ਪੰਜਾਬ : ਸਾਬਕਾ ਸੰਸਦ ਅਤੇ ਖੇਤੀਬਾੜੀ ਮੰਤਰੀ ਨੇ ਹਰੀ ਝੰਡੀ ਦੇ ਕੇ ਪਹਿਲੀ ਉਡਾਨ ਨੂੰ ਕੀਤਾ ਰਵਾਨਾ, ਦੇਖੋ ਵੀਡਿਓ

ਪੰਜਾਬ :  ਸਾਬਕਾ ਸੰਸਦ ਅਤੇ ਖੇਤੀਬਾੜੀ ਮੰਤਰੀ ਨੇ ਹਰੀ ਝੰਡੀ ਦੇ ਕੇ ਪਹਿਲੀ ਉਡਾਨ ਨੂੰ ਕੀਤਾ ਰਵਾਨਾ, ਦੇਖੋ ਵੀਡਿਓ

ਬਠਿੰਡਾ : ਡੋਮੈਸਟਿਕ ਹਵਾਈ ਅੱਡੇ ਜੋ ਤਕਰੀਬਨ ਸਾਢੇ ਤਿੰਨ ਸਾਲ ਤੋਂ ਬੰਦ ਕੀਤਾ ਗਿਆ ਸੀ, ਹੁਣ ਮੁੜ ਤੋਂ ਦੁਬਾਰਾ ਤੋਂ ਸੋਮਵਾਰ ਤੋਂ ਸ਼ੁਰੂ ਕੀਤਾ ਗਿਆ ਹੈ। ਪਹਿਲੀ ਉਡਾਨ ਨੂੰ ਹਰੀ ਝੰਡੀ ਦੇਣ ਦੇ ਲਈ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਪਹੁੰਚੇ। ਜਿੱਥੇ ਸੰਸਦ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਪਹਿਲੇ ਹਵਾਈ ਯਾਤਰੀਆਂ ਦਾ ਸਵਾਗਤ ਕੀਤਾ ਗਿਆ। ਹਵਾਈ ਅੱਡੇ ਤੇ ਫਲਾਈਟ ਲੈ ਕੇ ਪਹੁੰਚੇ ਪਾਇਲਟ ਦਾ ਵੀ ਬੁੱਕਕੇ ਦੇ ਕੇ ਸਵਾਗਤ ਕੀਤਾ। ਇਸ ਮੌਕੇ ਪਹਿਲੀ ਉੜਾਨ ਲੈ ਕੇ ਬਠਿੰਡਾ ਦੇ ਵਿੱਚ ਪਹੁੰਚੇ ਪਾਇਲਟ ਕੈਪਟਨ ਗੌਰਵ ਜੀਤ ਸਿੰਘ ਬਰਾੜ ਨੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮਾਲਵੇ ਖੇਤਰ ਇੱਕ ਬਹੁਤ ਵੱਡੀ ਸੌਗਾਤ ਮਿਲੀ ਹੈ ਤੇ ਸਾਬਕਾ ਕੇਂਦਰੀ ਮੰਤਰੀ ਸੰਸਦ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਸਵਾਗਤ ਵੀ ਕੀਤਾ ਗਿਆ ਹੈ।

ਕੈਪਟਨ ਨੇ ਦੱਸਿਆ ਕਿ ਇਹ ਪਹਿਲੀ ਫਲਾਈਟ ਹੈ ਜੋ ਬਠਿੰਡਾ ਤੋਂ ਦਿੱਲੀ ਟਰਮੀਨਲ ਥਰੀ ਹਵਾਈ ਅੱਡੇ ਤੱਕ ਉਡਾਨ ਭਰੇਗੀ। ਪਹਿਲਾ ਦਿਨ ਹੋਣ ਕਾਰਨ 20 ਸਵਾਰੀਆਂ ਲੈ ਕੇ ਬਠਿੰਡਾ ਹਵਾਈ ਅੱਡੇ ਤੇ ਪਹੁੰਚੇ, ਪਰ ਹੁਣ ਜਿਵੇਂ ਲੋਕਾਂ ਨੂੰ ਪਤਾ ਲੱਗੇਗਾ ਤਾਂ ਲੋਕ ਵੱਧ ਤੋਂ ਵੱਧ ਬਠਿੰਡਾ ਤੋਂ ਦਿੱਲੀ ਜਾਣ ਦੇ ਲਈ ਹਵਾਈ ਜਹਾਜ਼ ਦਾ ਸਹਾਰਾ ਲੈ ਪਾਉਣਗੇ। ਜਿਸਦਾ ਕਿਰਾਇਆ ਵੀ ਸਿਰਫ 1999 ਰੁਪਏ ਹੈ। ਇਹ ਹਵਾਈ ਜਹਾਜ ਹਲੇ ਸਿਰਫ ਬਠਿੰਡਾ ਤੋਂ ਦਿੱਲੀ ਤੱਕ ਉਡਾਨ ਭਰੇਗਾ ਅਤੇ ਹਫਤੇ ਵਿੱਚ ਤਿੰਨ ਦਿਨ ਯਾਤਰੀ ਇਸ ਉੜਾਨ ਦੇ ਜਰੀਏ ਸਫਰ ਕਰ ਪਾਉਣਗੇ। ਪਰ ਜਲਦ ਹੀ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਬਠਿੰਡਾ ਹਵਾਈ ਅੱਡੇ ਨੂੰ ਦੂਜੇ ਹਵਾਈ ਨਾਲ ਵੀ ਜੋੜਿਆ ਜਾ ਸਕੇ ਅਤੇ ਸਰਕਾਰ ਦਾ ਮੁੱਖ ਮੰਤਬ ਛੋਟੇ ਸ਼ਹਿਰਾਂ ਨੂੰ ਵੱਡੇ ਸ਼ਹਿਰਾਂ ਦੇ ਨਾਲ ਜੋੜ ਕੇ ਆਪਸ ਦੇ ਵਿੱਚ ਕਨੈਕਟੀਵਿਟੀ ਵਧਾਉਣ ਦਾ ਹੈ। 

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਘੱਟ ਯਾਤਰੀਆਂ ਦਾ ਸਫਰ ਰਿਹਾ ਪਰ ਜਿਵੇਂ ਲੋਕਾਂ ਤੱਕ ਇਹ ਸੁਨੇਹਾ ਪਹੁੰਚੇਗਾ ਤਾਂ ਲੋਕ ਵੱਧ ਤੋਂ ਵੱਧ ਹਵਾਈ ਜਹਾਜ ਦੇ ਸਹਾਰੇ ਜਲਦ ਆਪਣਾ ਸਫਰ ਘੱਟ ਸਮੇਂ ਵਿੱਚ ਪੂਰਾ ਕਰ ਪਾਉਣਗੇ। ਬਹੁਤ ਸਾਰੇ ਸ਼ਰਧਾਲੂਆਂ ਦੀ ਮੰਗ ਸੀ ਕਿ ਬਠਿੰਡਾ ਤੋਂ ਹਜੂਰ ਸਾਹਿਬ ਤੱਕ ਦੀ ਉਡਾਨ ਵੀ ਨਾਲ ਜੋੜੀ ਜਾਵੇ ਤਾਂ ਇਸ ਤੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਜਿੰਨੇ ਵੀ ਪਵਿੱਤਰ ਧਾਮ ਹਨ ਉਥੇ ਤੱਕ ਹਵਾਈ ਜਹਾਜ ਦੀ ਉੜਾਨ ਜੋੜੀ ਜਾਵੇ। ਇਸ ਮੌਕੇ ਤੇ ਗੁਰਮੀਤ ਸਿੰਘ ਖੁਡੀਆ ਨੇ ਵੀ ਆਪਣਾ ਪੱਖ ਦੱਸਦਿਆਂ ਕਿਹਾ ਕਿ ਅੱਜ ਉਹਨਾਂ ਨੂੰ ਖੁਸ਼ੀ ਹੈ ਕਿ ਬਠਿੰਡਾ ਵਾਸੀ ਅਤੇ ਮਾਲਵੇ ਖੇਤਰ ਦੇ ਲਈ ਮੁੜ ਤੋਂ ਦੁਬਾਰਾ ਹਵਾਈ ਅੱਡਾ ਸ਼ੁਰੂ ਹੋ ਗਿਆ ਹੈ। ਉਹਨਾਂ ਦੇ ਵੱਲੋਂ ਹਰੀ ਝੰਡੀ ਦੇ ਕੇ ਉੜਾਨ ਨੂੰ ਰਵਾਨਾ ਵੀ ਕੀਤਾ ਗਿਆ ਹੈ।