ਪੰਜਾਬ : ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਨੂੰ ਵਾਤਾਵਰਨ ਬਚਾਓ ਮੁਹਿੰਮ ਨੂੰ ਸਮਰਪਿਤ ਕਰਨ ਦਾ ਸੱਦਾ, ਦੇਖੋ ਵੀਡਿਓ

ਪੰਜਾਬ :  ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਨੂੰ ਵਾਤਾਵਰਨ ਬਚਾਓ ਮੁਹਿੰਮ ਨੂੰ ਸਮਰਪਿਤ ਕਰਨ ਦਾ ਸੱਦਾ, ਦੇਖੋ ਵੀਡਿਓ

ਰਾਏਕੋਟ : ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ"ਦੇ ਸੰਕਲਪ ਅਧੀਨ ਪੁਲੀਤ ਹੋ ਰਹੇ ਹਵਾ, ਪਾਣੀ ਤੇ ਮਿੱਟੀ ਨੂੰ ਬਚਾਉਣ ਲਈ ਜੱਦੋਜਹਿਦ ਕਰਦੀ ਗਰੀਨ ਪੰਜਾਬ ਮਿਸ਼ਨ ਜਗਰਾਉਂ ਨੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵਿਸ਼ਾਲ ਸਮਾਗਮ ਰਾਹੀਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਦੇਸ਼ਾਂ ਤਹਿਤ ਵਾਤਾਵਰਣ ਬਚਾਓ ਦਾ ਸੱਦਾ ਦਿੱਤਾ‌।

ਤੁਹਾਨੂੰ ਦੱਸ ਦਈਏ ਗਰੀਨ ਮਿਸ਼ਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਪ੍ਰਕਾਸ਼ ਪੁਰਬ ਤੋਂ ਅੱਜ ਤੱਕ ਕੁੱਲ 17 ਜੰਗਲ ਸਥਾਪਿਤ ਕਰਕੇ 50 ਹਜ਼ਾਰ ਪੌਦੇ ਲਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਕਰ ਰਹੀ ਹੈ। ਗਰੀਨ ਪੰਜਾਬ ਮਿਸ਼ਨ ਵਲੋਂ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੇਂਟਿੰਗ, ਨਾਟਕ ਤੇ ਹੋਰਨਾਂ ਕਲਾ ਵੰਨਗੀਆਂ ਰਾਹੀਂ ਵਾਤਾਵਰਨ ਨਾਲ ਜੋੜਨ ਦਾ ਸੁਨੇਹਾਂ ਦਿੱਤਾ। ਇਸ ਮੌਕੇ ਮੇਜਰ ਅਮਿਤ ਸਰੀਨ ਨੇ ਗਰੀਨ ਪੰਜਾਬ ਮਿਸ਼ਨ ਦੀ ਵਾਤਾਵਰਨ ਪ੍ਰਤੀ ਸੁਹਿਰਦਤਾ ਨੂੰ ਚੰਗਾ ਉਪਰਾਲਾ ਦੱਸਿਆ।