ਪੰਜਾਬ : ਸੁਖਬੀਰ ਬਾਦਲ ਦੇ ਧਰਨੇ ਦੌਰਾਨ ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਦੇਖੋ ਵੀਡਿਓ

ਪੰਜਾਬ : ਸੁਖਬੀਰ ਬਾਦਲ ਦੇ ਧਰਨੇ ਦੌਰਾਨ ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਦੇਖੋ ਵੀਡਿਓ

ਫਿਰੋਜ਼ਪੁਰ : ਲੁੱਟਾਂ ਖੋਹਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਲਗਾਤਾਰ ਚੋਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਅਤੇ ਹੁਣ ਇਨ੍ਹਾਂ ਚੋਰਾਂ ਨੇ ਸਿਆਸਤਦਾਨਾਂ ਦੇ ਧਰਨਿਆਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਹੈਰਾਨੀਜਨਕ ਘਟਨਾ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ। ਜਿਥੇ ਜੇਬ੍ਹ ਕਤਰਿਆਂ ਨੇ ਅਕਾਲੀਆਂ ਨੂੰ ਵੀ ਨਹੀਂ ਬਖਸ਼ਿਆ। ਦੱਸ ਦਈਏ ਕਿ ਫਿਰੋਜ਼ਪੁਰ ਦੇ ਡੀਸੀ ਦਫਤਰ ਦੇ ਬਾਹਰ ਨਸ਼ੇ ਅਤੇ ਮੁਆਵਜ਼ੇ ਨੂੰ ਲੈਕੇ ਸੁਖਬੀਰ ਬਾਦਲ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ। ਇਸ ਦੌਰਾਨ ਜੇਬ੍ਹ ਕਤਰਿਆਂ ਨੇ ਧਰਨੇ ਵਿੱਚ ਆਏ ਹੋਏ ਕਈ ਅਕਾਲੀਆਂ ਦੀਆਂ ਜੇਬ੍ਹਾਂ ਕੱਟ ਲਈਆਂ।

ਜਿਨ੍ਹਾਂ ਵਿਚੋਂ ਦੋ ਜੇਬ੍ਹ ਕਤਰੇ ਕਾਬੂ ਕਰ ਲਏ ਅਤੇ ਦੋ ਭੱਜਣ ਵਿੱਚ ਕਾਮਯਾਬ ਹੋ ਗਏ ਹਨ। ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ। ਕਿ ਇਹ ਚਾਰ ਜੇਬ੍ਹ ਕਤਰੇ ਸਨ। ਜਿਨ੍ਹਾਂ ਵਿਚੋਂ ਇੱਕ ਮੌਕੇ ਤੇ ਹੀ ਕਾਬੂ ਕਰ ਲਿਆ, ਜੋ ਲੁਧਿਆਣਾ ਦਾ ਰਹਿਣ ਵਾਲਾ ਸੀ ਅਤੇ ਦੂਸਰੇ ਜੇਬ੍ਹ ਕਤਰੇ ਨੂੰ ਬੱਸ ਸਟੈਂਡ ਤੋਂ ਕਾਬੂ ਕੀਤਾ ਗਿਆ ਹੈ ਅਤੇ ਦੋ ਜਲਾਲਾਬਾਦ ਦੇ ਸਨ। ਜੋ ਭੱਜਣ ਵਿੱਚ ਕਾਮਯਾਬ ਰਹੇ। ਇਹ ਵੀ ਪਤਾ ਚੱਲਿਆ ਹੈ। ਕਿ ਇਹਨਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਇਹ ਦੂਸਰੇ ਥਾਵਾਂ ਤੇ ਆਕੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।