ਪੰਜਾਬ : ADC ਵੱਲੋਂ ਮਾਈਨਿੰਗ ਸਾਈਡ ਤੇ ਲੋਕਾਂ ਨਾਲ ਕੀਤੀ ਮੀਟਿੰਗ, ਦੇਖੋ ਵੀਡਿਓ

ਪੰਜਾਬ : ADC ਵੱਲੋਂ ਮਾਈਨਿੰਗ ਸਾਈਡ ਤੇ ਲੋਕਾਂ ਨਾਲ ਕੀਤੀ ਮੀਟਿੰਗ, ਦੇਖੋ ਵੀਡਿਓ

ਸ੍ਰੀ ਅਨੰਦਪੁਰ ਸਾਹਿਬ : ਜ਼ਿਲਾ ਰੂਪਨਗਰ ਦੇ ਏਡੀਸੀ ਮੈਡਮ ਪੂਜਾ ਗਰੇਵਾਲ ਅੱਜ ਸਤਲੁਜ ਦਰਿਆ ਕੰਢੇ ਵੱਸਦੇ ਪਿੰਡ ਹਰੀਵਾਲ ਵਿਖੇ ਮਾਈਨਿੰਗ ਸਾਈਟ ਤੇ ਪਹੁੰਚੇ। ਜਿੱਥੇ ਉਹਨਾਂ ਸਤਲੁਜ ਦਰਿਆ ਕੰਢੇ ਵੱਸਦੇ ਪਿੰਡ ਚੰਦਪੁਰ ਬੇਲਾ, ਗੱਜਪੁਰ, ਹਰੀਵਾਲ, ਮਹਿੰਦਲੀ ਕਲਾ ਤੋਂ ਇਲਾਵਾ ਹੋਰ ਵੀ ਦਰਜਣਾ ਪਿੰਡਾਂ ਦੇ ਲੋਕਾਂ ਨਾਲ ਮਾਈਨਿੰਗ ਸਬੰਧੀ ਲੋਕਾਂ ਦੇ ਸੁਝਾਅ ਹਾਸਲ ਕੀਤੇ। ਇਸ ਮੌਕੇ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਸਤਲੁਜ ਵਿੱਚ ਕਿਸੇ ਵੀ ਕੀਮਤ ਤੇ ਮਾਈਨਿੰਗ ਨਹੀਂ ਹੋਣੀ ਚਾਹੀਦੀ। ਉਹਨਾਂ ਕਿਹਾ ਕਿ ਜੇ ਸਤਲੁਜ ਦਰਿਆ ਵਿੱਚ ਮਾਈਨਿੰਗ ਹੁੰਦੀ ਹੈ ਤਾਂ ਸਤਲੁਜ ਦਰਿਆ ਕੰਢੇ ਵੱਸਦੇ ਪਿੰਡਾਂ ਦਾ ਆਣ ਵਾਲੇ 8 -10 ਸਾਲਾਂ ਵਿੱਚ ਨਾਮੋ ਨਿਸ਼ਾਨ ਖਤਮ ਹੋ ਜਾਵੇਗਾ। ਇਸ ਤੋਂ ਇਲਾਵਾ ਉਕਤ ਪਿੰਡਾਂ ਦੇ ਲੋਕਾਂ ਨੇ ਮਾਈਨਿੰਗ ਨਾਲ ਡੂੰਘੇ ਹੁੰਦੇ ਪਾਣੀ ਤੇ ਵੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪਹਿਲਾਂ ਉਹਨਾਂ ਦੇ ਬੋਰ 20 ਤੋਂ 25 ਫੁੱਟ ਹੁੰਦੇ ਸੀ ਅੱਜ ਉਹਨਾਂ ਨੂੰ 100 ਤੋਂ 150 ਫੁੱਟ ਡੂੰਘੇ ਬੋਰ ਕਰਨੇ ਪੈ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜਿੱਥੇ ਸਤਲੁਜ ਦਰਿਆ ਵਿੱਚ ਹੋ ਰਹੀ ਮਾਈਨਿੰਗ ਨਾਲ ਦਰਿਆ ਕੰਢੇ ਵੱਸਦੇ ਪਿੰਡਾਂ ਨੂੰ ਖਤਰਾ ਹੈ ਉੱਥੇ ਹੀ ਸਤਲੁਜ ਤੇ ਬਣੇ ਪੁਲਾਂ ਨੂੰ ਵੀ ਇਸ ਦਾ ਖਤਰਾ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਇਸ ਦਾ ਖਤਰਾ ਭਾਖੜਾ ਡੈਮ ਨੂੰ ਵੀ ਹੈ।

ਅਗਰ ਇਸੇ ਤਰ੍ਹਾਂ ਮਾਈਨਿੰਗ ਹੁੰਦੀ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਕੁਦਰਤੀ ਕਰਕੋਪੀ ਕਾਰਨ ਉਹਨਾਂ ਦੇ ਪਿੰਡਾਂ ਦਾ ਨਾਮੋ ਨਿਸ਼ਾਨ ਖਤਮ ਹੋ ਸਕਦਾ ਹੈ। ਇਸ ਮੌਕੇ ਪਿੰਡਾਂ ਦੇ ਲੋਕਾਂ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਹੋਏ ਇਕੱਠ ਦੌਰਾਨ ਲਗਭਗ 90% ਲੋਕਾਂ ਨੇ ਮਾਈਨਿੰਗ ਨਾ ਕਰਨ ਦੀ ਪ੍ਰਸ਼ਾਸਨ ਨੂੰ ਸਲਾਹ ਦਿੱਤੀ। ਦੂਜੇ ਪਾਸੇ ਇਸ ਮੌਕੇ ਪਹੁੰਚੇ ਜਿਲ੍ਾ ਰੂਪਨਗਰ ਦੇ ਏਡੀਸੀ ਮੈਡਮ ਪੂਜਾ ਗਰੇਵਾਲ ਨੇ ਕਿਹਾ ਕਿ ਉਹ ਅੱਜ ਲੋਕਾਂ ਨਾਲ ਮਾਈਨਿੰਗ ਸਾਈਡ ਤੇ ਇਕੱਠ ਕਰਕੇ ਉਨਾਂ ਦੇ ਸੁਝਾਅ ਜਾਣਣ ਲਈ ਆਏ ਸੀ ਜੋ ਉਹਨਾਂ ਵੱਲੋਂ ਉਸਦੀ ਪੂਰੇ ਤੌਰ ਤੇ ਵੀਡੀਓਗ੍ਰਾਫੀ ਕੀਤੀ ਗਈ ਹੈ। ਅਤੇ ਇਹ ਸਾਰੀ ਰਿਪੋਰਟ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਪਿੰਡਾਂ ਦੇ ਲੋਕਾਂ ਦੀ ਇੱਕ ਮੀਟਿੰਗ ਐਸਡੀਐਮ ਅਨੰਦਪੁਰ ਸਾਹਿਬ ਨਾਲ ਕਰਵਾਈ ਜਾਵੇਗੀ ਉਹਨਾਂ ਕਿਹਾ ਕਿ ਪੂਰੀ ਪ੍ਰਕਿਰਿਆ ਤੋਂ ਬਾਅਦ ਹੀ ਕੋਈ ਵੀ ਕੰਮ ਕੀਤਾ ਜਾ ਸਕਦਾ ਹੈ