ਪੰਜਾਬ : ਕਿਸਾਨ ਜਥੇਬੰਦੀਆਂ ਵਲੋਂ ਹਾਈਵੇ ਰੋਡ ਕੀਤਾ ਜਾਮ, ਦੇਖੋ ਵੀਡਿਓ

ਪੰਜਾਬ : ਕਿਸਾਨ ਜਥੇਬੰਦੀਆਂ ਵਲੋਂ ਹਾਈਵੇ ਰੋਡ ਕੀਤਾ ਜਾਮ, ਦੇਖੋ ਵੀਡਿਓ

ਜੰਡਿਆਲਾ ਗੁਰੂ : ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿਧਪੁਰ ਅੰਮਿਤਸਰ ਦੇ ਆਗੂ ਬਲਵਿੰਦਰ ਸਿੰਘ ਮਾਹਲ ਤੇ ਉਣਾ ਦੀ ਜਥੇਬੰਦੀ ਵੱਲੋਂ ਅੰਮਿਤਸਰ ਦਿੱਲੀ ਹਾਈਵੇ ਰੋਡ ਨੂੰ ਜਾਮ ਕਰ ਦਿੱਤਾ ਗਿਆ। ਜੰਡਿਆਲਾ ਗੁਰੂ ਦੇ ਮਾਨਾ ਵਾਲ਼ਾ ਟੋਲ ਪਲਾਜ਼ਾ ਦੇ ਉੱਤੇ ਜਾਮ ਕਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇੱਸ ਮੌਕੇ ਕਿਸਾਨ ਆਗੂ ਬਲਵਿੰਦਰ ਸਿੰਘ ਮਾਹਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਰਕਾਰ ਡਰਾਮੇਬਾਜ ਸਰਕਾਰ ਹੈ ਇਹ ਸਰਕਾਰ ਵੱਲੋਂ ਸਿਰਫ ਐਲਾਨ ਹੀ ਕੀਤੇ ਜਾਂਦੇ ਹਨ, ਪਰ ਲਾਗੂ ਨਹੀਂ ਕੀਤੇ ਜਾਂਦੇ। ਉਹਨਾਂ ਦੱਸਿਆ ਕਿ ਭੂ ਮਾਫੀਆ ਵੱਲੋਂ ਸਾਡੇ ਲੁਧਿਆਣੇ ਦੇ ਕਿਸਾਨ ਦੀ ਜ਼ਮੀਨ ਤੇ ਕਬਜਾ ਕਰ ਲਿਆ ਗਿਆ।

ਜਿਸਦੇ ਚਲਦੇ ਸਾਡੇ ਕਿਸਾਨ ਵੀਰ ਵੱਲੋ ਖ਼ੁਦਕੁਸ਼ੀ ਕਰ ਲਈ ਗਈ ਉਸਦਾ ਇੰਨਸਾਫ ਲੈਨ ਲਈ ਸਾਡੇ ਵਲੌ ਪਿਛਲੇ ਦਿਨਾਂ ਤੋਂ ਲੁਧਿਆਣਾ ਵਿੱਚ ਭੁੱਖ ਹੜਤਾਲ ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਰ ਸਰਕਾਰ ਵੱਲੋਂ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ। ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਅੱਠ ਘੰਟੇ ਬਿਜਲੀ ਦਵਾਂਗੇ । ਝੋਨੇ ਦੇ ਸੀਜ਼ਨ ਨੂੰ ਲੈਕੇ ਤਿੰਨ ਤੋਂ ਚਾਰ ਘੰਟੇ ਬਿਜਲੀ ਆ ਰਹੀ ਹੈ। ਸਰਕਾਰ ਵਾਦੇ ਜਰੂਰ ਕਰਦੀ ਹੈ ਪਰ ਪੂਰੇ ਨਹੀਂ ਕਰਦੀ। ਲੁਧਿਆਣੇ ਦੇ ਪੁਲਿਸ ਪ੍ਰਸ਼ਾਸਨ ਵਲੋਂ ਵੀ ਕਿਸਾਨ ਆਗੂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਜਿਸਦੇ ਚਲਦੇ ਸਾਨੂੰ ਸੜਕਾਂ ਤੇ ਉਤਰਨਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਜੱਦ ਤੱਕ ਸਾਡੀਆ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਹਨ ਉਦੋ ਤਕ ਸਾਡੇ ਧਰਨੇ ਜਾਰੀ ਰਿਹਣਗੇ।