ਪੰਜਾਬ : PRTC ਦੀ ਬੱਸ ਤੇ ਕਾਰ 'ਚ ਹੋਈ ਟੱਕਰ, ਉੱਡੇ ਪਰਖੱਚੇ, ਦੇਖੋ ਵੀਡਿਓ

ਪੰਜਾਬ : PRTC ਦੀ ਬੱਸ ਤੇ ਕਾਰ 'ਚ ਹੋਈ ਟੱਕਰ, ਉੱਡੇ ਪਰਖੱਚੇ, ਦੇਖੋ ਵੀਡਿਓ

ਹੁਸ਼ਿਆਰਪੁਰ : ਲੁਧਿਆਣਾ ਜਾ ਰਹੀ ਪੀਆਰਟੀਸੀ ਦੀ ਬੱਸ ਅਤੇ ਫਿਲੌਰ ਤੋਂ ਗੁਰਾਇਆ ਵੱਲ ਆ ਰਹੀ ਇੱਕ ਕਾਰ ਵਿਚਕਾਰ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਕਾਰ ਦੇ ਪਰਖੱਚੇ ਉੱਡ ਗਏ। ਕਾਰ 'ਚ ਸਵਾਰ ਵਿਅਕਤੀ ਅਤੇ ਮਹਿਲਾ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਫਗਵਾੜਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਬੱਸ ਡਰਾਈਵਰ ਭੁਪਿੰਦਰ ਸਿੰਘ ਵਾਸੀ ਮੋਗਾ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਤੋਂ ਲੁਧਿਆਣਾ ਆ ਰਹੇ ਸਨ ਕਿ ਗੁਰਾਇਆ ਬੱਸ ਸਟੈਂਡ ਤੋਂ ਹੁੰਦੇ ਹੋਏ ਕਮਾਲਪੁਰ ਪਿੰਡ ਦੇ ਗੇਟ ਕੋਲ ਪਹੁੰਚੇ। ਤਾਂ ਸਾਹਮਣੇ ਗਲਤ ਸਾਈਡ ਤੋਂ ਆ ਰਹੀ ਕਾਰ ਨੇ ਬੱਸ ਵੱਲ ਕਾਰ ਮੋੜ ਦਿੱਤੀ।

ਉਨ੍ਹਾਂ ਨੇ ਬ੍ਰੇਕ ਲਗਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਦੋਵੇਂ ਇਕ-ਦੂਜੇ ਨਾਲ ਟਕਰਾ ਗਏ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਬੱਸ ਦੇ ਡਰਾਈਵਰ ਨੇ ਦੱਸਿਆ ਕਿ ਉਸ ਨੇ ਸਵਾਰੀਆਂ ਦੀ ਮਦਦ ਨਾਲ ਕਿਸੇ ਤਰ੍ਹਾਂ ਕਾਰ ਚੋਂ ਜ਼ਖਮੀਆਂ ਨੂੰ ਬਾਹਰ ਕੱਢਿਆ। ਰਾਹਗੀਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਸਿਵਲ ਹਸਪਤਾਲ ਫਗਵਾੜਾ ਚ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।  ਜ਼ਖਮੀ ਵਿਅਕਤੀ ਗੁਰਮੁੱਖ ਸਿੰਘ ਵਾਸੀ ਜਲੰਧਰ ਨੇ ਦੱਸਿਆ ਕਿ ਉਹ ਆਪਣੇ ਘਰ ਕੰਮ ਕਰਨ ਵਾਲੀ ਔਰਤ ਪੂਜਾ ਨੂੰ ਫਿਲੌਰ ਦੇ ਪਿੰਡ ਨਗਰ ਵਿਖੇ ਡਾਕਟਰ ਕੋਲ ਲੈ ਕੇ ਵਾਪਸ ਆ ਰਿਹਾ ਸੀ

ਤਾਂ ਸਰਵਿਸ ਲਾਈਨ 'ਤੇ ਉਸ ਦੀ ਕਾਰ ਅਤੇ ਬੱਸ ਦਾ ਹਾਦਸਾ ਹੋ ਗਿਆ। ਜਿਸ 'ਚ ਉਹ ਖੁਦ ਵੀ ਅਤੇ ਉਸ ਦੇ ਘਰ ਕੰਮ ਕਰਨ ਵਾਲੀ ਮਹਿਲਾ ਜ਼ਖਮੀ ਹੋ ਗਈ। ਇਸ ਸਬੰਧੀ ਮੌਕੇ 'ਤੇ ਪਹੁੰਚੇ ਏ.ਐਸ.ਆਈ ਸੁਰਿੰਦਰ ਮੋਹਨ ਨੇ ਦੱਸਿਆ ਕਿ ਹਾਦਸਾ ਕਾਰ ਗਲਤ ਸਾਈਡ ਤੋਂ ਆਉਣ ਕਾਰਨ ਵਾਪਰਿਆ ਜਾਪਦਾ ਹੈ। ਬਾਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।