ਤਲਵਾੜਾ: ਮੇਨ ਬਾਜਾਰ ਅਤੇ ਸਬਜੀ ਮੰਡੀ ਦੀ ਦੁਕਾਨਾਂ ਤੇ ਸਿਹਤ ਵਿਭਾਗ ਨੇ ਕੀਤੀ ਰੇਡ, ਦੇਖੋ ਵੀਡਿਓ

ਤਲਵਾੜਾ: ਮੇਨ ਬਾਜਾਰ ਅਤੇ ਸਬਜੀ ਮੰਡੀ ਦੀ ਦੁਕਾਨਾਂ ਤੇ ਸਿਹਤ ਵਿਭਾਗ ਨੇ ਕੀਤੀ ਰੇਡ, ਦੇਖੋ ਵੀਡਿਓ

ਹੋਸ਼ਿਆਰਪੁਰ/ਸ਼ੌਨੂੰ ਥਾਪਰ: ਪੁਰਾਣਾ ਤਲਵਾੜਾ ਮੇਨ ਬਜਾਰ ਅਤੇ ਤਲਵਾੜਾ ਦੀ ਸਬਜੀ ਮੰਡੀ ਦੀ ਦੁਕਾਨਾਂ ਵਿੱਚ ਜਿਲਾ ਹੁਸਿਆਰਪੁਰ ਦੀ ਸਿਹਤ ਵਿਭਾਗ ਟੀਮ ਨੇ ਰੇਡ ਕੀਤੀ। ਇਸ ਦੌਰਾਨ ਸਿਹਤ ਵਿਭਾਗ ਦੇ ਅਫਸਰ ਡਾਕਟਰ ਲਖਵੀਰ ਸਿੰਘ ਅਤੇ ਉਹਨਾ ਦੀ ਪੂਰੀ ਟੀਮ ਨੇ ਤਲਵਾੜਾ ਦੀਆਂ ਵੱਖ-ਵੱਖ ਖਾਣ-ਪੀਣ ਵਾਲੀਆ ਅਤੇ ਕਰਿਆਨਾ ਵਾਲੀਆਂ ਦੁਕਾਨਾ ਤੇ ਰੇਡ ਕੀਤੀ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਨੇ ਦੁਕਾਨਦਾਰਾ ਦੇ ਸਮਾਨ ਦੇ ਸੈਂਪਲ ਭਰੇ ਗਏ। ਸਿਹਤ ਵਿਭਾਗ ਦੇ ਅਫਸਰ ਨੇ ਦੱਸਿਆ ਕਿ ਇਹ ਮੁਹਿਮ ਚਲਾਏ ਗਏ ਮਿਸ਼ਨ ਤੰਦਰੁਸ਼ਤ ਪੰਜਾਬ ਨੂੰ ਲੈ ਕੇ ਕੀਤੀ ਜਾ ਰਹੀ ਹੈ।

ਡਾਕਟਰ ਲਖਵੀਰ ਸਿੰਘ ਨੇ ਦੁਕਾਨਦਾਰਾ ਨੂੰ ਫੂਡ ਐਂਡ ਸੇਫਟੀ ਦਾ ਲੈਂਸੰਸ਼ ਬਣਾਉਣ ਦੀ ਹਦਾਇਤ ਦਿੱਤੀ ਅਤੇ ਕਿਹਾ ਜਿਹੜੇ ਦੁਕਾਨਦਾਰ ਬਿਨਾ ਲਾਇਸ਼ਸ ਤੋ ਆਪਣੀਆ ਖਾਣ-ਪੀਣ ਵਾਲੀਆ ਦੁਕਾਨਾਂ ਚਲਾ ਰਹੇ ਹਨ, ਉਹਨਾ ਤੇ ਸ਼ਖਤ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾ ਨੇ ਲੋਕਾ ਨੂੰ ਜਾਗਰੂਕ ਰਹਿਣ ਦੀ ਅਪੀਲ ਕੀਤੀ ਹੈ। ਉੱਥੇ ਉਹਨਾ ਕਿਹਾ ਕੀ ਆਉਣ ਵਾਲੇ ਸਮੇ ਵਿੱਚ ਜਲਦ ਕੈਂਪ ਲਗਾ ਕੇ ਲੋਕਾ ਨੂੰ ਜਾਗਰੂਕ ਕੀਤਾ ਜਾਵੇਗਾ ਤੇ ਨਵੇਂ ਲਾਇਸ਼ਸ ਵੀ ਬਣਾਏ ਜਾਣਗੇ।