ਤਲਵਾੜਾ/ਸੌਨੂੰ ਥਾਪਰ: ਤਲਵਾੜਾ ਊਨ੍ਹਾਂ ਰੋਡ ਤੇ ਭਿਆਨਕ ਸੜਕ ਹਾਦਸਾ ਹੋਣ ਦਾ ਮਾਮਲਾ ਸਾਹਣੇ ਆਇਆ ਹੈ। ਇਸ ਭਿਆਨਕ ਹਾਦਸੇ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਇੱਕ ਵਿਅਕਤੀ ਗਭੀਰ ਜਖਮੀ ਹੋਇਆ ਹੈ। ਦਸ ਦਈਏ ਬੀਤੇ ਦਿਨੀਂ ਤਲਵਾੜਾ ਦੇ ਨਾਲ ਲੱਗਦੇ ਪਿੰਡ ਭੰਬੋਤਾੜ ਵਿੱਖੇ ਇੱਕ ਭਿਆਨਕ ਸੜਕ ਹਾਦਸ਼ਾ ਵਾਪਰਿਆ। ਜਿਸ ਵਿੱਚ ਇੱਕ ਵਿਅਕਤੀ ਦੀ ਮੋਤ ਹੋ ਗਈ ਤੇ ਦੂਜਾ ਵਿਅਕਤੀ ਗਭੀਰ ਜਖਮੀ ਹੋ ਗਿਆ। ਪਾ੍ਪਤ ਜਾਨਕਾਰੀ ਅਨੁਸਾਰ ਦੋ ਵਿਆਕਤੀ ਐਕਟਿਵਾ ਤੇ ਸਵਾਰ ਹੋਕੇ ਆਪਣੇ ਨਿਜੀ ਕੰਮ ਅਪਣੇ ਪਿੰਡ ਤੋਂ ਤਲਵਾੜਾ ਵੱਲ ਆ ਰਹੇ ਸਨ। ਰਸਤੇ ਵਿੱਚ ਉਨ੍ਹਾਂ ਦੀ ਸਕੂਟਰੀ ਪੰਚਰ ਹੋ ਗਈ। ਉਨ੍ਹਾਂ ਨੇ ਸਕੂਟਰੀ ਨੂੰ ਠੀਕ ਕਰਵਾਣ ਲਈ ਇੱਕ ਸਾਇਡ ਤੇ ਲਾਕੇ ਟਾਇਰ ਬਦਲਨ ਦੀ ਕੋਸ਼ਿਸ਼ ਕੀਤੀ। ਇਸੇ ਦੋਰਾਨ ਇੱਕ ਟਿੱਪਰ ਉਨ੍ਹਾਂ ਵਿਕਤੀਆਂ ਵੱਲ ਆ ਵਜਿਆ ਜਿਸ ਵਿੱਚ ਇੱਕ ਵਿਅਕਤੀ ਦੀ ਮੋਕੇ ਤੇ ਹੀ ਮੋਤ ਹੋ ਗਈ ਤੇ ਦੂਜੇ ਵਿਅਕਤੀ ਨੂੰ ਤਲਵਾੜਾ ਦੇ BBMB ਹਸਪਤਾਲ ਵਿੱਚ ਲਿਆਂਦਾ ਗਿਆ। ਜਿਥੇ ਦੂਜੇ ਵਿਅਕਤੀ ਦੀ ਨਾਜ਼ੁਕ ਹਾਲਤ ਨੂੰ ਦੇਖ ਦੇ ਹੋਏ ਤਲਵਾੜਾ BBMB ਹਸਪਤਾਲ ਦੇ ਡਾਕਟਰ ਵੱਲੋਂ ਉਸ ਵਿਅਕਤੀ ਨੂੰ ਦੁਜੇ ਹਸਪਤਾਲ ‘ਚ ਰੇਫਰ ਕਰ ਦਿੱਤਾ ਗਿਆ।