ਪੰਜਾਬ : ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦਾ ਮੌਰਿੰਡਾ ਘਟਨਾ ਤੇ ਬਿਆਨ ਆਇਆ ਸਾਹਮਣੇ, ਦੇਖੋ ਵੀਡਿਓ

ਪੰਜਾਬ : ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦਾ ਮੌਰਿੰਡਾ ਘਟਨਾ ਤੇ ਬਿਆਨ ਆਇਆ ਸਾਹਮਣੇ, ਦੇਖੋ ਵੀਡਿਓ

ਮੋਰਿੰਡਾ : ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦਾ ਮੌਰਿੰਡਾ ਵਿੱਚ ਹੋਈ ਬੇਅਦਬੀ ਦੀ ਘਟਨਾ ਬਾਰੇ ਬਿਆਨ ਦਿੱਤਾ। ਉਨਾਂ ਕਿਹਾ ਕਿ ਅੱਜ ਇੱਕ ਦੁਸ਼ਟ ਵਿਅਕਤੀ ਵੱਲੋਂ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਜਿੱਥੇ ਪਾਠੀ ਸਿੰਘਾਂ ਦੀ ਦਸਤਾਰਾਂ ਉਤਾਰ ਦਿੱਤੀਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ, ਉਨਾਂ ਕਿਹਾ ਕਿ ਇਹ ਪੰਜਾਬ ਵਿੱਚ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਸੈਂਕੜੇ ਬੇਅਦਬੀਆਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। 

ਉਨਾਂ ਕਿਹਾ ਕਿ ਸਰਕਾਰ ਵੱਲੋਂ ਇਨਾਂ ਦੁਸ਼ਟਾਂ ਖਿਲਾਫ ਵਰਤੀ ਜਾਣ ਵਾਲੀ ਢਿੱਲ-ਮੱਠ ਤੇ ਕਾਨੂੰਨ ਵਿੱਚ ਕਮਜ਼ੋਰੀ ਹੋਣ ਕਾਰਨ ਇਨਾਂ ਲੋਕਾਂ ਵਿੱਚ ਹੌਂਸਲੇ ਬੁਲੰਦ ਹਨ। ਉਨਾਂ ਕਿਹਾ ਕਿ ਇਨਾਂ ਘਟਨਾਵਾਂ ਕਰਕੇ ਪੰਜਾਬ ਦੇ ਨੋਜਵਾਨਾਂ ਨੂੰ ਉਕਸਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਪੰਜਾਬ ਦੇ ਸ਼ਾਂਤ ਮਾਹੌਲ ਵਿੱਚ ਅੱਗ ਲਗਾਉਣ ਦਾ ਯਤਨ ਪੰਥ ਵਿਰੋਧੀ ਤਾਕਤਾਂ ਵੱਲੋਂ ਕੀਤਾ ਜਾ ਰਿਹਾ ਹੈ, ਉਨਾਂ ਕਿਹਾ ਕਿ ਸਮਾਂ ਰਹਿੰਦੀਆਂ ਕੋਈ ਸਖਤ ਕਾਨੂੰਨ ਬਣਾਏ ਹੁੰਦੇ ਤਾਂ ਬੇਅਦਬੀਆਂ ਨੂੰ ਠੱਲ ਪੈ ਸਕਦੀ ਸੀ, ਉਨਾਂ ਕਿਹਾ ਕਿ ਸਾਜਿਸ਼ਕਰਤਾ ਕੌਣ ਹੈ।

ਇਨਾਂ ਦੇ ਪਿੱਛੇ ਕੌਣ ਨੇ ਇਸ ਨੂੰ ਸੰਗਤ ਸਾਹਮਣੇ ਲਿਆਉਣ ਦੀ ਲੋੜ ਹੈ, ਉਨਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਚੰਗੀ ਤਰਾਂ ਜਾਂਚ ਕਰਕੇ ਸਭ ਕੁੱਝ ਸੰਗਤਾਂ ਸਾਹਮਣੇ ਲਿਆਉਣਾ ਜਰੂਰੀ ਹੈ।