ਪੰਜਾਬ: ਹੜਾ ਦੇ ਪਾਣੀ ਤੋ ਆਈ ਰੇਤਾ ਨੇ ਦੱਬੀ ਕਿਸਾਨ ਦੀ ਵਾਹੀ ਯੋਗ ਜ਼ਮੀਨ, ਦੇਖੋ ਵੀਡੀਓ

ਪੰਜਾਬ: ਹੜਾ ਦੇ ਪਾਣੀ ਤੋ ਆਈ ਰੇਤਾ ਨੇ ਦੱਬੀ ਕਿਸਾਨ ਦੀ ਵਾਹੀ ਯੋਗ ਜ਼ਮੀਨ, ਦੇਖੋ ਵੀਡੀਓ

ਤਰਨਤਾਰਨ: ਜਿਲੇ ਦੇ ਪਿੰਡ ਮੁਠਿਆ ਵਾਲੇ ਦੇ ਕਿਸਾਨ ਦੀ ਵਾਹੀ ਯੋਗ ਜਮੀਨ ਰੇਤਾ ਚ ਦਬਣ ਦਾ ਮਾਮਲਾ ਸਾਮਣੇ ਆਇਆ ਹੈ।  ਕਿਸਾਨ ਰਸਾਲ ਸਿੰਘ ਨੇ ਨਾਲ ਸਮਾਜ ਸੇਵੀ ਸੰਸਥਾ ,ਐਨਆਰਆਈ ਅਤੇ ਹੋਰ ਮਦਦ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਪਿਛਲੇ ਦਿਨੀ ਹੜਾਂ ਦੇ ਪਾਣੀ ਨਾਲ ਆਈ ਰੇਤਾ ਤੇ ਮਿੱਟੀ ਨਾਲ ਉਸਦੀ ਵਾਹੀਯੋਗ ,ਜੋ ਚਾਰ ਕਿੱਲੇ ਜਮੀਨ ਜਿਸ ਵਿੱਚ ਝੋਨਾ ਲੱਗਾ ਹੋਇਆ ਸੀ ਉਹ ਦੱਬੀ ਗਈ। 

ਉਸਦੇ  ਤਿੰਨ ਬੱਚੇ ਹਨ ਅਤੇ ਉਸ ਕੋਲ ਕਮਾਈ ਦਾ ਕੋਈ ਸਾਧਨ ਨਹੀਂ। ਉਹ  ਸਪਰੇਅ ਕਰਕੇ ਦੋ ਵਕਤ ਦੀ ਰੋਟੀ ਖਾ ਰਿਹਾ ਹੈ। ਜਮੀਨ ਪੱਧਰੀ ਕਰਨ ਵਾਸਤੇ ਸਰਕਾਰ ਵੱਲੋਂ ਜੋ 6800 ਰੁਪਏ ਮਦਦ ਮਿਲਦੀ ਹੈ।  ਉਸਨੂੰ  ਉਹ ਵੀ ਫੇਰੇ ਮਾਰਨ ਤੇ ਨਹੀਂ ਮਿਲੀ। ਪੈਲੀ ਵਿੱਚ ਰੇਤਾ ਜਿਆਦਾ ਹੋਣ ਕਰਕੇ ਖੇਤੀ ਨਹੀਂ ਹੋ ਸਕਦੀ ਰੇਤਾ ਬਾਹਰ ਕੱਢਣ ਵਾਸਤੇ ਉਸ ਕੋਲ ਪੈਸੇ ਨਹੀਂ ਹਨ। ਕਿਸਾਨ ਰਸਪਾਲ ਨੇ ਸਰਕਾਰ ਕੋਲੋਂ ਅਪੀਲ ਕੀਤੀ ਹੈ ਕੀ ਉਸਦੀ ਮਦਦ ਕੀਤੀ ਜਾਵੇ। ਤਾਕਿ ਪੈਲੀ ਵਿੱਚੋਂ ਰੇਤਾ ਬਾਹਰ ਕਢ ਕੇ  ਉਹ ਮੁੜ ਖੇਤੀ ਕਰ ਸਕੇ।