ਪੰਜਾਬ : ਬੱਜਰੀ ਦਾ ਭਰਿਆ ਟਰਾਲਾ ਪਲਟਿਆ, ਦੇਖੋ ਵੀਡਿਓ

ਪੰਜਾਬ : ਬੱਜਰੀ ਦਾ ਭਰਿਆ ਟਰਾਲਾ ਪਲਟਿਆ, ਦੇਖੋ ਵੀਡਿਓ

ਪਠਾਨਕੋਟ : ਬੀਤੀ ਰਾਤ ਢਾਈ ਵਜੇ ਨਡਾਲਾ- ਸੁਭਾਨਪੁਰ ਰੋਡ ਤੇ ਗੁਰਾਇਆ ਜਿੰਮ ਨਡਾਲਾ ਦੇ ਸਾਹਮਣੇ ਬੱਜਰੀ ਨਾਲ ਭਰਿਆ ਟਰਾਲਾ ਪਲਟ ਗਿਆ। ਇਸ ਦੋਰਾਨ ਗਨੀਮਤ ਇਹ ਰਹੀ ਕਿ ਹਾਦਸੇ ਦੋਰਾਨ ਕੋਈ ਜਾਨੀ ਨੁਕਸਾਨ ਨਹੀ ਹੋਇਆ। ਜਾਣਕਾਰੀ ਦਿੰਦਿਆ ਟਰਾਲੇ ਦੇ ਡਰਾਈਵਰ ਸਰਵਨ ਸਿੰਘ ਵਾਸੀ ਜ਼ਿਲਾ ਮਾਨਸਾ ਨੇ ਦੱਸਿਆ ਕਿ ਅਸੀ ਗੱਡੀ ਦੇ ਮਾਲਕ ਪਿਰਥੀ ਸਿੰਘ ਵਾਸੀ ਪਿੰਡ ਮੂਸਾ, ਜ਼ਿਲਾ ਮਾਨਸਾ ਦੀ 18 ਚੱਕੀ ਟਰਾਲਾ ਪੀਬੀ 03 ਏ.ਪੀ 8832 ਚਲਾਂਉਦੇ ਹਾਂ ਤੇ ਪਠਾਨਕੋਟ ਤੋ ਬੱਜਰੀ ਲੱਦ ਕੇ ਮਾਨਸਾ ਜਾ ਰਹੇ ਸੀ। ਜਦੋ ਰਾਤ ਤਕਰੀਬਨ ਢਾਈ ਕੁ ਵਜੇ ਉਕਤ ਜਗਾ ਤੇ ਪੁੱਜੇ ਤਾਂ ਸਾਹਮਣੇ ਤੋ ਗਲਤ ਸਾਈਡ ਆ ਰਿਹਾ ਮੋਟਰਸਾਈਕਲ ਜਿਸ ਤੇ 2 ਵਿਆਕਤੀ ਸਵਾਰ ਸਨ, ਨੂੰ ਬਚਾਉਦੇ ਹੋਏ ਸੜਕ ਤੋ ਹੇਠਾ ਚਲ ਗਿਆ ਤੇ ਛੱਪੜ ਵਿੱਚ ਪਲਟ ਗਿਆ

ਉਹਨਾ ਦੱਸਿਆ ਕਿ ਵੈਸੇ ਤਾਂ ਬਚਾਅ ਹੈ। ਪਰੰਤੂ ਗੱਡੀ ਬੁਰੀ ਤਰਾਂ ਨੁਕਸਾਨੀ ਗਈ ਹੈ। ਜਿਕਰਯੋਗ ਹੈ ਕਿ ਟਰਾਲੇ ਤੇ ਟਿੱਪਰ ਚਾਲਕ ਅਕਸਰ ਟੋਲ ਟੈਕਸ ਬਚਾਉਣ ਲਈ ਇਹਨਾਂ ਛੋਟੇ ਰਸਤਿਆਂ ਤੇ ਗੱਡੀਆਂ ਪਾ ਲੈਂਦੇ ਹਨ ਤੇ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤੋ ਇਲਾਵਾ ਐਸਡੀਐੱਮ ਭੁਲੱਥ ਵੱਲੋਂ ਵੀ ਸਵੇਰੇ 7 ਵਜੇ ਤੋ ਸ਼ਾਮ 7 ਵਜੇ ਤੱਕ ਸੁਭਾਨਪੁਰ ਤੋ ਬੇਗੋਵਾਲ ਤੱਕ ਇਹਨਾ ਟਰਾਲਿਆਂ ਦੀ ਆਮਦ ਤੇ ਪਾਬੰਦੀ ਲੱਗੀ ਹੋਈ ਹੈ ਪਰੰਤੂ ਫਿਰ ਵੀ ਇਹਨਾ ਦੀ ਆਮਦ ਸਾਰਾ ਦਿਨ ਰਹਿੰਦੀ ਹੈ।