾ ਆਪਣੇ ਕਿਸੇ ਰਿਸ਼ਤੇਦਾਰ ਦੇ ਨਾਲ ਮਲਟੀ ਸਟੋਰੀ ਪਾਰਕਿੰਗ ਵਿੱਚ ਮੋਟਰਸਾਈਕਲ ਲਾ ਕੇ ਕੋਰਟ ਕੰਪਲੈਕਸ ਗਈ ਸੀ,

ਜਦੋਂ ਵਾਪਸ ਆਏ ਤਾਂ ਉਨ੍ਹਾਂ ਦਾ ਮੋਟਰ ਸਾਈਕਲ ਉੱਥੇ ਨਹੀਂ ਸੀ। ਭਾਲ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਹਨਾਂ ਦਾ ਮੋਟਰਸਾਈਕਲ ਚੋਰੀ ਹੋ ਚੁੱਕਾ ਹੈ। ਜਿਸ ਤੋਂ ਬਾਅਦ ਮਹਿਲਾ ਰੋਣ ਲੱਗ ਪਈ ਅਤੇ ਪੱਤਰਕਾਰਾਂ ਨੂੰ ਆਪਣੀ ਦਾਸਤਾਂ ਸੁਣਾਉਂਦੇ ਹੋਏ ਬੇਹੋਸ਼ ਹੋਈ ਗਈ। ਉਹਨਾਂ ਨੇ ਕਿਹਾ ਕਿ ਹਜੇ ਉਹਨਾਂ ਦੇ ਮੋਟਰਸਾਈਕਲ ਦੀਆਂ ਸਾਰੀਆਂ ਕਿਸਤਾਂ ਵੀ ਪੂਰੀਆਂ ਨਹੀਂਆਂ ਹੋਈਆਂ ਸਨ। ਅਜਿਹੇ ਵਿੱਚ ਮੋਟਰ ਸਾਇਕਲ ਚੋਰੀ ਹੋ ਗਿਆ ਹੈ, ਜਿਸ ਨਾਲ ਉਨ੍ਹਾਂ ਨੂੰ ਬਹੁਤ ਨੁਕਸਾਨ ਹੋਇਆ ਹੈ।