ਪੰਜਾਬ : ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਨਾਲ ਮਰਿਆ ਲੱਖਾਂ ਦੀਆ ਮੱਛੀਆਂ , ਦੇਖੋ ਵੀਡਿਓ

ਪੰਜਾਬ : ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਨਾਲ ਮਰਿਆ ਲੱਖਾਂ ਦੀਆ ਮੱਛੀਆਂ , ਦੇਖੋ ਵੀਡਿਓ

ਬਟਾਲਾ :  ਬੁਹਤ ਸਾਰੇ ਐਸੇ ਲੋਕ ਹਨ ਜੋ ਛੋਟੇ-ਛੋਟੇ ਕਾਰੋਬਾਰ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਪਰ ਜਦ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਫਿਰ ਇਹਨਾਂ ਗਰੀਬਾਂ ਦਾ ਕੌਣ ਰਖਵਾਲਾ। ਐਸਾ ਹੀ ਮਾਮਲਾ ਬਟਾਲਾ ਦੇ ਇੰਦਰਜੀਤ ਬੋਲੀ ਤੋਂ ਸਾਮਣੇ ਆਇਆ ਜਿਥੇ ਇਕ ਗਰੀਬ ਨੇ ਕਰਜੇ ਤੇ ਪੈਸੇ ਚੁੱਕ ਮੱਛੀ ਪਾਲਣ ਦਾ ਕਾਰੋਬਾਰ ਸ਼ੁਰੂ ਕੀਤਾ ਸੀ। 3 ਸਾਲ ਲਗਾਤਾਰ ਮਿਹਨਤ ਕੀਤੀ ਅਤੇ ਜਦ ਮੱਛੀ ਕੱਢਣ ਦਾ ਸਮਾਂ ਆਇਆ ਤਾਂ ਐਸੀ ਅਣਹੋਣੀ ਹੁੰਦੀ ਹੈ ਕਿ ਛੱਪੜ ਉਤੋਂ ਨਿਕਲ ਰਹੀ ਹਾਈ ਵੋਲਟੇਜ ਦੀਆਂ ਤਾਰਾਂ ਉਸ ਛੱਪੜ ਵਿੱਚ ਟੁੱਟ ਕੇ ਡਿੱਗ ਜਾਂਦੀ ਹਨ। ਜਿਸ ਨਾਲ ਲੱਖਾਂ ਦੀ ਮੱਛੀ ਮਰ ਗਇਆਂ। ਗਰੀਬ ਮੰਗ ਕਰ ਰਿਹਾ ਹੈ ਕਿ ਉਸਨੂੰ ਉਸਦੇ ਨੁਕਸਾਨ ਦਾ ਬਣਦਾ ਮੁਆਵਜਾ ਦਿੱਤਾ ਜਾਵੇ। ਮੱਛੀ ਦਾ ਕਾਰੋਬਾਰ ਕਰ ਰਹੇ ਵਿਅਕਤੀਆਂ ਨੇ ਕਿਹਾ ਕਿ 4 ਤੋਂ 5 ਪਰਿਵਾਰ ਇਸ ਮੱਛੀ ਦੇ ਕਾਰੋਬਾਰ ਨਾਲ ਚੱਲਦੇ ਸੀ।

ਬੈਂਕ ਤੋਂ ਪੈਸੇ ਕਰਜੇ ਤੇ ਚੁੱਕੇ ਹੋਏ ਸਨ। ਪਰ ਇਹਨਾਂ ਬਿਜਲੀ ਦੀਆਂ ਤਾਰਾਂ ਨਾਲ ਸਾਡੀ 3 ਸਾਲ ਦੀ ਮਿਹਨਤ ਬਰਬਾਦ ਹੋ ਗਈ। ਪਹਿਲਾਂ ਵੀ ਅੱਜ ਤੋਂ 7 ਸਾਲ ਪਹਿਲਾਂ ਇਹਨਾਂ ਬਿਜਲੀ ਦੀਆਂ ਤਾਰਾਂ ਨਾਲ ਸਾਡੀ ਮੱਛੀ ਮਰ ਗਈ ਸੀ। ਉਸ ਵੈਲੇ ਵੀ ਨੁਕਸਾਨ ਦਾ ਕੋਈ ਮੁਆਵਜਾ ਨਹੀਂ ਮਿਲਿਆ। ਉਹ ਮੰਗ ਕਰਦੇ ਹਾਂ ਕਿ ਸਾਡੇ ਨੁਕਸਾਨ ਦਾ ਬਣਦਾ ਮੁਆਵਜਾ ਸਾਨੂੰ ਦਿੱਤਾ ਜਾਵੇ। ਦੂਜੇ ਪਾਸੇ ਬਿਜਲੀ ਵਿਭਾਗ ਦੇ ਕਰਮਚਾਰੀ ਮੋੱਕੇ ਤੇ ਪੁਹੰਚੇ। ਜਿਹ੍ਹਨਾਂ ਨੇ ਕਿਹਾ ਸਾਨੂੰ ਸ਼ਿਕਾਇਤ ਮਿਲੀ ਸੀ। ਉਸ ਸਮੇਂ ਅਸੀ ਬਿਜਲੀ ਬੰਦ ਕਰ ਦਿਤੀ ਸੀ। ਉਹਨਾਂ ਕਿਹਾ ਕਿ ਕੁਦਰਤੀ ਆਫ਼ਤ ਹੈ, ਨੁਕਸਾਨ ਤਾਂ ਹੋਇਆ ਹੈ, ਟਰਾਂਸਫਾਰਮਰ ਪੁਰਾਣਾ ਲੱਗਾ ਹੋਇਆਂ ਹੈ ਜਿਸਦਾ ਸਮਾਨ ਵੀ ਔਖਾ ਹੀ ਮਿਲਦਾ ਹੈ।