ਪੰਜਾਬ : ਸੜਕਾਂ ਤੇ ਉੱਤਰਿਆ ਦਲਿਤ ਸਮਾਜ, ਦੇਖੋ ਵੀਡਿਓ

ਪੰਜਾਬ : ਸੜਕਾਂ ਤੇ ਉੱਤਰਿਆ ਦਲਿਤ ਸਮਾਜ, ਦੇਖੋ ਵੀਡਿਓ

ਲੁਧਿਆਣਾ : ਬੇਸ਼ੱਕ ਲੋਕ ਸਭਾ ਚੋਣਾਂ ਸਿਰ ਤੇ ਨੇ ਪਰ ਬਾਵਜੂਦ ਇਸਦੇ ਲੋਕ ਸੜਕਾਂ ਤੇ ਉਤਰੇ ਨੇ ਅਤੇ ਹੱਥਾਂ ਵਿੱਚ ਤਖਤੀਆਂ ਫੜੀਆਂ ਨੇ ਤਸਵੀਰਾਂ ਲੁਧਿਆਣਾ ਦੇ ਜਲੰਧਰ ਬਾਈਪਾਸ ਨਜ਼ਦੀਕ ਦੀਆਂ ਨੇ। ਜਿੱਥੇ ਡਾਕਟਰ ਅੰਬੇਦਕਰ ਏਕਤਾ ਮਿਸ਼ਨ ਪੰਜਾਬ ਵੱਲੋਂ ਸਰਕਾਰਾਂ ਖਿਲਾਫ ਹੱਥਾਂ ਵਿੱਚ ਤਖਤੀਆਂ ਫੜ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਜਿੱਥੇ ਫਰੀ ਦੇ ਲਾਲਚ ਦੇ ਕੇ ਲੋਕਾਂ ਪਾਸੋਂ ਵੋਟ ਬੈਂਕ ਹਾਸਲ ਕੀਤਾ ਜਾਂਦਾ ਹੈ। ਤਾਂ ਉਥੇ ਹੀ ਉਹਨਾਂ ਜ਼ਿਕਰ ਕੀਤਾ ਕਿ ਲੋਕਾਂ ਨੂੰ ਫਰੀ ਦੇ ਲਾਲਚ ਛੱਡ ਕੇ ਉਹਨਾਂ ਨੂੰ ਰੋਜ਼ਗਾਰ, ਸਿੱਖਿਆ ਅਤੇ ਮੈਡੀਕਲ ਸੁਵਿਧਾਵਾਂ ਫਰੀ ਵਿੱਚ ਦਿੱਤੀਆਂ ਜਾਣ।

ਉਧਰ ਮੀਡੀਆ ਨਾਲ ਗੱਲਬਾਤ ਕਰਦਿਆਂ ਦਲਿਤ ਆਗੂ ਦੀਪਕ ਹੰਸ ਨੇ ਕਿਹਾ ਕਿ ਲੋਕਾਂ ਨੂੰ ਉਹਨਾਂ ਦੇ ਸੰਵਿਧਾਨ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਸਮੇਂ ਦੀਆਂ ਸਰਕਾਰਾਂ ਖਿਲਾਫ ਰੋਸ਼ ਵਿਅਕਤ ਕੀਤਾ ਜਾ ਰਿਹਾ ਹੈ। ਕਿਆ ਕੀ ਲੋਕਾਂ ਦਾ ਵੋਟ ਬੈਂਕ ਹਾਸਲ ਕਰਨ ਦੇ ਲਈ ਸਮੇਂ ਦੀਆਂ ਸਰਕਾਰਾਂ ਉਹਨਾਂ ਨੂੰ ਫਰੀ ਦੇ ਲਾਲਚ ਦਿੰਦੀਆਂ ਨੇ ਕਿਹਾ ਕਿ ਜੇਕਰ ਫਰੀ ਦੇ ਲਾਲਚ ਦੇਣੇ ਤਾਂ ਰੁਜ਼ਗਾਰ, ਸਿੱਖਿਆ ਅਤੇ ਮੈਡੀਕਲ ਸੁਵਿਧਾਵਾਂ ਦਿੱਤੀਆਂ ਜਾਣ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਉਹਨਾਂ ਕਿਹਾ ਕਿ ਲੋਕਾਂ ਦੀ ਵੋਟ ਨੂੰ ਫਰੀ ਦੇ ਲਾਲਚ ਵਿੱਚ ਖਰੀਦਿਆ ਜਾਂਦਾ ਹੈ। ਉਹਨਾਂ ਕਿਹਾ ਕਿ ਇਹ ਸਿੱਧੇ ਤੌਰ ਤੇ ਸੰਵਿਧਾਨ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਉਹ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ ਤਾਂ ਕਿ ਉਹਨਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਪਤਾ ਲੱਗ ਸਕੇ।