ਪੰਜਾਬ : ਆਪ ਪਾਰਟੀ ਦੇ ਦਫਤਰ ਵਿਹ ਪੁਲਿਸ ਨਾਲ ਹੋਈ ਕੁਟਮਾਰ ਦੇ ਮਾਮਲੇ ਵਿਚ ਵਿਧਾਅਕ ਦਾ ਆਇਆ ਵਡਾ ਬਿਆਨ, ਦੇਖੋ ਵਿਡਿਓ

ਪੰਜਾਬ : ਆਪ ਪਾਰਟੀ ਦੇ ਦਫਤਰ ਵਿਹ ਪੁਲਿਸ ਨਾਲ  ਹੋਈ ਕੁਟਮਾਰ ਦੇ ਮਾਮਲੇ ਵਿਚ ਵਿਧਾਅਕ ਦਾ ਆਇਆ ਵਡਾ ਬਿਆਨ, ਦੇਖੋ ਵਿਡਿਓ

ਬਟਾਲਾ : ਪੁਲਿਸ ਦੇ ਅਧੀਨ ਪੈਂਦੇ ਹਲਕਾ ਸ੍ਰੀ ਹਾਰਗੋਬਿੰਪੁਰ ਤੋਂ ਆਪ ਦੇ ਐਮ.ਐਲ.ਏ ਅਮਰਪਾਲ ਸਿੰਘ ਦੇ ਦਫਤਰ ਮਿਸ਼ਰਪੁਰਾ ਵਿਖੇ ਬਟਾਲਾ ਪੁਲਿਸ ਦੇ ਐਸ.ਆਈ ਕੈਲਾਸ਼ ਚੰਦਰ ਮਾਰਕੁਟਾਈ ਮਾਮਲੇ ਚ ਬੇਸ਼ਕ ਬਟਾਲਾ ਪੁਲਿਸ ਨੇ ਐਮ.ਐਲ.ਏ ਕੇ ਕਰੀਬੀ ਦੋ ਲੋਕਾਂ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਹੈ। ਲੇਕਿਨ ਇਸ ਮਾਮਲੇ ਵਿੱਚ ਇਕ ਨਵਾਂ ਮੌੜ ਆ ਚੁਕਾ ਹੈ ਐਮ.ਐਲ.ਏ ਅਮਰਪਾਲ ਸਿੰਘ ਦੇ ਵਲੋਂ ਉਕਤ ਦਫਤਰ ਵਿਖੇ ਪ੍ਰੇਸ਼ ਵਾਰਤਾ ਕਰਦੇ ਹੋਏ ਉਕਤ ਮਾਮਲੇ ਦੀ ਸੀ.ਸੀ.ਟੀ.ਵੀ ਦਿੰਦੇ ਹੋਏ ਕਿਹਾ, ਕਿ ਕੈਲਾਸ਼ ਚੰਦਰ ਨਾਲ ਕੋਈ ਮਾਰਕੁਟਾਈ ਨਹੀਂ ਹੋਈ ਅਤੇ ਨਾ ਹੀ ਉਸਦੀ ਪਗੜੀ ਉਤਾਰੀ ਗਈ ਸੀ। ਜੋ ਸਭ ਕੁਝ ਸੀ.ਸੀ.ਟੀ.ਵੀ ਚ ਸਾਫ ਸਾਫ ਦਿਖਾਈ ਦੇ ਰਿਹਾ ਹੈ, ਕੇ ਉਸ ਦਿਨ ਕੈਲਾਸ਼ ਚੰਦਰ ਦਫਤਰ ਆਉਂਦਾ ਹੈ ਓਥੇ ਊਸ ਨਾਲ ਕੋਈ ਮਾਰਕੁਟਾਈ ਨਹੀਂ ਹੋਈ। ਉਹ ਆਪਣੀ ਪਗੜੀ ਸਮੇਤ ਸਾਬਤ ਸੂਰਤ ਓਥੋਂ ਆਪਣੇ ਮੋਟਰਸਾਈਕਲ ਤੇ ਰਵਾਨਾ ਹੋ ਜਾਂਦਾ ਹੈ, ਮੌਕੇ ਤੇ ਸੰਬੰਧਿਤ ਥਾਣਾ ਰੰਗੜ ਨੰਗਲ ਦੇ ਐਸ.ਐਚ.ਓ ਵੀ ਖੜੇ ਦਿਖਾਈ ਦਿੰਦੇ ਹਨ ਉਹਨਾ ਕਿਹਾ ਬਿਕਰਮ ਮਜੀਠੀਆ ਕੋਲ ਹੁਣ ਕੋਈ ਮੁੱਦਾ ਨਹੀਂ ਬਚਿਆਂ,

ਇਸ ਲਈ ਐਵੇਂ ਹੀ ਬਾਤ ਦਾ ਬਤੰਗੜ ਬਣਾਈ ਜਾ ਰਹੇ ਹਨ। ਉਹਨਾ ਕਿਹਾ ਕਿ ਮੇਰੇ ਦੋਵੇ ਕਰੀਬੀ ਜਿਹਨਾਂ ਤੇ ਕੇਸ ਦਰਜ ਕੀਤਾ ਗਿਆ ਹੈ ਉਹਨਾਂ ਦਾ ਆਪਣੀ ਲੜਕੀ ਨੂੰ ਲੈਕੇ ਕੈਲਾਸ਼ ਚੰਦਰ ਨਾਲ ਕੋਈ ਮਸਲਾ ਸੀ ਜਿਸ ਵਿਚ ਕੈਲਾਸ਼ ਚੰਦਰ ਮੇਰੇ ਕਰੀਬੀ ਹਰਜਿੰਦਰ ਸਿੰਘ ਅਤੇ ਦਵਿੰਦਰ ਸਿੰਘ ਨੂੰ ਲੜਕੀ ਦੀਆਂ ਤਸਵੀਰਾਂ ਅਤੇ ਵੀਡੀਓ ਨੂੰ ਲੈਕੇ ਧਮਕੀਆਂ ਦਿੰਦੇ ਹੋਏ ਬਲੈਕਮੇਲ ਕਰਦਾ ਸੀ। ਜਿਸ ਤੋਂ ਮੇਰੇ ਦੋਵੇ ਕਰੀਬੀ ਬਹੁਤ ਪ੍ਰੇਸ਼ਾਨ ਅਤੇ ਦੁਖੀ ਸਨ ਤੇ ਉਹ ਇਸਦੇ ਬਲੈਕਮੇਲ ਕਰਨ ਕਰਕੇ ਆਤਮ ਹੱਤਿਆ ਕਰਨ ਨੂੰ ਉਤਾਰੂ ਹੋ ਚੁਕੇ ਸੀ ਮੇਰੇ ਵਲੋਂ ਇਹਨਾਂ ਦੇ ਉਕਤ ਮਸਲੇ ਨੂੰ ਖਤਮ ਕਰਵਾਉਣ ਅਤੇ ਰਾਜੀਨਾਮਾ ਕਰਵਾਉਣ ਲਈ ਕੈਲਾਸ਼ ਚੰਦਰ ਨੂੰ ਆਪਣੇ ਦਫਤਰ ਬੁਲਾਇਆ ਸੀ ਤੇ ਓਥੇ ਥੋੜੀ ਖਿੱਚ ਧੂਹ ਜਰੂਰ ਹੋਈ ਸੀ

ਉਹ ਵੀ ਮੇਰੇ ਸਾਹਮਣੇ ਨਹੀਂ ਹੋਈ ਬਾਕੀ ਨਾ ਤਾਂ ਕੋਈ ਮਾਰਕੁਟਾਈ ਹੋਈ ਅਤੇ ਨਾ ਹੀ ਕੈਲਾਸ਼ ਚੰਦਰ ਦੀ ਪਗੜੀ ਉਤਾਰੀ ਗਈ ਇਸਦਾ ਸਾਫ ਸਬੂਤ ਸੀ ਸੀ ਟੀ ਵੀ ਹੈ ਓਹਨਾ ਕਿਹਾ ਕੇ ਇਸ ਲਈ ਮੈਂ ਬਟਾਲਾ ਪੁਲਿਸ ਐਸ.ਐਸ.ਪੀ ਨੂੰ ਅਪੀਲ ਕਰਦਾ ਕੇ ਇਸ ਕੇਸ ਦੀ ਸਹੀ ਜਾਂਚ ਕਰਦੇ ਹੋਏ ਮੇਰੇ ਕਰੀਬੀਆ ਨੂੰ ਇਨਸਾਫ ਦਿੱਤਾ ਜਾਵੇ ਅਤੇ ਕੈਲਾਸ਼ ਚੰਦਰ ਐਸ ਆਈ ਤੇ ਪੁਲਿਸ ਨੂੰ ਗੁੰਮਰਾਹ ਕਰਨ ਅਤੇ ਮੇਰੇ ਕਰੀਬੀਆ ਨੂੰ ਲੜਕੀ ਦੀਆਂ ਤਸਵੀਰਾਂ ਅਤੇ ਵੀਡੀਓ ਅਪਲੋਡ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰਨ ਦਾ ਕੇਸ ਦਰਜ ਕੀਤਾ ਜਾਵੇ।