ਪੰਜਾਬ : ਰੇਹੜੀ ਫੜ੍ਹੀ ਯੂਨੀਅਨ ਨੇ ਆਪਣਿਆਂ ਮੰਗਾਂ ਨੂੰ ਲੈ ਕੇ ਦਿੱਤਾ ਮੰਗ ਪੱਤਰ, ਦੇਖੋ ਵੀਡਿਓ

ਪੰਜਾਬ : ਰੇਹੜੀ ਫੜ੍ਹੀ ਯੂਨੀਅਨ ਨੇ ਆਪਣਿਆਂ ਮੰਗਾਂ ਨੂੰ ਲੈ ਕੇ ਦਿੱਤਾ ਮੰਗ ਪੱਤਰ, ਦੇਖੋ ਵੀਡਿਓ

ਬਟਾਲਾ: ਜਿਲਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਟ੍ਰੈਫਿਕ ਸਮੱਸਿਆ ਦੀ ਆੜ ਵਿੱਚ ਰੇਹੜੀ-ਫੜ੍ਹੀ ਲਗਾਉਣ ਵਾਲਿਆਂ ਨੂੰ ਬੇਰੁਜ਼ਗਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਸਮੱਸਿਆ ਦਾ ਅਸਲੀ ਕਾਰਨ ਸ਼ਹਿਰ ਵਿੱਚ ਬੇਤਰਤੀਬ ਸੜਕਾਂ ਤੇ ਲੱਗੀਆਂ ਕਾਰਾਂ ਅਤੇ ਮੋਟਰਸਾਈਕਲ ਹਨ। ਜ਼ਿਆਦਾਤਰ  ਰੇਹੜੀਆਂ ਤਾਂ ਬਿਲਕੁਲ ਸੜਕ ਦੇ ਕਿਨਾਰੇ ਕੋਨੇ ਵਿੱਚ ਲੱਗੀਆ ਹੁੰਦੀਆ ਹਨ ਜਿਸ ਨਾਲ ਟ੍ਰੈਫਿਕ ਸਮੱਸਿਆ ਪੈਦਾ ਨਹੀਂ ਹੁੰਦੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੇਹੜੀ-ਫੜ੍ਹੀ ਲੱਗਾਉਣ ਵਾਲਿਆਂ ਨੂੰ ਸ਼ਿਵਾ ਰਿਸੋਰਟਸ ਦੇ ਨੇੜੇ ਇੱਕ ਉਜਾੜ ਜਿਹੀ ਜਗ੍ਹਾ ਰੇਹੜੀਆਂ ਲਗਾਉਣ ਲਈ ਦਿੱਤੀ ਜਾ ਰਹੀ ਹੈ ਜਿੱਥੇ ਉਹ ਜਾਣ ਲਈ ਤਿਆਰ ਨਹੀਂ ਹਨ ਕਿਉਂਕਿ ਉਥੇ ਕੋਈ ਆਵਾਜਾਈ ਦਾ ਵੀ ਸਾਧਨ ਨਹੀਂ ਹੈ ਅਤੇ ਇਹ ਜਗ੍ਹਾ ਸ਼ਹਿਰੋਂ ਬਿਲਕੁਲ ਬਾਹਰ ਹੈ ਜਿਸ ਕਾਰਨ ਕੋਈ ਵੀ ਇਥੇ ਸਬਜ਼ੀਆਂ ਲੈਣ ਨਹੀਂ ਜਾਵੇਗਾ। 

ਸ਼ਹਿਰ ਵਿਚ ਹੀ ਕੋਈ ਯੋਗ ਥਾਂ ਦੇਣ ਦੀ ਮੰਗ ਨੂੰ ਲੈ ਕੇ ਰੇੜ੍ਹੀ ਫੜ੍ਹੀ ਯੂਨੀਅਨ ਵਾਲੇ ਲਗਾਤਾਰ ਮੀਟਿੰਗਾਂ ਕਰ ਰਹੇ ਹਨ ਅਤੇ ਬੀਤੇ ਦਿਨੀਂ ਨਗਰ ਕੌਂਸਲ ਅਧਿਕਾਰੀਆਂ ਨਾਲ ਹੋਈ ਮੀਟਿੰਗ ਦਾ ਕੋਈ ਸਿੱਟਾ ਨਹੀਂ ਨਿਕਲਿਆ ਤਾਂ ਉਨ੍ਹਾਂ ਨੇ ਅੱਜ ਆਪਣੇ ਪ੍ਰਧਾਨ ਦਿਨੇਸ਼ ਕੁਮਾਰ ਮੁੰਨਾ ਦੀ ਅਗਵਾਈ ਵਿਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੂੰ ਮੰਗ ਪੱਤਰ ਸੌਪਿਆ ਹੈ ਅਤੇ ਰੇਹੜੀ-ਫੜ੍ਹੀ ਲਗਾਉਣ ਲਈ ਸ਼ਹਿਰ ਦੇ ਅੰਦਰ ਹੀ ਕੋਈ ਯੋਗ ਸਥਾਨ ਦੇਣ ਦੀ ਮੰਗ ਕੀਤੀ ਹੈ।

ਜਿਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਰੇਹੜੀ ਫੜੀ ਯੂਨੀਅਨ ਦੇ ਪ੍ਰਧਾਨ ਦਿਨੇਸ਼ ਕੁਮਾਰ ਮੁੰਨਾ , ਬੱਬਲੂ ਅਤੇ ਬੋਬੀ ਨੇ ਦੱਸਿਆ ਹੈ ਕਿ ਦੋ ਦਿਨ ਪਹਿਲਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਗੁਰਦਾਸਪੁਰ ਸ਼ਹਿਰ ਵਿਚ ਰੇਹੜੀ ਫੜੀ ਲਗਾਉਣ ਵਾਲਿਆਂ ਨਾਲ ਮੀਟਿੰਗ ਕੀਤੀ ਸੀ ਅਤੇ ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰ ਮੇਹਰਚੰਦ ਰੋਡ ਤੇ ਸ਼ਿਵਾ ਰਿਸੋਰਟਸ ਦੇ ਨੇੜੇ ਰੇਹੜੀਆਂ ਲਗਾਉਣ ਦਾ ਸੁਝਾਅ ਦਿੱਤਾ ਗਿਆ ਸੀ ਜਿਸ ਨੂੰ ਰੇਹੜੀ ਫੜੀ ਵਾਲਿਆਂ ਨੇ ਨਾਮਨਜ਼ੂਰ ਕਰ ਦਿੱਤਾ ਅਤੇ ਅਧਿਕਾਰੀਆਂ ਨਾਲ ਰੇਹੜੀ ਫੜ੍ਹੀ ਯੂਨੀਅਨ ਦੀ ਕੋਈ ਸਹਿਮਤੀ ਨਹੀਂ ਬਣੀ ਸੀ ਜਿਸ ਕਾਰਨ ਅੱਜ ਪੰਜਾਬ ਸਰਕਾਰ ਦੇ ਨੁਮਾਇੰਦੇ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੂੰ ਅੱਜ ਮੰਗ ਪੱਤਰ ਸੌਂਪਿਆ ਗਿਆ ਹੈ ਅਤੇ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਜਾਣੂ ਕਰਵਾਇਆ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਰੇਹੜੀ-ਫੜ੍ਹੀ ਲਗਾਉਣ ਲਈ ਵਾਜਬ ਜਗਾ ਦਿੱਤੀ ਜਾਵੇ ਅਤੇ ਸ਼ਹਿਰ ਦੇ ਨੇੜੇ ਜਗਾ੍ਹ ਦਿੱਤੀ ਜਾਵੇ ਤਾਂ ਜੋ ਉਹ ਸ਼ਹਿਰ ਵਿੱਚ ਵਧੀਆ ਕਾਰੋਬਾਰ ਕਰ ਸਕਣ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ।

ਉਥੇ ਹੀ ਰੇਹੜੀ ਫੜ੍ਹੀ ਯੂਨੀਅਨ ਵਾਲਿਆਂ ਦਾ ਕਹਿਣਾ ਹੈ ਕਿ ਜਿਸ ਟ੍ਰੈਫਿਕ ਸਮੱਸਿਆ ਦੀ ਆੜ ਵਿੱਚ ਉਹਨਾਂ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟਰੈਫਿਕ ਸਮੱਸਿਆ ਸ਼ਹਿਰ ਵਿਚ ਉਹ ਰੇੜੀਆਂ ਦੇ ਬਾਹਰ ਜਾਣ ਉਪਰੰਤ ਵੀ ਖਤਮ ਨਹੀਂ ਹੋਣੀ ਕਿਉਂਕਿ ਅਸਲੀ ਸਮੱਸਿਆ ਤਾਂ ਸੜਕਾਂ ਤੇ ਬੇਤਰਤੀਬ ਨਾਲ ਪਾਰਕ ਕੀਤੀਆਂ ਗਈਆਂ ਕਾਰਾਂ,ਹੋਰ ਗੱਡੀਆਂ ਅਤੇ ਮੋਟਰਸਾਈਕਲਾਂ ਨਾਲ ਪੈਦਾ ਹੁੰਦੀ ਹੈ ਜੋ ਸੜਕ ਦੇ ਅੱਧ ਵਿਚਕਾਰ ਲੱਗੀਆਂ ਹੁੰਦੀਆਂ ਹਨ। ਰੇਹੜੀ ਵਾਲੇ ਤਾਂ ਪੁਲਿਸ ਕੋਲੋਂ ਡਰ ਡਰ ਕੇ ਬਿਲਕੁੱਲ ਸੜਕ ਦੀ ਨੁੱਕਰ ਵਿੱਚ ਰੇਹੜੀਆਂ ਲਗਾਉਂਦੇ ਹਨ ‌ ਜਿਸ ਨਾਲ ਟਾਪਿਕ ਸਮੱਸਿਆ ਪੈਦਾ ਨਹੀਂ ਹੁੰਦੀ।