ਪੰਜਾਬ : ਨਾਬਾਲਿਗ ਨੇ ਮੋਬਾਇਲ ਦੀ ਦੁਕਾਨ 'ਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ, ਦੇਖੋ ਵੀਡਿਓ

ਪੰਜਾਬ : ਨਾਬਾਲਿਗ ਨੇ ਮੋਬਾਇਲ ਦੀ ਦੁਕਾਨ 'ਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ, ਦੇਖੋ ਵੀਡਿਓ

ਗੁਰਦਾਸਪੁਰ : ਅੱਡਾ ਰਣਜੀਤ ਬਾਗ ਵਿਖੇ ਮੋਬਾਇਲ ਰਿਪੇਅਰ ਦੀ ਦੁਕਾਨ ਦੀ ਪਿਛਲੀ ਕੰਧ ਵਿੱਚ ਛੋਟਾ ਜਿਹਾ ਪਾੜ ਪਾ ਕੇ ਇੱਕ ਹਲਕੀ ਜਿਹੀ ਉਮਰ ਦਾ ਚੋਰ ਦੁਕਾਨ ਵਿੱਚ ਵੜ ਗਿਆ।  ਦੁਕਾਨ ਵਿੱਚੋਂ ਤਿੰਨ ਮੋਬਾਈਲ ,ਮੋਬਾਈਲ ਕਵਰ ਅਤੇ ਹੋਰ ਅਸੈਸਰੀ ਦੇ ਨਾਲ ਇਕ ਹਜ਼ਾਰ ਰੁਪਏ ਦੀ ਨਕਦੀ ਵੀ ਚੋਰੀ ਕਰਕੇ ਲੈ ਗਿਆ। ਚੋਰੀ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ।  ਜਾਣਕਾਰੀ ਅਨੁਸਾਰ ਸਵੇਰੇ 4 ਵਜਕੇ 28 ਮਿੰਟ ਤੋਂ ਲੈ ਕੇ 4 ਵਜਕੇ 43 ਮਿਨਟ ਤੱਕ ਚੋਰ ਦੁਕਾਨ ਦੇ ਅੰਦਰ ਵੜ ਕੇ ਫਰੋਲਾ ਫਰਾਲੀ ਕਰਦਾ ਰਿਹਾ ਤੇ ਜੋ ਵੀ ਉਸ ਨੂੰ ਚੰਗਾ ਲੱਗਿਆ ਉਹ ਸਭ ਚੋਰੀ ਕਰਕੇ ਲੈ ਗਿਆ। 

ਦੁਕਾਨ ਮਾਲਕ ਕਰਨਵੀਰ ਸਿੰਘ ਅਨੁਸਾਰ 6 ਮਹੀਨੇ ਪਹਿਲਾਂ ਵੀ ਉਸਦੀ ਦੁਕਾਨ ਵਿੱਚ ਚੋਰਾਂ ਨੇ ਚੋਰੀ ਕਰ ਲਈ ਸੀ। ਜਿਸ ਕਾਰਨ ਉਸ ਦਾ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ ਸੀ। ਹਜੇ ਇਹ ਚੋਰੀ ਦੀ ਵਾਰਦਾਤ ਸੁਲਝਾਈ ਨਹੀਂ ਜਾ ਸਕੀ। ਫਿਰ ਦੁਬਾਰਾ ਉਸ ਦੀ ਦੁਕਾਨ ਵਿੱਚ ਚੋਰੀ ਕਰ ਲਈ ਗਈ ਹੈ। ਜੋ ਪੁਲਿਸ ਪ੍ਰਸ਼ਾਸਨ ਦੇ ਪ੍ਰਬੰਧਾਂ ਤੇ ਸਵਾਲੀਆਂ ਨਿਸ਼ਾਨ ਖੜੇ ਕਰਦਾ ਹੈ। ਉਸਨੇ ਦੱਸਿਆ ਕਿ ਚੋਰ ਵੱਲੋਂ ਦੁਕਾਨ ਦੇ ਪਿੱਛੇ ਵਾਲੀ 9 ਇੰਚੀ ਕੰਧ ਵਿੱਚ ਲਗਭਗ 10 ਇੰਚ ਦਾ ਪਾੜ ਪਾਇਆ ਗਿਆ। ਇਨੇ ਛੋਟੇ ਜਿਹੇ ਪਾੜ ਵਿੱਚੋਂ ਹੀ ਚੋਰ ਦੁਕਾਨ ਅੰਦਰ ਵੜਿਆ । ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਇੱਕ ਛੋਟੀ ਜਿਹੀ ਉਮਰ ਦਾ ਨਕਾਬਪੋਸ਼ ਚੋਰ ਕੈਦ ਵੀ ਹੋਇਆ ਹੈ।

ਜੋ ਦੁਕਾਨ ਦੇ ਅੰਦਰ ਲਗਭਗ 15 ਮਿਨਟ ਫਰੋਲਾ ਫਰਾਲੀ ਕਰਦਾ ਰਿਹਾ ਤੇ 3 ਮੋਬਾਈਲ ਅਤੇ ਅਸੈਸਰੀ ਦੇ ਨਾਲ ਵੀ ਦੁਕਾਨ ਅੰਦਰ ਪਿਆ 1000 ਰੁਪਆ ਵੀ ਚੋਰੀ ਕਰਕੇ ਲੈ ਗਿਆ। ਉਸਨੇ ਕਿਹਾ ਕਿ ਇਲਾਕੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ। ਪਰ ਪੁਲਿਸ ਪ੍ਰਸ਼ਾਸਨ ਵੱਲੋਂ ਰਾਤ ਦੀ ਗਸ਼ਤ ਵਧਾਉਣ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਹੁਣ ਦੁਕਾਨਦਾਰ ਮਿਲ ਕੇ ਆਪਣੇ ਤੌਰ ਤੇ ਚੌਕੀਦਾਰ ਰੱਖਣ ਦੀ ਸਲਾਹ ਕਰ ਰਹੇ ਹਨ। ਪਰ ਪੁਲਿਸ ਪ੍ਰਸ਼ਾਸਨ ਨੂੰ ਵੀ ਚੋਰਾਂ ਨੂੰ ਠੱਲ ਪਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ।